09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਲੋਹੀਆਂ ਦੇ ਦੋ ਵਾਰਡਾਂ 'ਚ ਨਵੇਂ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਮਾਨ ਸਰਕਾਰ ਅਤੇ ਹਲਕਾ ਇੰਚਾਰਜ ਵਧਾਈ ਦੇ ਪਾਤਰ-ਚੇਅਰਮੈਨ ਸਾਬ ਚਤਰੱਥ

Ad Position 21
No active advertisement
ਅਜੀਤ ਡੈਸਕ 11-05-2026
ਲੋਹੀਆਂ ਖਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ 'ਚ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਰਹਿਨੁਮਾਈ ਹੇਠ ਲੋਹੀਆਂ ਦੇ ਨਵੇਂ ਬਣੇ ਵਾਰਡ ਨੰਬਰ 1, ਅਤੇ ਵਾਰਡ ਨੰ: 10, 11 ਅਧੀਨ ਆਉਂਦੇ ਸਟੇਸ਼ਨ ਰੋਡ 'ਚ ਵੱਖ-ਵੱਖ ਵਿਕਾਸ ਕਾਰਜਾਂ ਦੀ ਆਰੰਭਤਾ ਕੀਤੀ ਗਈ | ਇਨ੍ਹਾਂ ਵਿਕਾਸ ਕਾਰਜਾਂ ਦੀ ਆਰੰਭਤਾ ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਵੱਲੋਂ ਕੀਤੀ ਗਈ | ਉਕਤ ਕਾਰਜਾਂ ਦੀ ਆਰੰਭਤਾ ਕਰਨ ਮੌਕੇ ਬੋਲਦਿਆਂ ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਅਤੇ ਵਾਰਡ ਨੰ: 1 ਦੇ ਆਪ ਆਗੂ ਡਾ. ਵਿਜੈ ਕੁਮਾਰ ਨੇ ਕਿਹਾ ਕਿ ਪੰਜਾਬ 'ਚ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜਾ ਦੀ ਲਹਿਰ ਚਲਾਈ ਜਾ ਰਹੀ ਹੈ, ਜਿਸ ਲਈ ਸ. ਮਾਨ ਅਤੇ ਆਪ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਵਧਾਈ ਦੇ ਪਾਤਰ ਹਨ | ਇਸ ਮੌਕੇ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਨਗਰ ਪੰਚਾਦਿਤ ਦੇ ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸੋਮ ਨਾਥ, ਕੁਲਦੀਪ ਸਿੰਘ, ਬਲਦੇਵ ਸਿੰਘ, ਯੂਥ ਆਗੂ ਗਗਨਦੀਪ ਸਿੰਘ ਥਿੰਦ, ਡਾ. ਸਤਬੀਰ ਸਿੰਘ ਦਿੱਲੀ ਵਾਲੇ, ਅਜ਼ਾਦਵੀਰ ਸਿੰਘ ਜੰਮੂ ਸਮੇਤ ਆਪ ਵਰਕਰ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਸ਼ਾਹਕੋਟ ਵਿਖੇ ਗਰਭਵਤੀ ਅÏਰਤਾਂ ਲਈ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਜੇ.ਸੀ.ਆਈ.ਪ੍ਰਾਈਡ ਨੇ ਬਜ਼ੁਰਗ ਮਾਵਾਂ ਨਾਲ ਮਨਾਇਆ 'ਮਾਂ ਦਿਵਸ'; ਵੰਡੀਆਂ ਲੋੜਵੰਦ ਵਸਤਾਂ <br/>
Ad Position 24