02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬ ਸਰਕਾਰ ਨੇ ਸੁਖਵਿੰਦਰ ਸਿੰਘ ਮੁੱਤੀ ਨੂੰ ਕੰਬੋਜ ਵੈੱਲਫੇਅਰ ਬੋਰਡ ਜਲੰਧਰ ਦਾ ਚੇਅਰਮੈਨ ਕੀਤਾ ਨਿਯੁਕਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਲੋਹੀਆਂ ਖਾਸ, 13 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਗਠਨ ਕੀਤੇ ਗਏ 'ਕੰਬੋਜ ਵੈਲਫੇਅਰ ਬੋਰਡ' ਦੇ ਜਿਲ੍ਹਾ ਜਲੰਧਰ ਲਈ ਸੀਨੀਅਰ ਆਪ ਆਗੂ ਸੁਖਵਿੰਦਰ ਸਿੰਘ ਮੁੱਤੀ ਗੁਰੂ ਨਾਨਕ ਕਲੋਨੀ, ਲੋਹੀਆਂ ਨੂੰ ਜ਼ਿਲ੍ਹਾ ਚੇਅਰਮੈਨ ਬਣਾਇਆ ਗਿਆ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਸਤਖਤਾਂ ਨਾਲ ਜਾਰੀ ਲਿਸਟ ਵਿੱਚ ਪੰਜਾਬ ਸਰਕਾਰ ਵੱਲੋਂ ਕੰਬੋਜ ਵੈਲਫੇਅਰ ਬੋਰਡ ਦੇ ਜਿਲ੍ਹਾ ਜਲੰਧਰ' ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਦਾ ਵੱਖ-ਵੱਖ ਆਗੂਆਂ ਨੇ ਸਵਾਗਤ ਕੀਤਾ ਹੈ ਅਤੇ ਇਸ ਨਿਯੁਕਤੀ ਲਈ ਚੇਅਰਮੈਨ ਸੁਖਵਿੰਦਰ ਸਿੰਘ ਮੁੱਤੀ ਨੂੰ ਚੁਫੇਰਿਓਾ ਵਧਾਈਆਂ ਮਿਲ ਰਹੀਆਂ ਹਨ | ਵਧਾਈਆਂ ਦੇਣ ਵਾਲਿਆਂ ਅਤੇ ਸਵਾਗਤ ਕਰਨ ਵਾਲਿਆਂ 'ਚ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸੰਗਠਨ ਇੰਚਾਰਜ ਅਤੇ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ, ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਸਾ. ਪ੍ਰਧਾਨ ਸ਼ਬਾਜ਼ ਸਿੰਘ ਥਿੰਦ, ਸਾ. ਕੌਂਸਲਰ ਆਗੂ ਸੁਖਵਿੰਦਰ ਸਿੰਘ ਥਿੰਦ, ਅੰਮਿ੍ਤਪਾਲ ਸਿੰਘ ਥਿੰਦ, ਡਾ. ਸਤਬੀਰ ਸਿੰਘ, ਨਰਿੰਦਰ ਸਿੰਘ ਥਿੰਦ, ਨਿਸ਼ਾਨ ਸਿੰਘ, ਬਲਜੀਤ ਸਿੰਘ, ਬਲਦੇਵ ਸਿੰਘ ਬਾਬਾ, ਕੁਲਦੀਪ ਸਿੰਘ ਮਰੋਕ ਬਾਗਵਾਲੇ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਸੋਮ ਨਾਥ, ਕੌਂਸਲਰ ਆਗੂ ਡਾ. ਵਿਜੈ ਕੁਮਾਰ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਆਗੂ ਰਣਜੀਤ ਸਿੰਘ ਜੀਤੀ ਕੰਗ, ਮੋਤੀ ਕਾਲੀਆ, ਵਿੱਕੀ ਪਲੰਬਰ ਸਮੇਤ ਵੱਡੀ ਗਿਣਤੀ 'ਚ ਆਪ ਵਰਕਰ ਸ਼ਾਮਿਲ ਹਨ | ਚੇਅਰਮੈਨ ਸੁਖਵਿੰਦਰ ਸਿੰਘ ਮੁੱਤੀ ਨੇ ਆਪ ਦੀ ਸੀਨੀਅਰ ਲੀਡਰਸ਼ਿਪ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਰੁੜਕਾ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪੁਤਲਾ ਫੂਕ ਮੁਜ਼ਾਹਰਾ <br/> ਅਗਲੀ ਖ਼ਬਰ ਬਿਲਗਾ ਇਲਾਕੇ ਵਿਚ ਚੋਰਾਂ ਦਾ ਬੋਲਬਾਲਾ, ਕਲਿਆਣਪੁਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਸੋਨਾ ਤੇ ਨਕਦੀ ਚੋਰੀ <br/>
Ad Position 24