02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨਿਊਯਾਰਕ ਅਤੇ ਨਿਊ ਜਰਸੀ ਵਿਚ ਤੇਜ਼ ਹਵਾਵਾਂ ਤੇ ਤੂਫ਼ਾਨਾਂ ਦਾ ਕਹਿਰ, ਦਰੱਖਤ ਡਿੱਗੇ, ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ

Ad Position 21
No active advertisement
ਅਜੀਤ ਡੈਸਕ 20-06-2026
ਨਿਊਯਾਰਕ, 19 ਜੂਨ (ਰਾਜੂ ਸ਼ਹਿਬਾਜਪੁਰਾ)-ਅਮਰੀਕਾ ਦੇ ਉੱਤਰ-ਪੂਰਬੀ ਖੇਤਰ, ਖਾਸ ਕਰਕੇ ਨਿਊਯਾਰਕ ਅਤੇ ਨਿਊ ਜਰਸੀ ਵਿੱਚ ਵੀਰਵਾਰ ਨੂੰ ਆਏ ਤੇਜ਼ ਤੂਫ਼ਾਨਾਂ ਅਤੇ 60 ਮੀਲ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ। ਕਈ ਥਾਵਾਂ ‘ਤੇ ਦਰੱਖਤ, ਬਿਜਲੀ ਦੇ ਖੰਭੇ ਅਤੇ ਤਾਰਾਂ ਡਿੱਗ ਗਈਆਂ, ਜਿਸ ਕਾਰਨ ਸੜਕਾਂ ਬੰਦ ਹੋਈਆਂ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਕੈਪੀਟਲ ਰੀਜਨ, ਅਲਬਾਨੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਈ ਬਾਹਰੀ ਸਮਾਗਮ ਰੱਦ ਕਰਨੇ ਪਏ। ਸੈਂਟਰਲ ਨਿਊਯਾਰਕ, ਮੋਹਾਕ ਵੈਲੀ, ਕਾਯੂਗਾ, ਮੈਡਿਸਨ, �ਨੀਡਾ ਅਤੇ �ਨੋਂਡਾਗਾ ਕਾਊਂਟੀਆਂ ਵਿੱਚ ਤੂਫ਼ਾਨੀ ਹਵਾਵਾਂ ਨੇ ਦਰੱਖਤਾਂ ਨੂੰ ਜੜ੍ਹਾਂ ਸਮੇਤ ਪੁਟ ਦਿੱਤਾ ਅਤੇ ਕਈ ਘਰਾਂ ਦੀਆ ਛੱਤਾਂ ਅਤੇ ਸਾਈਡਿੰਗ ਨੂੰ ਨੁਕਸਾਨ ਪਹੁੰਚਾਇਆ। ਬਫਲੋ ਤੇ ਨਿਆਗਾਰਾ ਫਾਲ ਵਿੱਚ ਹਵਾਵਾਂ ਦੀ ਰਫ਼ਤਾਰ 57 ਮੀਲ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ। ਨਿਊ ਜਰਸੀ ਵਿੱਚ ਬਰਗਨ ਕਾਊਂਟੀ, ਫ੍ਰੈਂਕਲਿਨ ਟਾਊਨਸ਼ਿਪ ਅਤੇ ਹੈਮਿਲਟਨ ਟਾਊਨਸ਼ਿਪ ਸਮੇਤ ਕਈ ਇਲਾਕਿਆਂ ਵਿੱਚ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਮੁੱਖ ਸੜਕਾਂ ਬੰਦ ਹੋ ਗਈਆਂ। ਬਿਜਲੀ ਕਾਮੇ ਤੇ ਹੋਰ ਵਰਕਰ ਅਪਣੇ ਕੰਮ ਨੂੰ ਤੇਜੀ ਨਾਲ ਕਰਕੇ ਆਮ ਜਨਜੀਵਨ ਨੂੰ ਸਾਧਾਰਨ ਵਾਂਗ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਨੇ ਤਾਂ ਲੋਕਾਂ ਨੂੰ ਮੁਸ਼ਕਿਲ ਵਿੱਚੋ ਜਲਦੀ ਤੋ ਜਲਦੀ ਕੱਢਿਆ ਜਾ ਸਕੇ। 18 ਜੂਨ ਦੇ ਇਸ ਤੂਫ਼ਾਨ ਦੌਰਾਨ ਨਿਊਯਾਰਕ ਰਾਜ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਮੌਸਮ ਵਿਭਾਗ ਨੇ ਲੋਕਾਂ ਨੂੰ ਡਿੱਗੀਆਂ ਬਿਜਲੀ ਤਾਰਾਂ ਅਤੇ ਕਮਜ਼ੋਰ ਦਰੱਖਤਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਕਈ ਖੇਤਰਾਂ ਵਿਚ ਐਮਰਜੰਸੀ ਵੀ ਲਾਗੂ ਕੀਤੀ ਗਈ ਹੈ ਤਾਂ ਕਿ ਕਾਮਿਆਂ ਨੂੰ ਕੋਈ ਮੁਸ਼ਕਿਲ ਨਾਂ ਆਵੇ ਤੇ ਲੋਕ ਕਿਸੇ ਹੋਰ ਘਟਨਾ ਦਾ ਸ਼ਿਕਾਰ ਹੋਣ ਤੋ ਬਚ ਸਕਣ। ਹਾਲਾਂਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ 6 ਜੂਨ ਨੂੰ ਨਿਊਯਾਰਕ ਸਿਟੀ ਦੇ ਕੁਈਨਜ਼ ਸਥਿਤ ਫ਼ੋਰੈਸਟ ਪਾਰਕ ਵਿੱਚ ਤੂਫ਼ਾਨ ਦੌਰਾਨ ਇੱਕ 85 ਸਾਲਾ ਬਜ਼ੁਰਗ ਦੀ ਡਿੱਗੇ ਦਰੱਖਤ ਹੇਠਾਂ ਆ ਕੇ ਮੌਤ ਹੋ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਅੰਬੈਸਡਰ ਐਮ.ਪੀ. ਸਿੰਘ ਦਾ ਟੋਰਾਂਟੋ ਪਹੁੰਚਣ ’ਤੇ ਸੁਆਗਤ ਅਗਲੀ ਖ਼ਬਰ ਅਮਰੀਕਾ-ਈਰਾਨ ਸਮਝੌਤੇ ‘ਤੇ ਆਮ ਲੋਕਾਂ ਵਿੱਚ ਮਿਲੀ-ਜੁਲੀ ਪ੍ਰਤੀਕਿਰਿਆ, ਮਾਹਿਰਾਂ ਨੇ ਇਸਨੂੰ ਸ਼ਾਂਤੀ ਵੱਲ ਅਹਿਮ ਕਦਮ ਦੱਸਿ...
Ad Position 24
No active advertisement