02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸਰਕਾਰੀ ਛੁੱਟੀ ਮੌਕੇ ਏਡਿਡ ਕਾਲਜਾਂ ਨੂੰ ਬੰਦ ਰੱਖਣ ਦੀ ਮੰਗ ਨੇ ਫੜਿਆ ਜ਼ੋਰ <br/>

Ad Position 21
No active advertisement
ਅਜੀਤ ਡੈਸਕ 30-05-2026
ਜਲੰਧਰ, 29 ਮਈ (ਅਜੀਤ ਬਿਊਰੋ)- ਪੰਜਾਬ ਸਰਕਾਰ ਵੱਲੋਂ ਬਕਰੀਦ (ਈਦ-ਉਲ-ਜ਼ੁਹਾ) ਮੌਕੇ ਸੂਬੇ 'ਚ ਐਲਾਨੀ ਸਰਕਾਰੀ ਛੁੱਟੀ ਦੇ ਬਾਵਜੂਦ ਜ਼ਿਲ੍ਹਾ ਜਲੰਧਰ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਕਾਲਜ ਖੁੱਲ੍ਹੇ ਰਹੇ, ਜਿਸ ਕਾਰਨ ਕਾਲਜਾਂ ਦੇ ਸਟਾਫ਼ ਅਤੇ ਵਿਦਿਆਰਥੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਾਲਜਾਂ ਦੇ ਸਟਾਫ਼ ਨੇ ਦੱਸਿਆ ਕਿ ਉਸ ਦਿਨ ਯੂਨੀਵਰਸਿਟੀ 'ਚ ਛੁੱਟੀ ਹੋਣ ਕਾਰਨ ਪ੍ਰੀਖਿਆਵਾਂ ਵੀ ਮੁੱਲਤਵੀ ਕਰ ਦਿੱਤੀਆਂ ਗਈਆਂ ਸਨ, ਪਰ ਇਸਦੇ ਬਾਵਜੂਦ ਕਾਲਜ ਪ੍ਰਬੰਧਕਾਂ ਨੇ ਮਨਮਰਜੀ ਨਾਲ ਕਾਲਜ ਖੋਲ੍ਹੇ ਰੱਖੇ | ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਰਕਾਰੀ ਛੁੱਟੀਆਂ ਮੌਕੇ ਭੇਦਭਾਵ ਕੀਤਾ ਜਾਂਦਾ ਹੈ | ਜ਼ਿਲ੍ਹੇ ਦੇ ਕਾਲਜਾਂ 'ਚ ਕਈ ਅਹਿਮ ਤੇ ਪਵਿੱਤਰ ਦਿਨ-ਤਿਉਹਾਰਾਂ ਦੀਆਂ ਸਰਕਾਰੀ ਛੁੱਟੀਆਂ ਨਹੀਂ ਕੀਤੀਆਂ ਜਾਂਦੀਆਂ ਤੇ ਕਾਲਜ ਪ੍ਰਬੰਧਕ ਵਿਤਕਰਾ ਕਰਦੇ ਹਨ | ਉਨ੍ਹਾਂ ਕਿਹਾ ਕਿ ਅਕਸਰ ਸਾਰੇ ਤਿਉਹਾਰਾਂ 'ਤੇ ਬਾਕੀ ਮੁਲਾਜ਼ਮ ਛੁੱਟੀ ਦਾ ਆਨੰਦ ਮਾਣਦੇ ਹਨ, ਪਰ ਸਰਕਾਰ ਦੀ ਅਣਦੇਖੀ ਅਤੇ ਕਾਲਜ ਪ੍ਰਬੰਧਕਾਂ ਦੀ ਮਨਮਰਜ਼ੀ ਕਾਰਨ ਸਟਾਫ਼ ਨੂੰ ਛੁੱਟੀ ਵਾਲੇ ਦਿਨ ਕਾਲਜਾਂ 'ਚ ਬੁਲਾ ਕੇ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤੇ ਉਹ ਆਪਣੇ ਦਿਨ-ਤਿਉਹਾਰ ਵੀ ਖੁਸ਼ੀ ਨਾਲ ਨਹੀਂ ਮਨਾ ਪਾਉਂਦੇ | ਇਹ ਸਿੱਧੇ ਤੌਰ 'ਤੇ ਮਨੁੱਖੀ ਅਧਿਕਾਰਾਂ ਅਤੇ ਮੁਲਾਜ਼ਮ ਹੱਕਾਂ ਦਾ ਘਾਣ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ 'ਚ ਸਰਕਾਰੀ ਛੁੱਟੀਆਂ ਲਾਗੂ ਕਰਵਾਈਆਂ ਜਾਣ |

Ad Position 22
No active advertisement
ਪਿਛਲੀ ਖ਼ਬਰ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸਤਪਾਲ ਗੁਪਤਾ ਨੇ 'ਜਕਾਰਤਾ' ਵਿਖੇ ਕਾਨਫ਼ਰੰਸ 'ਚ ਓਜ਼ੋਨ ਵਿਧੀ ਸੰਬੰਧੀ ਦਿੱਤੀ ਜਾਣਕ... ਅਗਲੀ ਖ਼ਬਰ ਗੁਰੂ ਨਗਰੀ ’ਚ ਅੱਜ ਤੋਂ ਸ਼ੁਰੂ ਹੋ ਸਕਦੇ ਨੇ ਈ-ਚਲਾਨ ਡੀ.ਜੀ.ਪੀ. ਯਾਦਵ ਪੁੱਜ ਰਹੇ ਨੇ ਅੰਮ੍ਰਿਤਸਰ
Ad Position 24
No active advertisement