ਟੋਰਾਂਟੋ, 19 ਜੂਨ (ਹਰਜੀਤ ਸਿੰਘ ਬਾਜਵਾ)-ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤ ਸਰਕਾਰ ਵੱਲੋਂ ਰਾਜਦੂਤ (ਅੰਂਬੈਸਡਰ) ਦੀਆਂ ਸੇਵਾਵਾਂ ਨਿਭਾ ਚੁੱਕੇ ਸੇਵਾ ਮੁਕਤ ਅੰਬੈਂਸਡਰ ਅਤੇ ਹੁਣ ਨਿਸ਼ਕਾਮ ਸੇਵਾ ਸੰਸਥਾ ਨਾਲ ਜੁੜ ਕੇ ਲੋੜਵੰਦਾਂ ਦੀ ਨਿਸ਼ਕਾਮ ਸੇਵਾ ਕਰ ਰਹੇ ਮਹਿੰਦਰ ਪ੍ਰਤਾਪ ਸਿੰਘ (ਐਮ ਪੀ ਸਿੰਘ) ਦਾ ਟੋਰਾਂਟੋਂ ਪਹੁੰਚਣ ‘ਤੇ ਪਤਵੰਤਿਆਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ’ ਸਨਮਾਨ ਵੀ ਕੀਤਾ ਗਿਆ ਜਿੱਥੇ ਗੱਲ ਕਰਦਿਆਂ ਸ੍ਰ. ਐਮ ਪੀ ਸਿੰਘ ਨੇ ਆਖਿਆ ਕਿ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਜਿੱਥੇ ਜਿੱਥੇ ਵੀ ਸੇਵਾਵਾਂ ਨਿਭਾਉਂਣ ਦਾ ਮੌਕਾ ਮਿਲਿਆ ਹੈ ਹਰ ਥਾਂ ਤੋਂ ਲੋਕਾਂ ਦਾ ਭਰਵਾਂ ਪਿਆਰ ਅਤੇ ਸਤਿਕਾਰ ਹੀ ਮਿਲਿਆ ਹੈ, ਇਸ ਮੌਕੇ ਉਹਨਾਂ ਨਾਲ ਸਜਸਵਿੰਦਰ ਸਿੰਘ ਸਿੱਧੂ, ਰਿਟਾਇਰਡ ਜਿ਼ਲ੍ਹਾ ਜੱਜ ਜਸਜੀਤ ਸਿੰਘ ਭਿੰਡਰ, ਸੁਰਜੀਤ ਸਿੰਘ ਝਬੇਲਵਾਲੀ, ਬੌਬ ਦੋਸਾਂਝ, ਜੋਗਾ ਸਿੰਘ ਕੰਗ, ਮੇਜਰ ਸਿੰਘ ਨੱਤ ਅਤੇ ਹੋਰ ਵੀ ਲੋਕ ਹਾਜ਼ਰ ਸਨ, ਵਰਨਣਯੋਗ ਹੈ ਕਿ ਐਮ ਪੀ ਸਿੰਘ ਸੇਵਾ ਮੁਕਤ ਹੋਣ ਬਾਅਦ ਨਿਸ਼ਕਾਮ ਸੇਵਾ ਸੰਸਥਾ ਅਤੇ ਹੋਰ ਸੰਸਥਾਵਾਂ ਨਾਲ ਮਿਲ ਕੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ।