05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕਾਰ ਦਾ ਕੰਟਰੋਲ ਗੁਆ ਚੁੱਕੇ ਕਾਰ ਚਾਲਕ ਦੀ ਸਾਈਡ ’ਤੇ ਖੜੀ ਦੂਜੀ ਕਾਰ ਨਾਲ ਟੱਕਰ ਵੱਜੀ

Ad Position 21
No active advertisement
ਅਜੀਤ ਡੈਸਕ 30-07-2026
ਲੋਹੀਆਂ ਖਾਸ, 29 ਜੁਲਾਈ (ਬਲਵਿੰਦਰ ਸਿੰਘ ਵਿੱਕੀ)-ਥਾਣਾ ਲੋਹੀਆਂ ਖਾਸ ਦੇ ਪਿੰਡ ਨਿਹਾਲੂਵਾਲ ਸਰਕਾਰੀ ਸਕੂਲ ਦੇ ਨੇੜੇ ਅੱਜ ਦੋ ਕਾਰਾਂ ਦੀ ਟੱਕਰ ਹੋ ਜਾਣ ਕਾਰਨ ਦੋਹਾਂ ਗੱਡੀਆਂ ਦਾ ਵੱਡਾ ਨੁਕਸਾਨ ਹੋ ਜਾਣ ਦੀ ਜਾਣਕਾਰੀ ਮਿਲੀ ਹੈ। ਇਸ ਟੱਕਰ ਕਾਰਨ ਦੋਹਾਂ ਗੱਡੀਆਂ ਵਿੱਚ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਤਾਂ ਨਹੀਂ ਪਰ ਚਾਲਕ ਦੇ ਕੁਝ ਕੁ ਮਾਮੂਲੀ ਸੱਟਾਂ ਲੱਗੀਆਂ ਹਨ।ਆਪਣੇ ਪਰਿਵਾਰ ਨਾਲ ਜਾ ਰਹੇ ਬਲਰਾਜ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਨਵਾਂ ਪਿੰਡ ਦੋਨੇਵਾਲ ਤਹਿਸੀਲ ਸ਼ਾਹਕੋਟ ਨੇ ਦੱਸਿਆ ਕਿ ਉਸ ਨੇ ਆਪਣੀ ਮਹਿੰਦਰਾ ਕੰਪਨੀ ਦੀ ਕਾਰ ਨੰਬਰ ਪੀ ਬੀ 08 ਐਫ ਐਚ 6698 ਇੱਕ ਸਾਈਡ ’ਤੇ ਇਸ ਕਰਕੇ ਲਗਾਈ ਹੋਈ ਕਿ ਸਾਹਮਣੇ ਤੋਂ ਆਉਂਦੀ ਇਕ ਹੋਰ ਮਹਿੰਦਰਾ ਕੰਪਨੀ ਦੀ ਗੱਡੀ ਟੀ ਯੂ ਵੀ 300 ਨੰਬਰ ਪੀ ਬੀ 08 ਡੀ ਐਫ 4764 ਜਿਸ ਨੂੰ ਤਰਨਵੀਰ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਬਿਲਗਾ ਚਲਾ ਰਿਹਾ ਸੀ, ਕਿਸੇ ਹੋਰ ਵਹੀਕਲ ਦੇ ਓਵਰਟੇਕ ਕਰਨ ਵੇਲੇ ਕਾਰ ’ਤੇ ਆਪਣਾ ਕੰਟਰੋਲ ਗੁਆ ਚੁੱਕਾ ਹੋਣ ਕਰਕੇ ਉਹਨਾਂ ਦੀ ਖੜੀ ਕਾਰ ਵਿੱਚ ਆਣ ਵੱਜਾ। ਜ਼ੋਰਦਾਰ ਟੱਕਰ ਕਾਰਨ ਉਸ ਦੀ ਕਾਰ ਦੇ ਅਗਲੇ ਹਿੱਸੇ ਦਾ ਵੱਡਾ ਨੁਕਸਾਨ ਹੋਇਆ ਹੈ ਅਤੇ ਦੂਜੀ ਕਾਰ ਵੀ ਪਲਟੇ ਖਾਂਦੀ ਹੋਈ ਪਿਛਲੇ ਹਿੱਸੇ ਤੋਂ ਕਾਫੀ ਨੁਕਸਾਨੀ ਗਈ। ਇਸ ਦੌਰਾਨ ਹੀ ਸੰਤੁਲਨ ਗੁਆ ਚੁੱਕੀ ਕਾਰ ਦੇ ਚਾਲਕ ਤਰਨਵੀਰ ਸਿੰਘ ਦਾ ਰਾਹ ਜਾਂਦੇ ਹੋਰ ਮੋਟਰ ਸਾਈਕਲ ਸਵਾਰਾਂ ਨਾਲ ਟਕਰਾਉਣ ਦੀ ਵੀ ਜਾਣਕਾਰੀ ਮਿਲੀ ਹੈ। ਮੌਕੇ ’ਤੇ ਪਹੁੰਚੇ ਪੁਲਸ ਅਫ਼ਸਰਾਂ ਨੇ ਮੌਕੇ ਦਾ ਜਾਇਜਾ ਲਿਆ ਤੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ।
Ad Position 22
No active advertisement
ਪਿਛਲੀ ਖ਼ਬਰ ਕੋਟਲਾ ਸੂਰਜ ਮੱਲ ਸਕੂਲ ’ਚ ਜ਼ੋਨ ਨੰਬਰ-15 (ਲੜਕਿਆਂ) ਦੇ ਵਾਲੀਬਾਲ ਅਤੇ ਖੋ-ਖੋ ਦੇ ਫਾਈਨਲ ਮੁਕਾਬਲੇ ਕਰਵਾਏ ਅਗਲੀ ਖ਼ਬਰ ਚੱਕ ਚੇਲਾ ਵਿਖੇ ਸਰਪੰਚ ਜੋਗਾ ਸਿੰਘ ਦੀ ਅਗਵਾਈ ਹੇਠ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ
Ad Position 24
No active advertisement