ਡੀ . ਏ . ਵੀ . ਕਾਲਜ ਨਕੋਦਰ ਵਿਖੇ ਫੁੱਟਬਾਲ ਦਾ ਰੌਮਾਂਚਕ ਮੁਕਾਬਲਾ
ਨਕੋਦਰ, 1 ਅਗਸਤ (ਗੁਰਵਿੰਦਰ ਸਿੰਘ )- ਕੇ. ਆਰ.
ਨਕੋਦਰ, 1 ਅਗਸਤ (ਗੁਰਵਿੰਦਰ ਸਿੰਘ )- ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਸਰੀਰਕ ਸਿੱਖਿਆ ਵਿਭਾਗ ਵਲੋਂ ਪ੍ਰੋ. ਨੇਹਾ ਕੁਮਾਰੀ ਤੇ ਪ੍ਰੋ. ਮੋਨਿਕਾ ਦੀ ਦੇਖ-ਰੇਖ ਹੇਠ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਨਕੋਦਰ ਦੇ ਵਾਇਸ ਪ੍ਰਧਾਨ ਵਿਜੈ ਕੁਮਾਰ ਮਡਾਸ ਅਤੇ ਰਿਟਾ. ਪ੍ਰਿੰਸੀਪਲ ਤੇ ਉੱਘੇ ਸਮਾਜ ਸੇਵਕ ਅਕਾਸ਼ ਚੰਦਰ ਭੱਲਾ (ਮੈਂਬਰ ਐਲ.ਐਮ.ਸੀ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਐਲ.ਐਮ.ਸੀ. ਮੈਂਬਰ ਪ੍ਰੇਮ ਸਾਗਰ ਸ਼ਰਮਾ, ਵਿਪਨ ਗੁਪਤਾ, ਪ੍ਰੋ. ਵਿਨੈ ਕੁਮਾਰ, ਓ.ਡੀ. ਸ਼ਾਰਦਾ, ਰਵੀ ਭੂਸ਼ਣ ਮਹਿਤਾ, ਸਮਾਜ ਸੇਵਕ ਚੰਦਰ ਮੋਹਣ ਜੈਨ, ਨਕੋਦਰ ਅਰਬਨ ਹਿੰਦੂ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਅਸ਼ਵਨੀ ਭੱਲਾ, ਪ੍ਰਿੰਸੀਪਲ ਜਸਮਿੰਦਰ ਸਿੰਘ, ਮਾਸਟਰ ਭੁਪਿੰਦਰ ਅਜੀਤ ਸਿੰਘ, ਸਮਾਜ ਸੇਵਕ ਸੰਦੀਪ, ਚੰਦਰ, ਸੁਰਜੀਤ ਸਿੰਘ ਹੀਰ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਕਾਲਜ ਵੱਲੋਂ ਫੁੱਟਬਾਲ ਟੂਰਨਾਮੈਂਟ-2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਮੌਕੇ ਮਹਿਮਾਨਾਂ ਵੱਲੋਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਨ ਉਪਰੰਤ ਫੁੱਟਬਾਲ ਦਾ ਮੈਚ ਸ਼ੁਰੂ ਕਰਵਾਇਆ, ਜਿਸ ਵਿਚ ਨਕੋਦਰ ਫੁੱਟਬਾਲ ਕਲੱਬ ਅਤੇ ਫੁੱਟਬਾਲ ਕਲੱਬ ਬੀਰ ਪਿੰਡ ਦਰਮਿਆਨ ਬੜਾ ਰੌਮਾਂਚਕ ਮੈਚ ਹੋਇਆ। ਮੁਕਾਬਲੇ ਦੌਰਾਨ ਫੁੱਟਬਾਲ ਕਲੱਬ ਬੀਰ ਪਿੰਡ ਦੀ ਟੀਮ ਜੇਤੂ ਰਹੀ। ਮੁੱਖ ਮਹਿਮਾਨ ਵਿਜੈ ਕੁਮਾਰ ਮਡਾਸ ਅਤੇ ਅਕਾਸ਼ ਚੰਦਰ ਭੱਲਾ ਨੇ ਕਾਲਜ ਪ੍ਰਬੰਧਕਾਂ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਖੇਡਾਂ ਪ੍ਰਤੀ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ । ਡੀ.ਏ.ਵੀ. ਕਾਲਜ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਕਾਲਜ ਦੇ ਵਿਦਿਆਰਥੀ ਆਉਣ ਵਾਲੇ ਸਮੇਂ ‘ਚ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਜੇਤੂ ਅਤੇ ਹਾਰਨ ਵਾਲੀ ਟੀਮ ਦੋਵੇਂ ਹੀ ਸਾਡੇ ਲਈ ਮਾਣ ਵਾਲੀਆਂ ਹਨ। ਅਖੀਰ ’ਚ ਮਹਿਮਾਨਾਂ ਤੇ ਪ੍ਰਿੰਸੀਪਲ ਵੱਲੋਂ ਖਿਡਾਰੀਆਂ ਨੂੰ ਸਨਮਾਨ ਚਿੰਨ, ਨਕਦ ਰਾਸ਼ੀ ਅਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਵਿਚ ਸਹਿਯੋਗ ਦੇ ਕੇ ਸਫ਼ਲ ਬਨਾਉਣ ਲਈ ਪ੍ਰਿੰਸੀਪਲ ਡਾ. ਸਲਿਲ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਰਿਟਾ. ਲੈਕਚਰਾਰ ਰਾਜ ਕੁਮਾਰ ਨੇ ਕੁਮੈਂਟਰ ਦੇ ਫਰਜ਼ ਬਾਖੂਬੀ ਨਿਭਾਏ। ਇਸ ਮੌਕੇ ਡਾ. ਤੇਜਿੰਦਰ ਵਿਰਲੀ, ਪ੍ਰੋ. ਰਾਜਨ ਕਪੂਰ, ਪ੍ਰੋ. ਸੁਪਰੀਆ, ਪ੍ਰੋ. ਸੀਮਾ ਕੌਸ਼ਲ, ਪ੍ਰੋ. ਕਰਮਜੀਤ ਸਿੰਘ, ਡਾ. ਸਾਹਿਲ ਅਰੋੜਾ, ਡਾ. ਦੁਰਗੇਸ਼ ਨੰਦਨੀ, ਰੇਖਾ ਰਾਣੀ, ਰਾਜੀਵ ਟੰਡਨ, ਮੁਕੇਸ਼ ਸ਼ਰਮਾ, ਕੋਚ ਰਣਜੀਤ ਕੁਮਾਰ (ਨਕੋਦਰ ਟੀਮ), ਕੋਚ ਮਨਜੋਤ (ਬੀਰ ਪਿੰਡ), ਰੈਫਰੀ ਜੀਤਾ ਸਰਪੰਚ, ਸੰਦੀਪ ਬਾਰਾ, ਜੈਕੀ ਆਦਿ ਸਮੇਤ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।