02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਵਿਧਾਨ ਸਭਾ ਹਲਕਾ ਫਿਲੌਰ 'ਚ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੋਣ ਟਰੇਨਿੰਗ 242 ਬੂਥਾਂ 'ਤੇ ਕਾਂਗਰਸ ਪਾਰਟੀ ਦੇ ਇੰਚਾਰਜ ਨਿਯੁਕਤ-ਚੌਧਰੀ <br/>

Ad Position 21
No active advertisement
ਚੋਣ ਟ੍ਰੈਨਿੰਗ ਮੌਕੇ ਹਾਜ਼ਰ ਮੈਡਮ ਬਾਜਵਾ, ਵਿਧਾਇਕ ਚੌਧਰੀ ਅਤੇ ਪਾਰਟੀ ਆਗੂ | ਤਸਵੀਰ:ਗੈਰੀ ਫਿਲੌਰ <br/> 15-06-2026
ਫਿਲੌਰ, 14 ਜੂਨ (ਗੈਰੀ)-ਅੱਜ ਵਿਧਾਨ ਸਭਾ ਹਲਕਾ ਫਿਲੌਰ ਦੇ ਕਮਿਊਨਿਟੀ ਹਾਲ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਜਲੰਧਰ ਰੂਰਲ ਦੇ ਕੋਆਰਡੀਨੇਟਰ ਮੈਡਮ ਹਰਸਿਮਰਤ ਬਾਜਵਾ ਵੱਲੋਂ ਐੱਸ ਆਈ ਆਰ ਅਤੇ ਬੀ ਐਲ ਓ-2 ਸਬੰਧੀ ਟਰੇਨਿੰਗ ਦਿੱਤੀ ਗਈ | ਇਸ ਮੌਕੇ ਚੋਣ ਪ੍ਰਕਿਰਿਆ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ | ਟਰੇਨਿੰਗ ਦੌਰਾਨ ਬੂਥ ਪੱਧਰ 'ਤੇ ਕੀਤੇ ਜਾਣ ਵਾਲੇ ਕੰਮਾਂ, ਵੋਟਰ ਸੂਚੀਆਂ ਦੀ ਸ਼ੁੱਧਤਾ, ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ | ਇਸ ਮੌਕੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਵੱਡੀ ਗਿਣਤੀ 'ਚ ਹਾਜ਼ਰ ਆਗੂਆਂ ਅਤੇ ਵਰਕਰਾਂ ਨੂੰ ਚੋਣ ਪ੍ਰਕਿਰਿਆ ਵਿਚ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਬੂਥ ਪੱਧਰ ਦਾ ਢਾਂਚਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਅਤੇ ਹਰ ਵਰਕਰ ਨੂੰ ਆਪਣੀ ਭੂਮਿਕਾ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ | ਇਸ ਮੌਕੇ ਹਾਜ਼ਰ ਵਰਕਰਾਂ ਨਾਲ ਚੋਣਾਂ ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਅਤੇ ਵਿਧਾਇਕ ਚੌਧਰੀ ਵੱਲੋਂ ਹਲਕਾ ਫਿਲੌਰ ਦੇ 242 ਬੂਥਾ ਦੇ ਇੰਚਾਰਜ ਵੀ ਲਾਏ ਗਏ | ਜ਼ਿਕਰਯੋਗ ਹੈ ਕਿ ਅੱਜ ਹਲਕਾ ਫਿਲੌਰ ਤੋਂ ਟ੍ਰੈਨਿੰਗ ਲਈ ਪੁੱਜੇ ਕਾਂਗਰਸੀ ਸਮਰਥਕਾਂ ਵਿਚ ਜੋਸ਼ ਦਿਖਾਈ ਦਿੱਤਾ ਤੇ ਉਨ੍ਹਾਂ ਗੱਲਬਾਤ ਕਰਦਿਆ ਦਸਿਆ ਕੀ 2027 ਦੀਆਂ ਚੋਣਾ ਲਈ ਉਨ੍ਹਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਕਾਂਗਰਸ ਪਹਿਲਾ ਵਾਂਗ ਫਿਲੌਰ ਵਿਚ ਆਪਣਾ ਝੰਡਾ ਲਹਿਰਾਏਗੀ |

Ad Position 22
No active advertisement
ਪਿਛਲੀ ਖ਼ਬਰ ਨੂਰਮਹਿਲ-ਫਿਲੌਰ ਰੋਡ 'ਤੇ ਬਿਨਾਂ ਨੰਬਰੀ ਵਾਹਨਾਂ ਦੀ ਭਰਮਾਰ, ਲੋਕਾਂ ਨੇ ਕੀਤੀ ਕਾਰਵਾਈ ਦੀ ਮੰਗ <br/> ਅਗਲੀ ਖ਼ਬਰ ਪਿੰਡਾਂ ਦੇ ਵਿਕਾਸ ਦੇ ਮਾਮਲੇ 'ਚ ਕਦੇ ਵੀ ਸਿਆਸੀ ਵਿਤਕਰਾ ਨਹੀਂ ਕੀਤਾ-ਪਰਮਿੰਦਰ ਪੰਡੋਰੀ <br/>
Ad Position 24
No active advertisement