16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨਹਿਲੇ 'ਤੇ ਦਹਿਲਾ-ਚੁੱਕੋ ਆਪਣੇ ਪੈਸੇ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026

ਜਨਾਬ ਫਿਕਰ ਤੌਂਸਵੀ ਬਹੁਤ ਵੱਡੇ ਉਰਦੂ ਪੱਤਰਕਾਰ ਸਨ। ਸ਼ਾਇਰਾਂ, ਲੇਖਕਾਂ ਨਾਲ ਉਹ ਹਮੇਸ਼ਾ ਮਿਲ ਬੈਠਦੇ ਸਨ। ਇਕ ਵੇਰਾਂ ਜਨਾਬ ਅਵਤਾਰ ਸਿੰਘ ਜੱਜ ਅਤੇ ਸ. ਦਲੀਪ ਸਿੰਘ ਫਿਕਰ ਤੌਂਸਵੀ ਨਾਲ ਰਲ ਕੇ ਰਾਤ ਨੂੰ ਖੁੱਲ੍ਹੀ ਥਾਂ 'ਤੇ ਬੈਠੇ ਸ਼ਰਾਬ ਪੀ ਰਹੇ ਸਨ ਕਿ ਇਕ ਪੁਲਿਸ ਦਾ ਹੌਲਦਾਰ ਆ ਗਿਆ ਅਤੇ ਧਮਕੀ ਦੇਣ ਲੱਗਾ ਕਿ ਤੁਸੀਂ ਆਮ ਜਗ੍ਹਾ 'ਤੇ ਸ਼ਰਾਬ ਪੀਣ ਦਾ ਜੁਰਮ ਕਰ ਰਹੇ ਹੋ। ਇਸ ਲਈ ਆਪ ਨੂੰ ਸਖ਼ਤ ਸਜ਼ਾ ਮਿਲ ਸਕਦੀ ਹੈ, ਇਹ ਤਿੰਨੇ ਜਣੇ ਸ਼ਰਾਬ ਪੀ ਕੇ ਧੁੱਤ ਹੋਏ ਸਨ। ਨਹੀਂ ਸਨ ਚਾਹੁੰਦੇ ਕਿ ਮਾਮਲਾ ਪੁਲਿਸ ਦੇ ਹੱਥ ਆਏ, ਨਹੀਂ ਤਾਂ ਸਾਡੀ ਬੜੀ ਬਦਨਾਮੀ ਹੋਵੇਗੀ। ਉਨ੍ਹਾਂ ਨੇ ਤਿੰਨ ਰੁਪਏ ਚੁੱਪ ਕਰਕੇ ਪੁਲਿਸ ਵਾਲੇ ਨੂੰ ਫੜਾ ਕੇ ਕਿਹਾ, 'ਲੈ ਭਈ ਥੋੜ੍ਹਾ ਇਨਾਮ ਸਮਝ ਕੇ ਲੈ ਲੈ।' ਪੁਲਿਸ ਵਾਲਾ ਤਿੰਨ ਰੁਪਏ ਜੇਬ ਵਿਚ ਪਾ ਕੇ ਚਲਾ ਗਿਆ, ਥੋੜ੍ਹੀ ਦੇਰ ਬਾਅਦ ਉਹ ਫਿਰ ਆਇਆ ਅਤੇ ਪੁੱਛਣ ਲੱਗਾ, 'ਤੁਸੀਂ ਕਰਦੇ ਕੀ ਹੋ?' ਫਿਕਰ ਤੌਂਸਵੀ ਨੇ ਕਿਹਾ, 'ਅਸੀਂ ਤਿੰਨੋਂ ਅਖ਼ਬਾਰਾਂ ਵਿਚ ਲੇਖਕ ਦਾ ਕੰਮ ਕਰਦੇ ਹਾਂ।' ਇਹ ਸੁਣ ਕੇ ਪੁਲਿਸ ਵਾਲੇ ਨੇ ਤਿੰਨ ਰੁਪਏ ਸੁੱਟਦੇ ਹੋਏ ਕਿਹਾ, 'ਚੁੱਕੋ ਆਪਣੇ ਪੈਸੇ', ਨਹੀਂ ਤਾਂ ਅਖਬਾਰ ਵਿਚ ਲਿਖੋਗੇ ਪੁਲਿਸ ਰਿਸ਼ਵਤ ਲੈਂਦੀ ਹੈ।'

-ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401 (ਪੰਜਾਬ)।
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀਆਂ-ਕਿਰਦਾਰ ਅਗਲੀ ਖ਼ਬਰ 60 ਸਾਲ ਬਾਅਦ
Ad Position 24