ਜਲੰਧਰ, 24 ਜੁਲਾਈ (ਜਤਿੰਦਰ ਪੰਮੀ)– ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐੱਲ. ਏ. ਡੀ. ਸੀ. ਨੀਤੀ ਦੇ ਵਿਰੋਧ ’ਚ ਵਿੱਢਿਆ ਲੜੀਵਾਰ ਸੰਘਰਸ਼ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਵਕੀਲਾਂ ਦਾ ਨੋ ਵਰਕ ਡੇਅ ਅਤੇ ਅਣਮਿੱਥੇ ਸਮੇਂ ਦੀ ਚੱਲ ਰਹੀ ਭੁੱਖ ਹੜਤਾਲ ਵੀ ਜਾਰੀ। ਚੌਥੇ ਦਿਨ 57 ਦੇ ਕਰੀਬ ਵਕੀਲ ਭੁੱਖ ਹੜਤਾਲ ’ਤੇ ਬੈਠੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਦਿਤਿਆ ਜੈਨ ਨੇ ਦੱਸਿਆ ਕਿ ਪੰਜਾਬ ਦੀ ਸੰਯੁਕਤ ਸੰਘਰਸ਼ ਕਮੇਟੀ (ਜੇ.ਏ.ਸੀ.) ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਲੀਗਲ ਏਡ ਡਿਫੈਂਸ ਕਾਊਂਸਲ (ਐੱਲ.ਏ.ਡੀ.ਸੀ.) ਨੀਤੀ ਨੂੰ ਲਾਗੂ ਕਰਨ ਦੇ ਵਿਰੋਧ ਵਿੱਚ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਡੀ. ਬੀ. ਏ. ਦੇ ਸਕੱਤਰ ਰੋਹਿਤ ਗੰਭੀਰ ਨੇ ਦੱਸਿਆ ਕਿ ਭੁੱਖ ਹੜਤਾਲ ਦੇ ਚੌਥੇ ਦਿਨ ਸ਼ਾਮਲ ਹੋਣ ਵਾਲੇ ਵਕੀਲਾਂ ਵਿੱਚ ਸੂਰਜ ਪ੍ਰਤਾਪ ਸਿੰਘ (ਜੂਨੀਅਰ ਉਪ ਪ੍ਰਧਾਨ), ਅਮਾਨਤ ਭਗਤ (ਕਾਰਜਕਾਰਨੀ ਮੈਂਬਰ), ਮੇਹੁਲ ਖੰਨਾ (ਕਾਰਜਕਾਰਨੀ ਮੈਂਬਰ), ਪ੍ਰਭੂ ਧੀਰ (ਕਾਰਜਕਾਰਨੀ ਮੈਂਬਰ), ਵਿਜੈ ਮਿਸ਼ਰਾ (ਕਾਰਜਕਾਰਨੀ ਮੈਂਬਰ), ਆਰ. ਕੇ. ਭੱਲਾ (ਸਾਬਕਾ ਪ੍ਰਧਾਨ), ਓਮ ਪ੍ਰਕਾਸ਼ ਸ਼ਰਮਾ (ਸਾਬਕਾ ਪ੍ਰਧਾਨ), ਬਲਵਿੰਦਰ ਸਿੰਘ ਲੱਕੀ (ਸਾਬਕਾ ਪ੍ਰਧਾਨ), ਦਿਨੇਸ਼ ਕੁਮਾਰ ਜੱਸੀ (ਸਾਬਕਾ ਸੀਨੀਅਰ ਉਪ ਪ੍ਰਧਾਨ), ਸੰਦੀਪ ਕਾਲੀਆ (ਸਾਬਕਾ ਸੀਨੀਅਰ ਉਪ ਪ੍ਰਧਾਨ), ਅੰਮ੍ਰਿਤਪਾਲ ਸਿੰਘ ਭਰਾਜ (ਸਾਬਕਾ ਜੂਨੀਅਰ ਉਪ ਪ੍ਰਧਾਨ), ਅੰਜੂ ਬਾਲਾ (ਸਾਬਕਾ ਕਾਰਜਕਾਰਨੀ ਮੈਂਬਰ), ਮੰਜੂ ਬਾਲਾ (ਸਾਬਕਾ ਕਾਰਜਕਾਰਨੀ ਮੈਂਬਰ), ਰੀਮਾ ਚੰਦ (ਸਾਬਕਾ ਕਾਰਜਕਾਰਨੀ ਮੈਂਬਰ), ਦੇਵਿੰਦਰ ਰਾਣਾ (ਸਾਬਕਾ ਕਾਰਜਕਾਰਨੀ ਮੈਂਬਰ), ਵਿਕਾਸ ਥਾਪਰ (ਸਾਬਕਾ ਕਾਰਜਕਾਰਨੀ ਮੈਂਬਰ), ਅਮਨਦੀਪ ਸਿੰਘ ਜੰਮੂ (ਸਾਬਕਾ ਸੰਯੁਕਤ ਸਕੱਤਰ), ਅਨੂ ਸੋਢੀ, ਅਸ਼ਵਨੀ ਕੁਮਾਰ, ਦਮਨਜੀਤ ਸਿੰਘ ਗਿੱਲ, ਧੀਰਜ ਥਾਪਰ, ਦਿਨੇਸ਼ ਕੁਮਾਰ, ਗੌਤਮ ਸਹੋਤਾ, ਹਰਮਨਜੀਤ ਸਿੰਘ, ਹਰਪ੍ਰੀਤ ਸਿੰਘ, ਜੈਕਸਨ ਤ੍ਰੇਹਨ, ਜਗਤਪਾਲ ਮੈਣੀ, ਜਾਹਨਵੀ ਅਰੋੜਾ, ਜਸਜੀਤ ਗਿੱਲ, ਮਾਨਿਕ ਕਪੂਰ, ਮਨਵੀਰ, ਨਵਜੋਤ ਕੌਰ, ਨਵਨੀਤ ਕੌਰ, ਨਵਤੇਜ ਸਿੰਘ, ਨਿਖਿਲ ਸ਼ਰਮਾ, ਪਰਮਜੀਤ ਸਿੰਘ, ਪਰਮਜੀਤ ਉੱਤਮ, ਰੋਹਿਤ ਮਸੀਹ, ਰੁਚੀ ਭਾਟੀਆ, ਸਾਗਰ ਕੁਮਾਰ, ਸੁਖਦੇਵ ਸਿੰਘ, ਯੁਵਰਾਜ, ਹਰਮਨਜੀਤ ਸਿੰਘ ਮੱਲ੍ਹੀ, ਸੁਸ਼ਾਂਤ ਕੁਮਾਰ, ਮੁਹੰਮਦ ਇਰਸ਼ਾਦ, ਹਰਜਿੰਦਰ ਪਾਲ, ਪ੍ਰਿੰਸੀ, ਰੋਹਿਤ ਕੌਲ, ਦਲੀਪ ਕੁਮਾਰ, ਖੁਸ਼ਹਾਲ ਕੁਮਾਰ, ਅਰਿਕ ਕੁਮਾਰ, ਅਮਨਦੀਪ ਭੱਟੀ, ਇੰਦਰਾਣੀ ਸਾਹਾ, ਰੋਹਨ ਲੂਥਰਾ, ਰੋਹਿਤ ਕਪੂਰ, ਹਰਮਨਦੀਪ ਸਿੰਘ ਸ਼ਾਹ ਤੇ ਸਪਨਾ ਸ਼ਾਮਲ ਸਨ।