ਟੋਹਾਣਾ/ਜਾਖ਼ਲ, 20 ਫਰਵਰੀ (ਮਨਜੀਤ ਸਿੰਘ)-ਟੋਹਾਣਾ ਦੇ ਸਪਰਾ ਮੁਹੱਲਾ 'ਚ ਚੋਰੀ ਹੋਣ ਦੀ ਖ਼ਬਰ ਮਿਲੀ ਹੈ, ਜਿਸ 'ਚ ਚੋਰ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ | ਉਸ ਤੋਂ ਬਾਅਦ ਰਸੋਈ ਦੀ ਜਾਲੀ ਉਖਾੜ ਕੇ ਰਸੋਈ 'ਚ ਡੱਬੇ 'ਚ ਰੱਖੇ ਪੈਸੇ ਅਤੇ ਕਮਰੇ ਅੰਦਰ ਪਈ ਅਲਮਾਰੀ ਦੀ ਫ਼ਰੋਲਾ ਫਰਾਲੀ ਕਰ ਕੇ ਇਕ ਸੋਨੇ ਦੀ ਅੰਗੂਠੀ ਤੇ 35 ਹਜ਼ਾਰ ਰੁਪਿਆ ਲੈ ਗਏ | ਇਸ ਸੰਬੰਧੀ ਘਰ ਦੀ ਮਾਲਕਣ ਨੇ ਦੱਸਿਆ ਕਿ ਉਹ ਸਤਿਸੰਗ 'ਤੇ ਗਈ ਹੋਈ ਸੀ ਕਿ ਮਗਰੋਂ ਇਹ ਵਾਰਦਾਤ ਹੋ ਗਈ | ਵਾਰਦਾਤ ਦਾ ਉਸ ਦੇ ਲੜਕੇ ਨੂੰ ਪਤਾ ਲੱਗਾ ਜਦੋਂ ਉਹ ਉਸ ਨੂੰ ਮਿਲਣ ਘਰ ਆਇਆ ਅਤੇ ਘਰ ਦਾ ਤਾਲਾ ਟੁੱਟਾ ਹੋਇਆ ਮਿਲਿਆ, ਉਸ ਨੇ ਜਦੋਂ ਅੱਗੇ ਜਾ ਕੇ ਦੇਖਿਆ ਤਾਂ ਘਰ ਦਾ ਸਾਮਾਨ ਖਿਲਰਿਆ ਪਿਆ ਸੀ | ਉਨ੍ਹਾਂ ਦੇ ਲੜਕੇ ਨੇ ਉਸ ਨੂੰ ਇਸ ਚੋਰੀ ਸੰਬੰਧੀ ਸੂਚਿਤ ਕੀਤਾ | ਅÏਰਤ ਨੇ ਹੋਰ ਦੱਸਿਆ ਕਿ ਉਸ ਨੇ ਕਮੇਟੀ ਦੇ ਪੈਸੇ ਰਸੋਈ ਦੇ ਡੱਬੇ 'ਚ ਪਾ ਕੇ ਰੱਖੇ ਹੋਏ ਸਨ, ਜਿਸ ਨੂੰ ਚੋਰ ਕੱਢ ਕੇ ਲੈ ਗਏ | ਇਸ ਤੋਂ ਇਲਾਵਾ ਘਰ 'ਚ ਪਈ ਅਲਮਾਰੀ ਵਿਚੋਂ ਵੀ 15 ਹਜ਼ਾਰ ਦੇ ਕਰੀਬ ਪੈਸੇ ਤੇ ਇਕ ਸੋਨੇ ਦੀਆਂ ਅੰਗੂਠੀ ਲੈ ਗਏ | ਇਸ ਸੰਬੰਧੀ ਉਕਤ ਅÏਰਤ ਦੇ ਲੜਕੇ ਨੇ ਦੱਸਿਆ ਕਿ ਉਹ ਪੂਨੀ ਫ਼ੈਕਟਰੀ 'ਚ ਕੰਮ ਕਰਦਾ ਹੈ, ਅੱਜ ਉਸ ਦਾ ਜਨਮ ਦਿਨ ਸੀ ਅਤੇ ਉਹ ਆਪਣੀ ਮਾਂ ਨੂੰ ਮਿਲਣ ਵਾਸਤੇ ਘਰ ਆਇਆ ਸੀ | ਜਦੋਂ ਉਸ ਨੇ ਘਰ ਦਾ ਤਾਲਾ ਟੁੱਟਾ ਤੇ ਸਾਮਾਨ ਖਿੱਲਰਿਆ ਹੋਇਆ ਦੇਖਿਆ ਤਾਂ ਜਿਸ ਦੀ ਉਸ ਵਲੋਂ ਤੁਰੰਤ ਆਪਣੇ ਮਾਂ ਨੂੰ ਸੂਚਨਾ ਦਿੱਤੀ ਗਈ | ਜਦੋਂ ਉਸ ਦੀ ਮਾਤਾ ਘਰ ਆਈ ਤੇ ਦੇਖਿਆ ਤਾਂ ਉਸ ਦੇ ਘਰ 'ਚ ਰੱਖੇ ਪੈਸੇ ਚੋਰੀ ਹੋ ਚੁੱਕੇ ਸਨ | ਉਸ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਪੁਲਿਸ ਆਈ ਤੇ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |