ਨਵੀਂ ਦਿੱਲੀ, 22 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬੀਕਾਨੇਰ ਹਾਊਸ ਵਿਚ ਇਕ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਦੇ ਵਿਚ ਕਲਾ ਚਿੰਤਕ ਅਤੇ ਆਈ. ਸੀ. ਏ. ਸੀ. ਆਰਟ ਗੈਲਰੀ ਦੇ ਸੰਸਥਾਪਕ ਅਤੇ ਨਿਰਦੇਸ਼ਕ ਡਾ. ਰਵਿੰਦਰ ਮਾਰਡੀਆ ਦੀ ਪੁਸਤਕ 'ਕਲਾ ਪ੍ਰੀਆਪਤ ਨਹੀਂ ਹੈ' ਦਾ ਵਿਮੋਚਨ ਕੀਤਾ ਗਿਆ | ਇਸ ਪੁਸਤਕ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ, ਵਿਸ਼ੇਸ਼ ਕਰਕੇ ਕਲਾ ਦੀ ਸਾਰਥਿਕਤਾ, ਸਮਾਜ ਵਿਚ ਕਲਾਕਾਰਾਂ ਦੀ ਭੂਮਿਕਾ, ਵਿਚਾਰ ਅਤੇ ਕਰਮ ਦੇ ਗਹਿਰੇ ਸੰਬੰਧਾਂ ਦੇ ਬਾਰੇ ਵਿਚਾਰ ਪੇਸ਼ ਕੀਤੇ ਗਏ | ਆਪਣੇ ਸੰਬੋਧ ਵਿਚ ਡਾ. ਰਵਿੰਦਰ ਨੇ ਕਿਹਾ ਕਿ ਕਲਾ ਸਮਾਜ ਦੇ ਮਾਨਵੀ ਚੇਤਨਾ ਨੂੰ ਦਿਸ਼ਾ ਦੇਣ ਵਾਲੀ ਇਕ ਸਸ਼ਕਤ ਊਰਜਾ ਹੈ | ਇਸ ਮੌਕੇ 'ਤੇ ਪਦਮਸ੍ਰੀ ਤੋਂ ਸਨਮਾਨਿਤ ਸੀਨੀਅਰ ਮੂਰਤੀਕਾਰ ਬਿਮਨ ਬਿਹਾਰੀ ਦਾਸ, ਪਦਮਸ੍ਰੀ ਜਤਿਨ ਦਾਸ, ਅਸ਼ਵਨੀ ਪਿ੍ਥਵੀਵਾਸੀ, ਰਾਜਨ, ਲਲਿਤ ਸੂਰੀ, ਰਾਜੀਵ ਲੋਚਨ, ਉਦੈ ਜੈਨ, ਅਨੰਦ ਮੋਏ ਬੈਨਰਜੀ, ਪ੍ਰਯਾਗ ਸ਼ੁਕਲ ਤੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਿਲ ਸਨ | ਮੰਚ ਦਾ ਸੰਚਾਲਨ ਰਿੱਤੂ ਸਿੰਘ ਪਾਂਡੇ ਨੇ ਬਾਖੂਬੀ ਦੇ ਨਾਲ ਕੀਤਾ |