02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਚੋਰੀ ਹੋਏ ਮੋਟਰਸਾਈਕਲ ਦਾ ਆਰ. ਟੀ. ਓ. ਤੋਂ ਆਇਆ ਮੈਸੇਜ, ‘ਚਲਾਨ ਭੁਗਤੋ ਨਹੀਂ ਤਾਂ ਅਦਾਲਤ ’ਚ ਭੇਜ ਦਿੱਤਾ ਜਾਵੇਗਾ ਕੇਸ’

Ad Position 21
No active advertisement
ਅਜੀਤ ਡੈਸਕ 25-07-2026
ਜਲੰਧਰ, 24 ਜੁਲਾਈ (ਜਤਿੰਦਰ ਪੰਮੀ)–ਕਰੀਬ ਤਿੰਨ ਸਾਲ ਪਹਿਲਾਂ ਚੋਰੀ ਹੋਏ ਮੋਟਰਸਾਈਕਲ ਦਾ ਇਕ ਸਾਲ ਪਹਿਲਾਂ ਹੋਇਆ ਚਾਲਾਨ ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪਕੈਟਰ ਲਈ ਖੱਜਲ-ਖੁਆਰੀ ਸਬੱਬ ਬਣਿਆ ਹੋਇਆ ਹੈ। ਪੀੜਤ ਜਿੱਥੇ ਆਰ. ਟੀ. ਓ. ਦਫ਼ਤਰ ਨੂੰ ਉਕਤ ਚਲਾਨ ਰੱਦ ਕਰਨ ਬਾਰੇ ਬੇਨਤੀਆਂ ਕਰ ਰਿਹਾ ਹੈ, ਉਥੇ ਹੀ ਆਰ. ਟੀ. ਓ. ਤੋਂ ਉਸ ਨੂੰ ਵਾਰ-ਵਾਰ ਚਲਾਨ ਭੁਗਤਣ ਦੇ ਮੈਸੇਜ ਆ ਰਹੇ ਹਨ। ਹੁਣ ਉਸ ਨੂੰ ਮੈਸੇਜ ਆਇਆ ਹੈ ਕਿ ਜੇਕਰ ਉਸ ਨੇ ਚਲਾਨ ਦਾ ਭੁਗਤਾਨ ਨਾ ਕੀਤਾ ਤਾਂ ਇਹ ਕੇਸ ਅਦਾਲਤ ਵਿੱਚ ਭੇਜ ਦਿੱਤਾ ਜਾਵੇਗਾ। ਓੱਧਰ ਆਰ. ਟੀ. ਓ. ਦਫ਼ਤਰ ਨੇ ਚਲਾਨ ਭੁਗਤਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵਾਸਤੇ ਆਖਦਿਆਂ ਕੁਝ ਵੀ ਨਾ ਕਰ ਸਕਣ ਦੀ ਮਜਬੂਰੀ ਦੱਸੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸੇਵਾਮੁਕਤ ਇੰਸਪੈਕਟਰ ਕੁਲਵੀਰ ਸਿੰਘ ਛਾਬੜਾ ਨੇ ਦੱਸਿਆ ਕਿ 2023 ਵਿਚ ਜਦੋਂ ਉਹ ਐੱਸ. ਐੱਸ. ਪੀ. ਦਿਹਾਤੀ ਦੇ ਦਫਤਰ ਦੀ ਰੀਡਰ ਬ੍ਰਾਂਚ ਵਿਚ ਤਾਇਨਾਤ ਸੀ ਤਾਂ 1 ਨਵੰਬਰ 2023 ਨੂੰ ਉਹ ਡਿਊਟੀ ’ਤੇ ਆਇਆ ਅਤੇ ਮੋਟਰਸਾਈਕਰ ਦਫਤਰ ਦੇ ਬਾਹਰ ਸੜਕ ’ਤੇ ਬਣੀ ਪਾਰਕਿੰਗ ਵਿੱਚ ਖੜ੍ਹਾ ਕਰ ਦਿੱਤਾ ਪਰ ਜਦੋਂ ਡਿਊਟੀ ਖਤਮ ਕਰਕੇ ਚੱਲਿਆ ਤਾਂ ਮੋਟਰਸਾਈਕਲ ਗਾਇਬ ਸੀ। ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੋਰੀ ਬਾਰੇ ਥਾਣਾ ਨਵੀਂ ਬਾਰਾਂਦਰੀ ਵਿੱਚ 3 ਨਵੰਬਰ 2023 ਨੂੰ ਰਿਪੋਰਟ ਦਰਜ ਕਰਵਾ ਦਿੱਤੀ ਸੀ, ਜਿਸ ਦੀ ਐੱਫ.ਆਈ.ਆਰ ਦੀ ਕਾਪੀ ਵੀ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਦੱਸਿਆ ਕਿ 7 ਜੁਲਾਈ 2025 ਨੂੰ ਵਡਾਲਾ ਚੌਕ ਨੇੜੇ ਉਨ੍ਹਾਂ ਦੇ ਚੋਰੀ ਹੋਈ ਮੋਟਰਸਾਈਕਲ ਦਾ ਚਲਾਨ ਹੋ ਗਿਆ, ਜਿਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਚਲਾਨ ਦੀ ਕਾਪੀ ਉਨ੍ਹਾਂ ਨੂੰ ਆਨਲਾਈਨ ਮਿਲੀ। ਇਸ ਸੰਬੰਧੀ ਉਨ੍ਹਾਂ ਨੇ ਆਰ. ਟੀ. ਓ. ਦਫ਼ਤਰ ਨੂੰ ਸੂਚਿਤ ਕੀਤਾ ਕਿ ਉਕਤ ਮੋਟਰਸਾਈਕਲ ਚੋਰੀ ਹੋ ਚੁੱਕਾ ਹੈ, ਇਸ ਲਈ ਉਹ ਚਲਾਨ ਨਹੀਂ ਭੁਗਤ ਸਕਦੇ। ਕੁਲਵੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਮੋਬਾਈਲ ’ਤੇ ਫਿਰ ਆਰ. ਟੀ. ਓ. ਦਫਤਰ ਤੋਂ ਮੈਸੇਜ ਆਇਆ ਕਿ ਆਪਣਾ ਚਲਾਨ ਭੁਗਤੋ ਨਹੀਂ ਤਾਂ ਤੁਹਾਡਾ ਕੇਸ ਅਦਾਲਤ ਵਿੱਚ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਅੱਜ ਫਿਰ ਆਰ. ਟੀ. ਓ. ਦਫਤਰ ਆਏ ਸਨ ਅਤੇ ਏ. ਆਰ. ਟੀ. ਓ. ਵਿਸ਼ਾਲ ਗੋਇਲ ਨੂੰ ਮਿਲੇ ਪਰ ਉਨ੍ਹਾਂ ਨੇ ਕਿਹਾ ਕਿ ਚਲਾਨ ਰੱਦ ਨਹੀਂ ਹੋ ਸਕਦਾ। ਸੇਵਾਮੁਕਤ ਇੰਸਪੈਕਟਰ ਛਾਬੜਾ ਨੇ ਟਰਾਂਸਪੋਰਟ ਵਿਭਾਗ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਕਾਨੂੰਨੀ ਹੱਲ ਕੱਢਿਆ ਜਾਵੇ ਅਤੇ ਚੋਰੀ ਹੋਇਆ ਮੋਟਰਸਾਈਕਲ ਵੀ ਲੱਭ ਕੇ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਐੱਲ. ਏ. ਡੀ. ਸੀ. ਦੇ ਵਿਰੋਧ ’ਚ ਵਕੀਲਾਂ ਦੀ ਭੁੱਖ ਹੜਤਾਲ ਜਾਰੀ, ਚੌਥੇ ਦਿਨ 57 ਵਕੀਲ ਬੈਠੇ ਅਗਲੀ ਖ਼ਬਰ ਨੀਟ ਪੇਪਰ ਲੀਕ ਦੇ ਵਿਰੋਧ ’ਚ ਰਵੀਸ਼ ਸ਼ਰਮਾ ਭੁੱਖ ਹੜਤਾਲ ’ਤੇ ਬੈਠੇ, ਸਿੱਖਿਆ ਮੰਤਰੀ ਤੇ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਕੀ...
Ad Position 24
No active advertisement