02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਹੈੱਡ ਟੀਚਰ ਸੁਰਜੀਤ ਸਿੰਘ ਵਿਰਦੀ ਦੀ ਸੇਵਾ - ਮੁਕਤੀ ਮੌਕੇ ਵਿਦਾਇਗੀ ਸਮਾਰੋਹ

ਸ਼ਾਹਕੋਟ, 1 ਅਗਸਤ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਕਾਕੜਾ ਕਲਾਂ (ਬਲਾਕ ਸ਼ਾਹਕੋਟ-2) ਦੇ ਹੈੱਡ ਟੀਚਰ ਸੁਰਜੀਤ ਸਿੰਘ ਵਿਰਦੀ ਆਪਣੀ ਬੇਦਾਗ ਅਤੇ ਲੰਬੀ ਸੇਵਾ ਉਪਰੰਤ ਬੀਤੀ 31 ਜੁਲਾਈ ਨੂੰ ਸੇਵਾ-ਮੁਕਤ ਹੋ ਗਏ ਹਨ, ਜਿੰਨ੍ਹਾਂ ਦੇ ਸਨਮਾਨ ’ਚ ਸੈਂਟਰ ਕੋਟਲਾ ਸੂਰਜ ਮੱਲ ਦੇ ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੈਂਟਰ ਦੇ ਸਮੂਹ ਅਧਿਆਪਕਾਂ ਵੱਲੋਂ ਸੇਵਾ-ਮੁਕਤ ਹੈੱਡ ਟੀਚਰ ਸੁਰਿੰਦਰ ਸਿੰਘ ਵਿਰਦੀ, ਉਨਾਂ ਦੀ ਪਤਨੀ ਅੰਮ੍ਰਿਤ ਅਤੇ ਪਰਿਵਾਰਕ ਮੈਂਬਰਾਂ ਦਾ ਸਮਾਗਮ ’ਚ ਪਹੁੰਚਣ ’ਤੇ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 02-08-2026
ਸ਼ਾਹਕੋਟ, 1 ਅਗਸਤ (ਸੁਖਦੀਪ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ, ਕਾਕੜਾ ਕਲਾਂ (ਬਲਾਕ ਸ਼ਾਹਕੋਟ-2) ਦੇ ਹੈੱਡ ਟੀਚਰ ਸੁਰਜੀਤ ਸਿੰਘ ਵਿਰਦੀ ਆਪਣੀ ਬੇਦਾਗ ਅਤੇ ਲੰਬੀ ਸੇਵਾ ਉਪਰੰਤ ਬੀਤੀ 31 ਜੁਲਾਈ ਨੂੰ ਸੇਵਾ-ਮੁਕਤ ਹੋ ਗਏ ਹਨ, ਜਿੰਨ੍ਹਾਂ ਦੇ ਸਨਮਾਨ ’ਚ ਸੈਂਟਰ ਕੋਟਲਾ ਸੂਰਜ ਮੱਲ ਦੇ ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੈਂਟਰ ਦੇ ਸਮੂਹ ਅਧਿਆਪਕਾਂ ਵੱਲੋਂ ਸੇਵਾ-ਮੁਕਤ ਹੈੱਡ ਟੀਚਰ ਸੁਰਿੰਦਰ ਸਿੰਘ ਵਿਰਦੀ, ਉਨਾਂ ਦੀ ਪਤਨੀ ਅੰਮ੍ਰਿਤ ਅਤੇ ਪਰਿਵਾਰਕ ਮੈਂਬਰਾਂ ਦਾ ਸਮਾਗਮ ’ਚ ਪਹੁੰਚਣ ’ਤੇ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਮੌਕੇ ਮੈਡਮ ਸ਼ੈਲਜਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਚੇਅਰਮੈਨ ਗੁਰਮੁੱਖ ਸਿੰਘ ਕੋਟਲਾ, ਬੀ.ਪੀ.ਈ.ਓ. ਸ਼ਾਹਕੋਟ-2 ਵਿਜੈ ਕੁਮਾਰ ਨਰੂਲਾ, ਬੀ.ਪੀ.ਈ.ਓ. ਲੋਹੀਆਂ ਖਾਸ ਰਾਮੇਸ਼ਵਰ ਚੰਦਰ, ਨਵਪ੍ਰੀਤ ਸਿੰਘ ਬੱਲੀ ਸੂਬਾ ਪ੍ਰਧਾਨ ਜੀ.ਟੀ.ਯੂ. (ਵਿਗਿਆਨਕ), ਸੀ.ਐਚ.ਟੀ. ਰਾਕੇਸ਼ ਖਹਿਰਾ, ਸੀ.ਐਚ.ਟੀ. ਗੁਰਪ੍ਰੀਤ ਸਿੰਘ ਜੱਸਲ, ਹੈੱਡ ਟੀਚਰ ਜਤਿੰਦਰਪਾਲ ਅਰੋੜਾ, ਹੈੱਡ ਟੀਚਰ ਰਮਨ ਗੁਪਤਾ ਅਤੇ ਰੁਪਿੰਦਰ ਕੌਰ (ਈ.ਟੀ.ਟੀ.) ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੁਰਜੀਤ ਸਿੰਘ ਵਿਰਦੀ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਹੈੱਡ ਟੀਚਰ ਰਮਨ ਗੁਪਤਾ ਨੇ ਸਟੇਜ ਸੰਚਾਲਕ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਸੈਂਟਰ ਕੋਟਲਾ ਸੂਰਜ ਮੱਲ ਦੇ ਸਮੂਹ ਸਟਾਫ਼ ਸਮੇਤ ਵੱਖ-ਵੱਖ ਅਧਿਆਪਕ ਜਥੇਬੰਦੀਆਂ ਤੇ ਹੋਰਨਾਂ ਸ਼ਖਸ਼ੀਅਤਾਂ ਵੱਲੋਂ ਸੁਰਜੀਤ ਸਿੰਘ ਵਿਰਦੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅਖੀਰ ’ਚ ਸੁਰਜੀਤ ਸਿੰਘ ਵਿਰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਚੀਫ਼ ਪੀ.ਐਸ.ਪੀ.ਸੀ.ਐਲ., ਬਲਕਾਰ ਸਿੰਘ ਚੱਠਾ ਸਾਬਕਾ ਚੇਅਰਮੈਨ, ਜਗਤਾਰ ਸਿੰਘ ਤਾਰੀ ਸਾਬਕਾ ਸਰਪੰਚ, ਸਾਬਕਾ ਐਮ.ਸੀ. ਪਵਨ ਅਗਰਵਾਲ, ਸੋਨੂੰ ਮਿੱਤਲ, ਐਮ.ਸੀ. ਵੰਦਨਾ ਮਿੱਤਲ, ਜਸਵੀਰ ਸਿੰਘ ਵਿਰਦੀ ਰਿਟਾ. ਪ੍ਰਿੰਸੀਪਲ, ਬਲਵਿੰਦਰ ਕੌਰ ਰਿਟਾ. ਐਸ.ਐਸ. ਮਿਸਟ੍ਰੈਸ, ਬਲਵੀਰ ਸਿੰਘ ਵਿਰਦੀ, ਸਾਹਿਬ ਸਿੰਘ ਵਿਰਦੀ, ਨਵਜੋਤ ਸਿੰਘ ਵਿਰਦੀ, ਹਰਲੀਨ ਕੌਰ (ਕੈਨੇਡਾ), ਗੁਰਲੀਨ ਕੌਰ, ਮਨਜੀਤ ਸਿੰਘ ਸੱਤਾ (ਟਰਾਂਸਪੋਰਟਰ), ਅਮਨਦੀਪ ਕੌਰ, ਮਨਿੰਦਰ ਕੁਮਾਰ, ਊਸ਼ਾ ਰਾਣੀ, ਮੀਨਾ ਰਾਣੀ ਐਚ.ਟੀ., ਪ੍ਰਭਜੋਤ ਕੌਰ, ਅੰਜੂ ਬਾਲਾ, ਨੀਰੂ ਸ਼ਰਮਾ, ਤੇਜਿੰਦਰ ਅਰੋੜਾ, ਇੰਦਰਜੀਤ ਸਿੰਘ ਚੰਦੀ, ਮਨਮੀਤ ਸਿੰਘ, ਆਸ਼ੂ ਸ਼ਰਮਾ, ਸਤਬੀਰ ਕੌਰ, ਵੀਰ ਸਿੰਘ ਸਮੇਤ ਸਿੱਖਿਆ ਵਿਭਾਗ ਦੇ ਅਧਿਕਾਰੀ, ਅਧਿਆਪਕ, ਪਰਿਵਾਰਕ ਮੈਂਬਰ ਤੇ ਵੱਡੀ ਗਿਣਤੀ ’ਚ ਪਤਵੰਤੇ-ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਨੰਬਰ -15 ( ਲੜਕਿਆਂ ) ਦਾ ਜ਼ੋਨਲ ਟੂਰਨਾਮੈਂਟ ਸਫ਼ਲਤਾਪੂਵਰਕ ਸਮਾਪਤ ਅਗਲੀ ਖ਼ਬਰ ਡੀ . ਏ . ਵੀ . ਕਾਲਜ ਨਕੋਦਰ ਵਿਖੇ ਫੁੱਟਬਾਲ ਦਾ ਰੌਮਾਂਚਕ ਮੁਕਾਬਲਾ
Ad Position 24
No active advertisement