02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਕਿਸ਼ਨਗੜ੍ਹ ਵਿਖੇ ਸ਼ਹੀਦ ਊਧਮ ਸਿੰਘ ਦਾ 87 ਵਾਂ ਸ਼ਹੀਦੀ ਦਿਵਸ ਮਨਾਇਆ ਨੌਜਵਾਨ ਪੀੜੀ ਨੂੰ ਸ਼ਹੀਦ ਊਧਮ ਸਿੰਘ

ਕਿਸ਼ਨਗੜ੍ਹ, 1 ਅਗਸਤ (ਹੁਸਨ ਲਾਲ) ਅੱਡਾ ਕਿਸਨਗੜ੍ਹ ਚੌਂਕ ਨਜਦੀਕ ਡਾ. ਬੀ.

Ad Position 21
No active advertisement
ਅਜੀਤ ਡੈਸਕ 02-08-2026
ਕਿਸ਼ਨਗੜ੍ਹ, 1 ਅਗਸਤ (ਹੁਸਨ ਲਾਲ) ਅੱਡਾ ਕਿਸਨਗੜ੍ਹ ਚੌਂਕ ਨਜਦੀਕ ਡਾ. ਬੀ.ਆਰ. ਅੰਬੇਡਕਰ ਵੈਲਫੇਅਰ ਐਂਡ ਮਿਸ਼ਨ ਸੋਸਾਇਟੀ ਕਿਸ਼ਨਗੜ੍ਹ ਵੱਲੋਂ ਦੇਸ਼ ਦੀ ਜੰਗ-ਏ-ਆਜ਼ਾਦੀ ਦੇ ਮਹਾਨਾਇਕਾਂ ਵਿੱਚੋਂ ਇੱਕ ਮਹਾਨ ਸੁਤੰਤਰਤਾ ਸੰਗਰਾਮੀ ਤੇ ਦੇਸ਼ ਭਗਤ ਸ਼ਹੀਦ ਊਧਮ ਸਿੰਘ ਦਾ 87ਵਾਂ ਸ਼ਹੀਦੀ ਦਿਵਸ ਸੋਸਾਇਟੀ ਵੱਲੋਂ ਦੇਸ਼ ਭਗਤੀ ਤੇ ਦੇਸ਼ ਪ੍ਰੇਮ ਦੀ ਪ੍ਰੇਰਨਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਤੇ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਪ੍ਰਤਿਮਾ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ। ਇਸ ਮੌਕੇ ਤੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪ੍ਰਧਾਨ ਸਾਲਗ ਰਾਮ ਸਰੋਆ, ਮਹਿੰਦਰ ਕੁਮਾਰ ਸੇਵਾ ਮੁਕਤ ਕਾਨੂੰਨਗੋ ਨੇ ਸਾਂਝੇ ਤੌਰ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਨੇ ਆਪਣਾ ਸਮੁੱਚਾ ਜੀਵਨ ਦੇਸ਼ ਭਗਤੀ ਅਤੇ ਦੇਸ਼ ਪਿਆਰ ਲਈ ਲਗਾ ਦਿੱਤਾ ਇਸ ਲਈ ਨੌਜਵਾਨ ਪੀੜੀ ਨੂੰ ਉਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਬੇਹਦ ਜਰੂਰਤ ਹੈ । ਇਸ ਮੌਕੇ ਤੇ ਰੋਸ਼ਨ ਲਾਲ ਸੌਂਧੀ, ਸਰਪੰਚ ਡਾਕਟਰ ਗੁਰਬਖਸ਼ ਸੁਆਮੀ, ਬਾਬਾ ਸੁਖਦੇਵ ਸੁਖੀ, ਸੇਵਾ ਮੁਕਤ ਪ੍ਰੋਡਿਊਸਰ ਪਰਮਜੀਤ ਕੁਮਾਰ, ਸੇਵਾ ਮੁਕਤ ਸਬ ਇੰਸਪੈਕਟਰ ਮੰਗਾ ਰਾਮ, ਲੈਕਚਰਾਰ ਸੁਰਜੀਤ ਸਿੰਘ ਜੱਸਲ, ਸੇਵਾ ਮੁਕਤ ਰੇਂਜ ਅਫਸਰ ਸਤਪਾਲ ਸਿੰਘ ਬੰਗੜ, ਸੰਸਾਰ ਚੰਦ ਬਿਆਸ ਪਿੰਡ, ਮਾ. ਬਲਵੀਰ ਸਰਮਸਤਪੁਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਹਲਟੀ ਸਾਹਿਬ ਵਿਖੇ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਅਗਲੀ ਖ਼ਬਰ ਐੱਨ . ਐੱਸ . ਕਾਨਵੈਂਟ ਸਕੂਲ ਲੋਹੀਆਂ ਦੀਆਂ ਵਿਦਿਆਰਥਣਾਂ ਨੇ ‘ ਤੀਆਂ ਦੇ ਤਿਉਹਾਰ ’ ’ ਚ ਲਾਈਆਂ ਰੌਣਕਾਂ
Ad Position 24
No active advertisement