02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਲਕਾ ਫਿਲੌਰ 'ਚ ਪਿ੍ੰਸੀਪਲ ਪ੍ਰੇਮ ਕੁਮਾਰ ਦੀ ਲੋਕਪਿ੍ਅਤਾ ਬਰਕਰਾਰ, ਧਾਰਮਿਕ ਅਤੇ ਸਮਾਜਿਕ ਪੋ੍ਰਗਰਾਮਾਂ 'ਚ ਸ਼ਿਰਕਤ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 14-06-2026
ਫਿਲੌਰ, 13 ਜੂਨ (ਗੈਰੀ)-ਵਿਧਾਨ ਸਭਾ ਹਲਕਾ ਫਿਲੌਰ ਵਿਚ ਪਿਛਲੇ ਸਾਢੇ 4 ਸਾਲ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾਂ ਰਹੇ ਨੇਤਾ ਪਿੰ੍ਰਸੀਪਲ ਪ੍ਰੇਮ ਕੁਮਾਰ ਦੀ ਲੋਕ ਪਿ੍ਅਤਾ ਅੱਜ ਵੀ ਕਾਇਮ ਦਿਖਾਈ ਦੇ ਰਹੀ ਹੈ | ਹਲਕੇ ਦੇ ਵੱਖ-ਵੱਖ ਧਾਰਮਿਕ ਸਮਾਗਮਾਂ ਅਤੇ ਸਮਾਜਿਕ ਪ੍ਰੋਗਰਾਮਾਂ ਵਿਚ ਉਨ੍ਹਾਂ ਦੀ ਲਗਾਤਾਰ ਸ਼ਿਰਕਤ ਕਾਰਨ ਲੋਕਾਂ ਨਾਲ ਉਨ੍ਹਾਂ ਦਾ ਸਿੱਧਾ ਸੰਪਰਕ ਬਣਿਆ ਹੋਇਆ ਹੈ |ਹਲਕੇ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪਸੰਦ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਪ੍ਰਤੀ ਆਪਣਾ ਭਰੌਸਾ ਜ਼ਾਹਿਰ ਕਰ ਰਹੇ ਹਨ | ਬੇਸ਼ੱਕ ਸਰਕਾਰ ਵੱਲੋਂ ਬਾਹਰੋਂ ਹਲਕਾ ਇੰਚਾਰਜ ਲਾ ਦਿੱਤਾ ਗਿਆ ਪਰ ਪਿ੍ੰਸੀਪਲ ਪ੍ਰੇਮ ਕੁਮਾਰ ਦੀ ਨਿਮਰਤਾ ਅਤੇ ਸੁਹਿਰਦਤਾ ਕਾਰਨ ਹਲਕਾ ਵਾਸੀਆ ਦੀ ਉਨ੍ਹਾਂ ਪ੍ਰਤੀ ਖਿੱਚ ਬਰਕਰਾਰ ਹੈ ਜਿਸ ਦੇ ਸਿੱਟੇ ਵਜੋਂ ਉਹ ਹਲਕੇ ਅੰਦਰ ਰੋਜ਼ਾਨਾ ਹੋਣ ਵਾਲੀਆ ਗਤੀਵਿਧੀਆਂ ਦਾ ਹਿੱਸਾ ਬਣ ਰਹੇ ਹਨ | ਜਿਸ ਕਾਰਨ ਇਲਾਕੇ ਦੇ ਸਿਆਸੀ ਗਲਿਆਰਿਆ 'ਚ ਪਿ੍ੰਸੀਪਲ ਦੀ ਸਰਗਰਮੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਮੁੜ ਤੋਂ ਦੋ ਸੁਰੱਖਿਆ ਕਰਮਚਾਰੀ ਵੀ ਮੁਹੱਈਆ ਕਰਵਾ ਦਿੱਤੇ ਗਏ ਹਨ ਤੇ ਇਹ ਵੀ ਇੱਕ ਵੱਡਾ ਕਾਰਨ ਹੈ ਜੋ ਹਲਕੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਛੇੜ ਰਹੇ ਹਨ, ਤੇ ਉਨ੍ਹਾਂ ਦੀ ਸਰਕਾਰ ਵਿਚ ਮਜ਼ਬੂਤ ਪਕੜ ਸਾਬਤ ਕਰ ਰਹੇ ਹਨ | ਉਧਰੋਂ ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਪਿ੍ੰਸੀਪਲ ਪ੍ਰੇਮ ਕੁਮਾਰ ਦੀ ਹਲਕੇ ਦੇ ਲੋਕਾਂ ਵਿਚ ਇੱਕ ਮਜ਼ਬੂਤ ਅਤੇ ਭਰੋਸੇਮੰਦ ਨੇਤਾ ਵਜੋਂ ਵਿਲੱਖਣ ਛਾਪ ਹੈ | ਜਿਸ ਦਾ ਮੁਖ ਕਾਰਨ ਉਨ੍ਹਾਂ ਦਾ ਲਗਾਤਾਰ ਜਨ ਸੰਪਰਕ ਵਿਚ ਰਹਿਣਾ ਤੇ ਵਿਚਰਨਾ ਹੈ ਜਿਸ ਕਾਰਨ ਉਹ ਇੱਕ ਅਹਿਮ ਚਿਹਰਾ ਬਣਾਈ ਰੱਖਣ ਵਿਚ ਕਾਮਯਾਬ ਹੋ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਫਰਿੱਜ ਦੀ ਬਿਜਲੀ ਸ਼ਾਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ, 10 ਤੋਂ 12 ਲੱਖ ਰੁਪਏ ਦਾ ਹੋਇਆ ਨੁਕਸਾਨ <br/> ਅਗਲੀ ਖ਼ਬਰ ਰਤਨ ਸਿੰਘ ਕਾਕੜ ਕਲਾਂ ਦੇ ਪਰਿਵਾਰ ਵਲੋਂ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ 17 ਨੂੰ
Ad Position 24