29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਤਿੰਨ ਲਘੂ ਕਥਾਵਾਂ

Ad Position 21
No active advertisement
ਅਜੀਤ ਡੈਸਕ 04-01-2026

ਜਵਾਬ
ਸਵੇਰ ਦਾ ਸਮਾਂ ਦੁਕਾਨਦਾਰਾਂ ਦੇ ਦੁਕਾਨਾਂ ਖੋਲ੍ਹਣ ਦਾ ਸਮਾਂ ਸੀ। ਮੀਟ ਦੀ ਦੁਕਾਨ ਅੱਗੇ ਸ਼ਟਰ ਖੋਲ੍ਹਣ ਤੋਂ ਪਹਿਲਾਂ ਤੇਜਾ ਹੱਥ ਜੋੜ ਕੇ, ਅੱਖਾ ਬੰਦ ਕਰ ਕੇ ਬੜੀ ਸ਼ਰਧਾ ਨਾਲ ਮੱਥਾ ਟੇਕ ਰਿਹਾ ਸੀ, ਨਾਲ ਹੀ ਭਾਂਡਿਆਂ ਵਾਲੀ ਦੁਕਾਨ ਵਾਲਾ ਰਮੇਸ਼ ਵੀ ਆ ਗਿਆ ਉਸ ਨਾਲ ਅੱਜ ਉਹਦਾ 10 ਕੁ ਸਾਲ ਦਾ ਬੇਟਾ ਵੀ ਸੀ। ਰਮੇਸ਼ ਵੀ ਸਾਮਾਨ ਰੱਖ ਕੇ ਸ਼ਟਰ ਅੱਗੇ ਹੱਥ ਜੋੜ ਕੇ ਖੜ੍ਹ ਗਿਆ ਤੇ ਉਸ ਦਾ ਬੇਟਾ ਤੇਜੇ ਨੂੰ ਸ਼ਟਰ ਖੋਲ੍ਹਦਿਆਂ ਵੇਖ ਉਸ ਕੋਲ ਆ ਗਿਆ ਤੇ ਕਿਹਾ ਅੰਕਲ ਨਮਸਤੇ!
ਨਮਸਤੇ ਪੁੱਤਰਾ ਅੱਜ ਕਿਵੇਂ ਆ ਗਿਆ ਪੇਪਰ ਹੋ ਗਏ...ਵਿਹਲਾ ਹੋ ਗਿਆ?...ਪਾਪਾ ਨਾਲ ਬੈਠਣਾ ਸਿੱਖ ਲੈ।
ਹਾਂਜੀ ਅੰਕਲ... ਤੁਸੀਂ ਵੀ ਪੂਜਾ ਕੀਤੀ ਹੈ ਦੁਕਾਨ ਖੋਲ੍ਹਣ ਤੋਂ ਪਹਿਲਾਂ? ਹਾਂ ਬੇਟਾ ਸਾਰੇ ਹੀ ਕਰਦੇ ਨੇ...ਕੰਮ-ਧੰਦਾ ਵਧੀਆ ਚੱਲੇ ਕਮਾਈ ਵਧੀਆ ਹੋਵੇ ਵਗੈਰਾ-ਵਗੈਰਾ।
ਅੰਕਲ ਤੁਸੀਂ ਵੀ ਪਾਪਾ ਵਾਂਗੂ ਇਹ ਮੰਗਿਆ ਹੈ ਕਿ ਭਲਾ ਕਰਾਈਂ ਰੱਬਾ, ਮੇਰੇ ਹੱਥੋਂ ਪਾਪ ਨਾ ਹੋਵੇ। ਹਾਂ ਬੇਟਾ ਸਭ ਕੁਝ। ਪਰ ਅੰਕਲ ਤੁਸੀਂ ਤਾਂ ਪਾਪ ਕਰਨ ਦਾ ਹੀ ਕੰਮ ਕਰਦੇ ਹੋਸ਼ ਵਿਚਾਰੇ ਜਾਨਵਰਾਂ ਨੂੰ ਕੱਟ ਦਿੰਦੇ ਹੋ...ਰੱਬ ਥੋਡੀ ਹਰ ਰੋਜ਼ ਹੀ ਗੱਲ ਮੰਨ ਲੈਂਦੇ ਨੇ? ਤੁਸੀਂ ਇਹ ਕੰਮ ਕਿਉਂ ਕਰਦੇ ਹੋ? ਬੱਚਾ ਲਗਾਤਾਰ ਸਵਾਲ ਪੁੱਛ ਰਿਹਾ ਸੀ ਉਸ ਦੇੇੇ ਬਹੁਤੇ ਸਵਾਲਾਂ 'ਚੋਂ ਕਿਸੇ-ਕਿਸੇ ਦਾ ਜਵਾਬ ਤਾਂ ਦੇ ਦਿੱਤਾ, ਫੇਰ ਤੇਜਾ ਖਹਿੜਾ ਛੁੜਾਉਣ ਲਈ ਕਹਿੰਦਾ, 'ਪੁੱਤਰ, ਮੈਂ ਜਾਨਵਰਾਂ ਨੂੰ ਕੱਟਦਾ ਹਾਂ ਤਾਂ ਹੀ ਥੋਡ੍ਹੇ ਭਾਂਡੇ ਵਿਕਦੇ ਹਨ ਦੋਨਾਂ ਦੀ ਦੁਕਾਨ ਵਧੀਆ ਚੱਲੀ ਜਾਂਦੀ ਹੈ...ਤੇਰਾ ਪਾਪਾ ਵੀ ਕਦੇ-ਕਦੇ ਕੋਲ ਖੜ੍ਹ ਕੇ ਕਟਵਾ ਕੇ ਲੈ ਕੇ ਜਾਂਦਾ ਹੁੰਦੈ.. ਤੂੰ ਨ੍ਹੀ ਖਾਧਾ ਕਦੇ? ਲੜਕਾ ਸੁਣ ਕੇ ਜਵਾਬ ਦਿੱਤੇ ਬਿਨਾਂ ਹੀ ਆਪਣੀ ਦੁਕਾਨ 'ਤੇ ਭੱਜ ਜਾਂਦਾ ਹੈ।
ਲੱਕੜਾਂ
ਵਿਧਵਾ ਤੇ ਬਿਮਾਰ ਸੀਤੋ ਹਰ ਰੋਜ਼ ਚੁੱਲ੍ਹੇ ਦੇ ਬਾਲਣ ਲਈ ਲੱਕੜਾਂ ਚੁੱਕ ਕੇ ਲਿਆਉਂਦੀ। ਉਸ ਦੀ ਇਕ ਸਿੱਧਰੀ ਜਿਹੀ ਕੁੜੀ ਸੀ ਜੋ ਆਟਾ ਮੰਗ ਲਿਆਉਂਦੀ, ਇਸ ਤਰ੍ਹਾਂ ਦੋਵੇਂ ਰੁੱਖੀ-ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦੀਆਂ। ਇਕ ਦਿਨ ਸੀਤੋ ਲੱਕੜਾਂ ਚੁੱਕਣ ਜਾ ਰਹੀ ਸੀ ਤਾਂ ਸੜਕ 'ਤੇ ਗਸ਼ ਖਾ ਕੇ ਡਿੱਗ ਪਈ। ਉਥੇ ਹੀ ਉਸ ਦੀ ਮੌਤ ਹੋ ਗਈ ਤੇ ਉਸ ਦਾ ਬੇਜਾਨ ਸਰੀਰ ਲੱਕੜਾਂ ਦੀ ਮੰਗ ਕਰ ਰਿਹਾ ਸੀ। ਉਸ ਦੀ ਬੇਸਹਾਰਾ ਤੇ ਲਾਚਾਰ ਕੁੜੀ ਨੂੰ ਹੁਣ ਰੋਣ ਤੋਂ ਬਿਨਾਂ ਹੋਰ ਕੁਝ ਵੀ ਪਤਾ ਨਹੀਂ ਸੀ।
ਹਾਨੀਕਾਰਕ
ਗੱਡੀ ਚਲਾਉਂਦੇ ਨਰਿੰਦਰ ਨੇ ਆਪਣੇ ਨਾਲ ਵਾਲੀ ਸੀਟ 'ਤੇ ਬੈਠੇ ਬੇਟੇ ਨੂੰ ਇਧਰ-ਓਧਰ ਹੱਥ ਮਾਰਦੇ ਨੂੰ ਟੋਕਦਿਆਂ ਕਿਹਾ, 'ਬੇਟਾ ਤੇਰੇ ਹੱਥ ਹੇਠਾਂ ਨ੍ਹੀਂ ਰਹਿ ਸਕਦੇ.... ਟਿਕ ਕੇ ਸਿੱਧਾ ਹੋ ਕੇ ਬੈਠ ਜਾ। ਉਸ ਬੋਤਲ 'ਤੇ ਹੱਥ ਨਾ ਲਾਈਂ ਜਿਹੜੀ ਤੇਰੇ ਵੱਲ ਖਿੜਕੀ ਵਿਚ ਪਈ ਹੈ। ' ਪਰ ਕਿਉਂ ਪਾਪਾ ਉਸ ਬੋਤਲ ਵਿਚ ਇਹੋ ਜਿਹਾ ਕੀ ਹੈ ਕਿ ਉਸ 'ਤੇ ਹੱਥ ਨਹੀਂ ਲਾਉਣਾ...ਇਹ ਤਾਂ ਚਾਚੂ ਨੇ ਦਿੱਤੀ ਹੈ ਫੇਰ ਇਸ ਵਿਚ ਗ਼ਲਤ ਕੀ ਹੈ? ਬੇਟਾ ਇਸ ਵਿਚ ਸਿਉਂਕ ਮਾਰਨ ਦੀ ਦਵਾਈ ਹੈ... ਇਹ ਸਿਹਤ ਲਈ ਹਾਨੀਕਾਰਕ ਹੁੰਦੀ ਹੈ। ਘਰ ਵੀ ਕਿਤੇ ਪਈ ਹੋਵੇ ਹੱਥ ਨਹੀਂ ਲਾਉਣਾ, ਜ਼ਹਿਰੀਲੀ ਹੁੰਦੀ ਹੈ।
ਪਰ ਪਾਪਾ ਪਹਿਲਾਂ ਕਈ ਵਾਰ ਇਥੇ ਸ਼ਰਾਬ ਦੀ ਬੋਤਲ ਪਈ ਹੁੰਦੀ ਹੈ, ਤੁਸੀਂ ਉਸਨੂੰ ਜ਼ਹਿਰੀਲੀ ਕਦੇ ਨਹੀਂ ਕਿਹਾ। ਸ਼ਰਾਬ ਦੀ ਬੋਤਲ 'ਤੇ ਵੀ ਸਾਫ਼-ਸਾਫ਼ ਲਿਖਿਆ ਹੁੰਦਾ ਹੈ, 3®©S"$P"9®© ®6 1*3®8®* 9S 9©*"R9®"S "® 851*"8. 25 S165-4®© " 4R9©™ 1©4 4R9V5. ਤੁਸੀਂ ਫੇਰ ਵੀ ਹੱਥ ਲਾਉਂਦੇ ਰਹਿੰਦੇ ਹੋ, ਚਾਚੂ ਕੋਲੋਂ ਪੀ ਕੇ ਆਏ ਹੋ ਤੇ ਗੱਡੀ ਵੀ ਚਲਾ ਰਹੇ ਹੋ ਪਾਪਾ। ਨਰਿੰਦਰ ਚੁੱਪ ਕਰ ਗਿਆ। ਇਕ ਵੀ ਸ਼ਬਦ ਉਸ ਕੋਲੋਂ ਬੋਲਿਆ ਨ੍ਹੀਂ ਗਿਆ ਤੇ ਬੇਟੇ ਦੀਆਂ ਗੱਲਾਂ 'ਤੇ ਡੂੰਘਾਈ ਨਾਲ ਸੋਚਣ ਲੱਗਾ।

-ਮੈਥ ਮਿਸਟ੍ਰੈੱਸ, ਸ.ਕੰ.ਸ.ਸ.ਸ.ਸ.ਨਿ.ਪਾ.ਹਾ.ਕ.ਪਟਿਆਲਾ।
ਮੋਬਾਈਲ : 94177-38737

Ad Position 22
No active advertisement
ਪਿਛਲੀ ਖ਼ਬਰ ਸਲਾਹ ਅਗਲੀ ਖ਼ਬਰ ਕਹਾਣੀ ਮੂੰਹ ਬੋਲੀ ਬੇਟੀ
Ad Position 24