08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਨਹਿਲੇ 'ਤੇ ਦਹਿਲਾ

Ad Position 21
No active advertisement
ਅਜੀਤ ਡੈਸਕ 05-04-2026

ਜਨਾਬ ਸ਼ੌਕਤ ਥਾਨਵੀ ਅਤੇ ਹਰਫਨਮੌਲਾ ਲੇਖਕ ਜਨਾਬ ਵਸਲ ਬਿਲਗਰਾਮੀ ਬੜੇ ਨਜ਼ਦੀਕੀ ਦੋਸਤ ਸਨ। ਵਸਲ ਬਿਲਗਰਾਮੀ ਨੂੰ ਹਰਫਨਮੌਲਾ ਇਸ ਲਈ ਕਿਹਾ ਜਾਂਦਾ ਸੀ ਕਿ ਉਹ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਚੁਟਕੀਆਂ ਵਿਚ ਲੱਭ ਲੈਂਦੇ ਸਨ। ਇਕ ਵਾਰੀ ਇਹ ਦੋਵੇਂ ਦੋਸਤ ਇਕ ਰੇਲ ਗੱਡੀ ਵਿਚ ਸਫਰ ਕਰ ਰਹੇ ਸਨ। ਇਤਫਾਕ ਨਾਲ ਉਹ ਜਿਸ ਡੱਬੇ ਵਿਚ ਬੈਠੇ ਸਨ, ਉਥੇ ਹੀ ਇਕ ਸੀਟ 'ਤੇ ਇਕ ਗੋਰੀ ਮੇਮ ਬੈਠੀ ਸੀ। ਉਸ ਸੋਹਣੀ ਬੀਬੀ ਵੱਲ ਵੇਖ ਕੇ ਜਨਾਬ ਸ਼ੌਕਤ ਥਾਨਵੀ ਨੇ ਵਸਲ ਸਾਹਿਬ ਨੂੰ ਕਿਹਾ, 'ਤੁਸੀਂ ਹਰਫਨਮੌਲਾ ਹੋਣ ਕਰਕੇ ਮਸ਼ਹੂਰ ਹੋ ਅੱਜ ਤੁਹਾਡੇ ਫਨ ਦਾ ਇਮਤਿਹਾਨ ਵੀ ਲਿਆ ਜਾ ਸਕਦਾ ਹੈ। ਤੁਸੀਂ ਸਾਹਮਣੇ ਬੈਠੀ ਗੋਰੀ ਮੇਮ ਨੂੰ ਕਿੱਸ ਕਰਕੇ ਵਿਖਾਓ। ਅਸੀਂ ਮੰਨ ਜਾਵਾਂਗੇ, ਤੁਸੀਂ ਹਰਫਨਮੌਲਾ ਹੋ।'

ਵਸਲ ਸਾਹਿਬ ਨੇ ਆਪਣੀ ਦਾੜ੍ਹੀ 'ਚ ਦੋ-ਤਿੰਨ ਵਾਰ ਹੱਥ ਫੇਰਿਆ ਅਤੇ ਫਿਰ ਤੇਜ਼ੀ ਨਾਲ ਉਠ ਕੇ ਗੋਰੀ ਮੇਮ ਨੂੰ ਕਿੱਸ ਕੀਤਾ ਅਤੇ ਉੱਚੀ-ਉੱਚੀ ਰੋਣ ਲੱਗ ਪਿਆ, 'ਹਾਏ ਨੀਂ ਮੇਰੀ ਹੀਰ, ਮੇਰੀ ਰੂਹ, ਮੇਰੀ ਜਾਨ ਵੀ ਬਿਲਕੁਲ ਇਸ ਦੀ ਸ਼ਕਲ ਵਰਗੀ ਸੀ। ਏਸ ਵਰਗੇ ਸੋਹਣੇ ਨੈਣ-ਨਕਸ਼ ਸਨ ਉਸ ਦੇ। ਇਸ ਗੋਰੀ ਮੇਮ ਵਰਗਾ ਹੀ ਰੰਗ ਸੀ, ਉਸ ਦਾ। ਜੋ ਮੈਨੂੰ ਇਕੱਲਿਆਂ ਛੱਡ ਕੇ ਸਵਰਗ ਸਿਧਾਰ ਗਈ, ਹਾਏ-ਹਾਏ।' ਉਸ ਨੂੰ ਰੋਂਦਾ ਵੇਖ ਕੇ ਗੋਰੀ ਮੇਮ ਚੁੱਪ ਕਰਕੇ ਇਕ ਪਾਸੇ ਹੋ ਕੇ ਬੈਠ ਗਈ। ਸ਼ੌਕਤ ਥਾਨਵੀ ਨੇ ਕਿਹਾ, 'ਤੁਸੀਂ ਸੱਚੀ ਮੁੱਚੀਂ ਹਰਫਨਮੌਲਾ ਹੋ।'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਭੋਗ ਅਗਲੀ ਖ਼ਬਰ ਤੇਰੇ ਵਾਸਤੇ...
Ad Position 24