ਜ਼ੋਨ ਨੰਬਰ -15 ( ਲੜਕਿਆਂ ) ਦਾ ਜ਼ੋਨਲ ਟੂਰਨਾਮੈਂਟ ਸਫ਼ਲਤਾਪੂਵਰਕ ਸਮਾਪਤ
ਸ਼ਾਹਕੋਟ, 1 ਅਗਸਤ (ਸੁਖਦੀਪ ਸਿੰਘ)- ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਧੀਂ ਬਲਾਕ ਨੋਡਲ ਅਫ਼ਸਰ ਸ਼ਾਹਕੋਟ-2 ਅਤੇ ਸਕੱਤਰ ਨਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਦੀ ਅਗਵਾਈ ਹੇਠ ਜੋਨ ਨੰਬਰ-15 (ਲੜਕਿਆਂ) ਦਾ ਜੋਨਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਲਰ ਦੇ ਖੇਡ ਮੈਦਾਨ ਵਿੱਚ ਕਬੱਡੀ ਦੇ ਫਾਈਨਲ ਮੁਕਾਬਲਿਆਂ ਨਾਲ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਕਬੱਡੀ ਸਰਕਲ ਸਟਾਈਲ ਅਤੇ ਕਬੱਡੀ ਨੈਸ਼ਨਲ ਸਟਾਈਲ ਦੇ ਅੰਡਰ-14, 17 ਅਤੇ 19 ਵਰਗਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ।
ਟ
ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ-ਕਮ-ਡੀ.ਐੱਮ. ਅਮਨਦੀਪ ਕੌਂਡਲ ਤੇ ਹੋਰ। ਤਸਵੀਰ- ਸੁਖਦੀਪ ਸਿੰਘ
02-08-2026
ਸ਼ਾਹਕੋਟ, 1 ਅਗਸਤ (ਸੁਖਦੀਪ ਸਿੰਘ)- ਜ਼ੋਨਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਧੀਂ ਬਲਾਕ ਨੋਡਲ ਅਫ਼ਸਰ ਸ਼ਾਹਕੋਟ-2 ਅਤੇ ਸਕੱਤਰ ਨਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਦੀ ਅਗਵਾਈ ਹੇਠ ਜੋਨ ਨੰਬਰ-15 (ਲੜਕਿਆਂ) ਦਾ ਜੋਨਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਲਰ ਦੇ ਖੇਡ ਮੈਦਾਨ ਵਿੱਚ ਕਬੱਡੀ ਦੇ ਫਾਈਨਲ ਮੁਕਾਬਲਿਆਂ ਨਾਲ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਕਬੱਡੀ ਸਰਕਲ ਸਟਾਈਲ ਅਤੇ ਕਬੱਡੀ ਨੈਸ਼ਨਲ ਸਟਾਈਲ ਦੇ ਅੰਡਰ-14, 17 ਅਤੇ 19 ਵਰਗਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲਿਆਂ ਦੀ ਸ਼ੁਰੂਆਤ ਸਰਪੰਚ ਵਰਿੰਦਰਪਾਲ ਸਿੰਘ ਅਤੇ ਸਾਬਕਾ ਸਰਪੰਚ ਗੁਰਦੇਵ ਸਿੰਘ ਭੁੱਲਰ ਨੇ ਸਾਂਝੇ ਤੌਰ ‘ਤੇ ਕਰਵਾਈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ, ਗੁਰਦੇਵ ਸਿੰਘ ਸੈਕਟਰੀ, ਰਣਜੀਤ ਸਿੰਘ ਨਵਾਂ ਪਿੰਡ ਜੱਟਾਂ ਅਤੇ ਗੁਰਦੇਵ ਸਿੰਘ ਬਿੱਲਾ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਮਹਿਮਾਨਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਖੇਡਾਂ ਨੌਜਵਾਨਾਂ ’ਚ ਅਨੁਸ਼ਾਸਨ, ਮਿਹਨਤ, ਸਿਹਤਮੰਦ ਮੁਕਾਬਲੇਬਾਜ਼ੀ ਅਤੇ ਟੀਮ ਭਾਵਨਾ ਦਾ ਵਿਕਾਸ ਕਰਦੀਆਂ ਹਨ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ-ਕਮ-ਡੀ.ਐੱਮ. ਸਪੋਰਟਸ ਜਲੰਧਰ ਅਮਨਦੀਪ ਕੌਂਡਲ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਿੰਨ੍ਹਾਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਨ ਉਪਰੰਤ ਜੋਨਲ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਮੁਕਾਬਲਿਆਂ ’ਚ ਕਬੱਡੀ ਸਰਕਲ ਸਟਾਈਲ ਅੰਡਰ-14 ਵਰਗ ’ਚ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ ਨੇ ਪਹਿਲਾ, ਸਰਕਾਰੀ ਹਾਈ ਸਕੂਲ ਕਾਂਗਣਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਪਹਿਲੇ, ਸਰਕਾਰੀ ਹਾਈ ਸਕੂਲ ਬੱਗਾ ਦੂਜੇ ਅਤੇ ਸਰਕਾਰੀ ਹਾਈ ਸਕੂਲ ਬਾਊਪੁਰ ਤੀਜੇ ਸਥਾਨ ‘ਤੇ ਰਹੇ, ਜਦਕਿ ਅੰਡਰ-19 ਵਰਗ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਬਾਊਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ ਦੇ ਅੰਡਰ-14 ਵਰਗ ’ਚ ਸਰਕਾਰੀ ਹਾਈ ਸਕੂਲ ਬੱਗਾ ਪਹਿਲੇ, ਸਰਕਾਰੀ ਹਾਈ ਸਕੂਲ ਬਾਊਪੁਰ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆਂ ਕਲਾਂ ਤੀਜੇ ਸਥਾਨ ‘ਤੇ ਰਹੇ। ਅੰਡਰ-17 ਵਰਗ ’ਚ ਵੀ ਸਰਕਾਰੀ ਹਾਈ ਸਕੂਲ ਬੱਗਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਬਾਊਪੁਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆਂ ਕਲਾਂ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਵਰਗ ’ਚ ਸਰਕਾਰੀ ਹਾਈ ਸਕੂਲ ਬਾਊਪੁਰ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੂਜੇ ਸਥਾਨ ‘ਤੇ ਰਹੇ। ਜੋਨ ਸਕੱਤਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਹੁਣ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਜੋਨ ਨੰਬਰ-15 ਦੀ ਨੁਮਾਇੰਦਗੀ ਕਰਨਗੀਆਂ। ਇਸ ਮੌਕੇ ਲੈਕਚਰਾਰ ਹਰਿੰਦਰ ਪਾਲ ਕੌਰ, ਲੈਕਚਰਾਰ ਸਤਪਾਲ, ਲੈਕਚਰਾਰ ਸੁਰਜੀਤ ਸਿੰਘ, ਟੂਰਨਾਮੈਂਟ ਕਮੇਟੀ ਦੇ ਮੀਡੀਆ ਕੋਆਰਡੀਨੇਟਰ ਆਜ਼ਾਦ ਸਿੰਘ ਸਚਦੇਵਾ, ਵਿੱਤ ਸਕੱਤਰ ਕਰਨਜੀਤ ਕੌਰ, ਬਲਜੀਤ ਕੌਰ, ਚਰਨਜੀਤ ਸਿੰਘ, ਸੁਖਚਰਨ ਕੌਰ, ਪ੍ਰਤਾਪ ਸਿੰਘ, ਕੁਲਦੀਪ ਕੌਰ, ਸਤਨਾਮ ਸਿੰਘ ਹੈੱਡ ਟੀਚਰ ਪ੍ਰਾਇਮਰੀ ਸਕੂਲ ਭੁੱਲਰ, ਗੁਰਦੀਪ ਸਿੰਘ, ਪਲਵਿੰਦਰ ਕੌਰ, ਰੂਹੀ ਸਭਰਵਾਲ, ਮੋਨਿਕਾ ਸ਼ਿੰਗਾਰੀ, ਹਰਪ੍ਰੀਤ ਕੌਰ, ਨਵਦੀਪ ਕੌਰ, ਲਲਿਤਾ, ਮਨਦੀਪ ਕੌਰ, ਨਵਦੀਪ ਕੌਰ, ਅਮਰ ਤੇਜੀ ਤੇ ਹੋਰ ਪਤਵੰਤੇ ਹਾਜ਼ਰ ਸਨ।