ਮਲਸੀਆਂ, 30 ਮਈ (ਸੁਖਦੀਪ ਸਿੰਘ)-ਮਲਸੀਆਂ ਦੇ ਖੇਡ ਸਟੇਡੀਅਮ 'ਚ ਚੱਲ ਰਹੇ ਕਬੱਡੀ ਟ੍ਰੇਨਿੰਗ ਕੈਂਪ ਦੌਰਾਨ 7ਵਾਂ 'ਬਾਡੀ ਫਿਟਨੈਸ ਮੁਕਾਬਲਾ' ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜ਼ੀਪੁਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ 120 ਦੇ ਕਰੀਬ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਸਵੇਰ ਸਮੇਂ ਹੋਈਆਂ ਖੇਡਾਂ ਦੌਰਾਨ 5 ਕਿੱਲੋਮੀਟਰ ਦੌੜ, ਡੱਡੂ ਛੜੱਪੇ, ਪੌੜੀਆਂ, ਸਪਰੈਟਾਂ, ਬੈਠਕਾਂ, ਸਪਾਟੇ ਅਤੇ ਬਾਜ਼ੀਆਂ ਮਾਰਨ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਮੋਹਿਤ ਤਲਵੰਡੀ ਪਹਿਲੇ, ਦੀਪਕ ਸਰਹਾਲੀ ਦੂਸਰੇ, ਸਿਮਰ ਜਲਾਲਾਬਾਦ ਤੀਸਰੇ, ਹਰਮਨ ਸਰਹਾਲੀ ਚੌਥੇ, ਭੁਪਿੰਦਰ ਹਰਿਆਣਾ ਪੰਜਵੇਂ, ਮੁਸਟੈਂਕ ਗੁੱਜਰ ਰਾਘੜਾਂ ਛੇਵੇਂ, ਜੋਤਾ ਨੱਲ ਮਾਣਕ ਸੱਤਵੇਂ, ਅਰਮਾਨ ਮਹਿਸਮਪੁਰ ਅੱਠਵੇਂ, ਪਿੰਦਰ ਖੈਹਿਰਾ ਨੌਵੇਂ, ਸਾਹਿਲ ਨੂਰਪੁਰ ਦੱਸਵੇਂ, ਪਰਮਵੀਰ ਮੂਲੇਵਾਲ ਖਹਿਰਾ ਗਿਆਰ੍ਹਵੇਂ ਅਤੇ ਹੈਰੀ ਬਾਰ੍ਹਵੇਂ ਸਥਾਨ 'ਤੇ ਰਹੇ | ਇਸ ਮੌਕੇ ਪੰਮਾ ਨਿਮਾਜ਼ੀਪੁਰ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਹਰ ਸਾਲ ਬਾਡੀ ਫਿਟਨੈੱਸ ਮੁਕਾਬਲਾ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਵੀ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾਣਗੇ | ਇਸ ਮੌਕੇ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਅਤੇ ਕੱਪ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਅਖ਼ੀਰ 'ਚ ਕਬੱਡੀ ਕੋਚ ਪੰਮਾ ਨਿਮਾਜ਼ੀਪੁਰ ਨੇ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਕਬੱਡੀ ਖਿਡਾਰੀ ਪਾਲਾ ਜਲਾਲਪੁਰ, ਦੀਪਕ ਸ਼ਰਮਾ, ਭਿੰਦਾ ਖੈਹਿਰਾ, ਕਬੱਡੀ ਕੋਚ ਮੇਜਰ ਸਿੰਘ ਈਸੇਵਾਲ, ਮੀਕਾ ਰਾਘੜਾਂ, ਬੂਟਾ ਨੂਰਪੁਰ ਚੱਠਾ, ਨਰੇਸ਼ ਖੈਹਿਰਾ, ਸੇਮਾ ਫੌਜੀ, ਸਾਬੀ ਸੈਕਟਰੀ, ਪਾਲ ਕਾਂਗਣਾ, ਭਿੰਦਰ ਜੱਕੋਪੁਰ, ਰਵਿੰਦਰ ਸਿੰਘ ਢਿੱਲੋਂ ਮਲਸੀਆਂ, ਮੰਗਾ ਫੌਜੀ, ਸੋਨੂੰ ਜਾਫ਼ਰਵਾਲ, ਮੰਗਾ ਬਰਾੜ, ਭਿੰਦਾ ਕੋਹਾੜ, ਬਿੱਟੂ ਕੋਚ, ਜੱਜ ਨਿਮਾਜ਼ੀਪੁਰ, ਬਿਕਰਜੀਤ ਖੈਹਿਰਾ, ਲੰਬੜ ਮੱਲੀਆਂ, ਰਮਨ ਮੱਲੀਆਂ, ਲੱਕੀ ਨਸਰਾਲਾ, ਲੰਬੜ ਮਲਸੀਆਂ ਆਦਿ ਹਾਜ਼ਰ ਸਨ |