20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਨੀ ਹਾਈ ਸਕੂਲ ਦੇ ਪੰਜਾਬੀ ਵਿਦਿਆਰਥੀ ਨੇ 50 ਹਜ਼ਾਰ ਡਾਲਰ ਦੀ ਸਕਾਲਰਸ਼ਿੱਪ ਜਿੱਤੀ

Ad Position 21
No active advertisement
ਅਜੀਤ ਡੈਸਕ 03-04-2026
ਸੈਕਰਾਮੈਂਟੋ, 2 ਅਪ੍ਰੈਲ (ਹੁਸਨ ਲੜੋਆ ਬੰਗਾ)-ਸਨੀ ਹਿਲਜ ਹਾਈ ਸਕੂਲ ਦੇ ਵਿਦਿਆਰਥੀ ਮਨਵੀਰ ਸਿੰਘ ਅਨੰਦ ਦਾ 50 ਹਜ਼ਾਰ ਡਾਲਰ ਦੀ ਐਡੀਸਨ ਸਕਾਲਰਸ਼ਿੱਪ ਨਾਲ ਸਨਮਾਨ ਕੀਤਾ ਗਿਆ | ਇਹ ਸਕਾਲਰਸ਼ਿੱਪ ਉੱਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ | ਐਡੀਸਨ ਸਕਾਲਰਸ਼ਿੱਪ ਪ੍ਰੋਗਰਾਮ ਉਨਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਸ਼ੁਰੂ ਕੀਤਾ ਗਿਆ ਸੀ ਜੋ ਵਿਦਿਆਰਥੀ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਲਈ ਟੈਕਨੀਕਲ ਡਿਗਰੀ ਕਰਨਾ ਚਹੁੰਦੇ ਹਨ | ਇਸ ਮੌਕੇ ਮਨਵੀਰ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜਰ ਸਨ | ਅਨੰਦ ਜੋ ਪੰਜਾਬੀ ਬੋਲਦੇ ਹਨ, 'ਅਪਲਾਈਡ ਮੈਥੇਮੈਟਿਕਸ' ਵਿੱਚ ਮਾਨਵੀ ਕਦਰਾਂ ਕੀਮਤਾਂ 'ਤੇ ਆਪਣਾ ਅਕਾਦਮਿਕ ਕਰੀਅਰ ਬਣਾਉਣਾ ਚਹੁੰਦੇ ਹਨ | ਉਸ ਦਾ ਟੀਚਾ ਇਕ ਅਜਿਹਾ ਭਵਿੱਖੀ ਮਾਡਲ ਤੇ ਗਣਿਤ ਵਿਧੀ ਤਿਆਰ ਕਰਨਾ ਹੈ ਜੋ ਬੇਆਸਰਿਆਂ, ਫੂਡ ਬੈਂਕਾਂ ਤੇ ਜਨਤਿਕ ਰਸੋਈਆਂ ਦੀ ਉਨਾਂ ਦੇ ਸਾਧਨਾਂ ਅਨੁਸਾਰ ਸਹਾਈ ਹੋ ਸਕੇ | ਉਸ ਦਾ ਵਿਸ਼ਵਾਸ਼ ਹੈ ਕਿ ਸਥਾਨਕ ਸਹਾਇਤਾ ਘੇਰਾ ਵਧਣ ਦੇ ਨਾਲ- ਨਾਲ ਉਹ ਭੋਜਨ ਦੀ ਬਰਬਾਦੀ ਨੂੰ ਰੋਕ ਸਕਣਗੇ |
Ad Position 22
No active advertisement
ਪਿਛਲੀ ਖ਼ਬਰ ਮਿਆਮੀ ਹਵਾਈ ਅੱਡੇ 'ਤੇ ਵਾਧੂ ਬੈਗ ਲਈ ਅਦਾਇਗੀ ਕਰਨ ਤੋਂ ਨਾਂਹ ਕਰਨ 'ਤੇ 3 ਔਰਤਾਂ ਗਿ੍ਫਤਾਰ ਅਗਲੀ ਖ਼ਬਰ ਡਰੱਗ ਮਾਮਲੇ 'ਚ ਗੁਰਅਮਿ੍ਤ ਸਿੱਧੂ ਨੇ ਆਪਣਾ ਗੁਨਾਹ ਕਬੂਲਿਆ
Ad Position 24