20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਿਆਮੀ ਹਵਾਈ ਅੱਡੇ 'ਤੇ ਵਾਧੂ ਬੈਗ ਲਈ ਅਦਾਇਗੀ ਕਰਨ ਤੋਂ ਨਾਂਹ ਕਰਨ 'ਤੇ 3 ਔਰਤਾਂ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 03-04-2026
ਸੈਕਰਾਮੈਂਟੋ, 2 ਅਪ੍ਰੈਲ (ਹੁਸਨ ਲੜੋਆ ਬੰਗਾ)-ਮਿਆਮੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਵਾਧੂ ਭਾਰ ਲਈ ਅਦਾਇਗੀ ਨਾ ਕਰਨ 'ਤੇ ਹੋਏ ਝਗੜੇ ਉਪਰੰਤ 3 ਔਰਤਾਂ ਨੂੰ ਗਿ੍ਫਤਾਰ ਕਰ ਲੈਣ ਦੀ ਖਬਰ ਹੈ | ਔਰਤਾਂ ਵੱਲੋਂ ਕੀਤੇ ਝਗੜੇ ਕਾਰਨ ਫਰੰਟੀਅਰ ਏਅਰਲਾਈਨਜ ਦੇ ਜਹਾਜ਼ ਦੀ ਉਡਾਣ ਵਿੱਚ ਤਕਰੀਬਨ ਇਕ ਘੰਟੇ ਦੀ ਦੇਰੀ ਹੋਈ | ਗਿ੍ਫਤਾਰ ਔਰਤਾਂ ਵਿੱਚ ਨਫੀਸਾ ਡਾਕਰੀ (30), ਡਿਓਨਜਾਨਾ ਕੋਚਰਨ (21) ਤੇ ਡਵਾਨਾ ਕੋਚਰਨ (26) ਸ਼ਾਮਿਲ ਹਨ | ਇਨਾਂ ਵਿਰੁੱਧ ਫੌਜਦਾਰੀ ਦੋਸ਼ ਲਾਏ ਗਏ ਹਨ | ਔਰਤਾਂ ਨੇ ਫਿਲਾਡੈਲਫੀਆ ਜਾਣਾ ਸੀ | ਜਦੋਂ ਇਕ ਮੁਲਾਜ਼ਮ ਨੇ ਵੇਖਿਆ ਕਿ ਉਨ੍ਹਾਂ ਨੇ ਇਕ ਬੈਗ ਦੀ ਅਦਾਇਗੀ ਕੀਤੀ ਹੈ ਜਦ ਕਿ ਉਨਾਂ ਕੋਲ ਦੋ ਬੈਗ ਹਨ ਤਾਂ ਉਸ ਨੇ ਦੂਸਰੇ ਬੈਗ ਦੀ ਵੀ ਅਦਾਇਗੀ ਕਰਨ ਲਈ ਕਿਹਾ ਤਾਂ ਝਗੜਾ ਏਨਾ ਵਧ ਗਿਆ ਕਿ ਪੁਲਿਸ ਸੱਦਣੀ ਪਈ | ਗਿ੍ਫਤਾਰੀ ਵਾਰੰਟ ਹਾਸਲ ਕਰਨ ਉਪਰੰਤ ਪੁਲਿਸ ਨੇ ਉਨਾਂ ਨੂੰ ਗਿ੍ਫਤਾਰ ਕਰ ਲਿਆ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਚੇਅਰਮੈਨ ਦੀ ਚੋਣ 'ਚ 'ਆਪ' ਦੀ ਮੱਦਦ ਕਰਨ 'ਤੇ 2 ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਅਗਲੀ ਖ਼ਬਰ ਸਨੀ ਹਾਈ ਸਕੂਲ ਦੇ ਪੰਜਾਬੀ ਵਿਦਿਆਰਥੀ ਨੇ 50 ਹਜ਼ਾਰ ਡਾਲਰ ਦੀ ਸਕਾਲਰਸ਼ਿੱਪ ਜਿੱਤੀ
Ad Position 24