09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜੇ.ਸੀ.ਆਈ.ਪ੍ਰਾਈਡ ਨੇ ਬਜ਼ੁਰਗ ਮਾਵਾਂ ਨਾਲ ਮਨਾਇਆ 'ਮਾਂ ਦਿਵਸ'; ਵੰਡੀਆਂ ਲੋੜਵੰਦ ਵਸਤਾਂ <br/>

Ad Position 21
No active advertisement
ਅਜੀਤ ਡੈਸਕ 11-05-2026
ਆਦਮਪੁਰ, 10 ਮਈ (ਹਰਪ੍ਰੀਤ ਸਿੰਘ)-ਜੇ.ਸੀ.ਆਈ ਆਦਮਪੁਰ ਪ੍ਰਾਈਡ ਵੱਲੋਂ 'ਮਾਂ ਦਿਵਸ' ਦੇ ਸ਼ੁਭ ਅਵਸਰ 'ਤੇ ਇਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ | ਇਸ ਖਾਸ ਦਿਨ ਨੂੰ ਸਮਰਪਿਤ ਕਰਦਿਆਂ ਸੰਸਥਾ ਦੇ ਮੈਂਬਰਾਂ ਨੇ ਕੁੰਦਨ ਵਿਧ ਆਸ਼ਰਮ, ਅਲਾਵਲਪੁਰ ਵਿਖੇ ਰਹਿ ਰਹੀਆਂ ਬਜ਼ੁਰਗ ਮਾਵਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ | ਦਿਨ ਨੂੰ ਯਾਦਗਾਰੀ ਅਤੇ ਅਰਥਪੂਰਨ ਬਣਾਉਣ ਦੇ ਮਕਸਦ ਨਾਲ, ਸੰਸਥਾ ਵੱਲੋਂ ਬਜ਼ੁਰਗ ਮਾਵਾਂ ਪ੍ਰਤੀ ਪਿਆਰ ਅਤੇ ਸਤਿਕਾਰ ਭੇਟ ਕਰਦਿਆਂ ਆਸ਼ਰਮ ਦੇ ਨਿਵਾਸੀਆਂ ਨੂੰ ਜ਼ਰੂਰੀ ਵਸਤਾਂ ਪ੍ਰਦਾਨ ਕੀਤੀਆਂ ਗਈਆਂ | ਇਨ੍ਹਾਂ ਵਸਤਾਂ ਵਿੱਚ ਮੁੱਖ ਤੌਰ 'ਤੇ ਦਵਾਈਆਂ, ਰਸਕ, ਕੱਪੜੇ ਦੇ ਸਟੈਂਡ ਅਤੇ ਤਾਜ਼ੇ ਫਲ ਸ਼ਾਮਿਲ ਸਨ | ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਬਜ਼ੁਰਗ ਮਾਵਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਦੇਖ ਕੇ ਇਸ ਜਸ਼ਨ ਦੀ ਖੁਸ਼ੀ ਦੁੱਗਣੀ ਹੋ ਗਈ | ਉਨ੍ਹਾਂ ਕਿਹਾ ਕਿ ਮਾਵਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ | ਇਸ ਮੌਕੇ ਮਾਵਾਂ ਵੱਲੋਂ ਦਿੱਤੇ ਗਏ ਅਸ਼ੀਰਵਾਦ ਨੇ ਸਾਰੇ ਮੈਂਬਰਾਂ ਦੇ ਮਨਾਂ ਨੂੰ ਸਕੂਨ ਦਿੱਤਾ ਅਤੇ ਇਸ ਦਿਨ ਨੂੰ ਅਭੁੱਲ ਬਣਾ ਦਿੱਤਾ | ਇਸ ਮੌਕੇ ਜੇ.ਸੀ.ਆਈ ਦੇ ਅਹੁਦੇਦਾਰ ਮੈਂਬਰ ਜਿਨ੍ਹਾਂ ਵਿੱਚ 'ਚ ਜੇ.ਐਫ.ਐਮ. ਪ੍ਰਧਾਨ ਜਤਿੰਦਰ ਸਿੰਘ, ਜੇ.ਸੀ ਰੋਹਿਤ ਕੁਮਾਰ, ਜੇ.ਸੀ ਹਰਵਿੰਦਰ ਸਿੰਘ ਗਰੇਵਾਲ, ਰਵਿੰਦਰਜੀਤ ਸੈਣੀ, ਹਰਪਾਲ ਸਿੰਘ, ਬਲਜੀਤ ਸਿੰਘ, ਮਨਵੀਰ ਸਿੰਘ, ਤਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਬਲਵੀਰ ਸਿੰਘ, ਹਰਮਨ ਸਿੰਘ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੇ ਦੋ ਵਾਰਡਾਂ 'ਚ ਨਵੇਂ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਮਾਨ ਸਰਕਾਰ ਅਤੇ ਹਲਕਾ ਇੰਚਾਰਜ ਵਧਾਈ ਦੇ ਪਾਤਰ-ਚੇਅਰਮੈਨ... ਅਗਲੀ ਖ਼ਬਰ ਸੂਬੇ ਦੇ ਲੋਕਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਤੋਂ ਵੱਡੀਆਂ ਆਸਾਂ-ਸੁਖਵਿੰਦਰ ਸਿੰਘ ਸਾਬੂਵਾਲ ਪਿੰਡ ਪੂਨੀਆ...
Ad Position 24