02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਕਾਟਲੈਂਡ ਵਿਚ ਮੋਟਰਸਾਈਕਲ ਅਤੇ ਲਾਰੀ ਦੀ ਭਿਆਨਕ ਟੱਕਰ ਵਿਚ ਭਾਰਤੀ ਲੜਕੇ ਦੀ ਮੌਤ

Ad Position 21
No active advertisement
ਅਜੀਤ ਡੈਸਕ 28-06-2026
ਗਲਾਸਗੋ, 27 ਜੂਨ (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਕਾਟਲੈਂਡ ਦੇ ਸਾਊਥ ਏਰਸ਼ਾਇਰ ਵਿੱਚ ਮੋਟਰਸਾਈਕਲ ਅਤੇ ਲਾਰੀ ਵਿਚਾਲੇ ਹੋਏ ਭਿਆਨਕ ਸੜਕ ਹਾਦਸੇ ਵਿੱਚ 35 ਸਾਲਾ ਭਾਰਤੀ ਮੋਟਰਸਾਈਕਲ ਸਵਾਰ ਲੜਕੇ ਸ਼ਾਨ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 9 ਵਜੇ ਬੀ730 ਸੜਕ ’ਤੇ ਏ719 ਜੰਕਸ਼ਨ ਨੇੜੇ ਵਾਪਰਿਆ। ਲਾਰੀ ਸ਼ਾਨ ਕੁਮਾਰ ਦੇ ਸਿਰ ਉੱਪਰੋਂ ਲੰਘ ਗਈ ਅਤੇ ਉਹ ਬੁਰੀ ਤਰਾਂ ਕੁਚਲਿਆ ਗਿਆ। ਐਮਰਜੈਂਸੀ ਸੇਵਾਵਾਂ ਵੱਲੋਂ ਮੌਕੇ ’ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਹਾਦਸੇ ਵਿੱਚ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਸ਼ਾਨ ਕੁਮਾਰ ਕੁਮਾਰ ਮੁੰਬਈ ਦਾ ਰਹਿਣ ਵਾਲਾ ਸੀ ਅਤੇ ਬੀਤੇ 17 ਜੂਨ ਨੂੰ ਹੀ ਉਸ ਦਾ ਗਲਾਸਗੋ ਵਿੱਚ ਵਿਆਹ ਹੋਇਆ ਸੀ। ਹਾਦਸੇ ਦੀ ਜਾਂਚ ਕਰ ਰਹੇ ਸਰਜੈਂਟ ਗੋਰਡਨ ਸਟੀਵਰਟ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਨਾਲ ਪੁਲਿਸ ਦੀਆਂ ਹਮਦਰਦੀਆਂ ਹਨ। ਉਨ੍ਹਾਂ ਨੇ ਇਸ ਹਾਦਸੇ ਨੂੰ ਦੇਖਣ ਵਾਲੇ ਗਵਾਹਾਂ ਜਾਂ ਡੈਸ਼ਕੈਮ ਫੁਟੇਜ ਰੱਖਣ ਵਾਲੇ ਡਰਾਈਵਰਾਂ ਨੂੰ ਅੱਗੇ ਆ ਕੇ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਜਾਣਕਾਰੀ ਦੇਣ ਵਾਲੇ ਲੋਕਾਂ ਨੂੰ ਸਕਾਟਲੈਂਡ ਪੁਲਿਸ ਦੇ ਨੰਬਰ 101 ’ਤੇ ਸੰਪਰਕ ਕਰਕੇ 26 ਜੂਨ 2026 ਦੇ ਰੈਫਰੈਂਸ ਨੰਬਰ 0850 ਦਾ ਹਵਾਲਾ ਦੇਣ ਲਈ ਕਿਹਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਐਡਿਨਬਰਗ ਵਿਚ ਭਾਰਤੀ ਵਿਦਿਆਰਥੀਆਂ ’ਤੇ ਹੋਇਆ ਚਾਕੂ ਨਾਲ ਹਮਲਾ ਅਗਲੀ ਖ਼ਬਰ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਦਿਖਾਉਣ ਦੀ ਲੋੜ-ਕੁਲਵੰਤ ਸਿੰਘ ਖਹਿਰਾ
Ad Position 24
No active advertisement