ਇਨਸਾਨ
-ਸੁਭਾਸ਼ ਚੰਦਰ ਲਖੇੜਾ-
ਉਹ ਜਦ ਵੀ ਮਿਲਦਾ, ਚਾਹੇ ਵਿਸ਼ਾ ਕੋਈ ਵੀ ਹੋਵੇ, ਇਹ ਕਹਿਣਾ ਨਹੀਂ ਭੁੱਲਦਾ ਸੀ ਕਿ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ | ਉਸ ਦਾ ਇਹ ਵਿਚਾਰ ਮੈਨੂੰ ਸਹੀ ਲਗਦਾ ਸੀ | ਫਲਸਰੂਪ, ਉਸ ਨੇ ਮੈਨੂੰ ਜਦ ਵੀ ਕੋਈ ਕੰਮ ਦੱਸਿਆ, ਮੈਂ ਦਿਲ ਨਾਲ ਉਸ ਦੀ ਮਦਦ ਕੀਤੀ | ਬਹਰਹਾਲ ਇਕ ਹਫ਼ਤੇ ਪਹਿਲਾਂ ਮੈਂ ਉਸ ਨੂੰ ਇਕ ਕੰਮ ਦੱਸਿਆ, ਛੇ ਦਿਨ ਤਾਂ ਮੈਂ ਇੰਤਜ਼ਾਰ ਕਰਦਾ ਰਿਹਾ ਪਰ ਆਖਿਰ ਅੱਜ ਸਵੇਰੇ ਮੈਂ ਉਸ ਤੋਂ ਪੁੱਛ ਹੀ ਲਿਆ ਕਿ ਮੇਰਾ ਉਹ ਕੰਮ ਕਦ ਹੋਵੇਗਾ?
ਉਸ ਨੇ ਆਪਣੀ ਬੱਤੀਸੀ ਦਿਖਾਉਂਦੇ ਹੋਏ ਕਿਹਾ, 'ਕੀ ਤੁਹਾਨੂੰ ਮੈਂ ਇਨਸਾਨ ਲਗਦਾ ਹਾਂ?'
ਦੋਸਤ
-ਅਵਿਨਾਸ਼ ਅਗਨੀਹੋਤਰੀ-
'ਅੱਛਾ ਬੇਟਾ, ਹੁਣ ਮੈਂ ਗਾਰਡਨ ਵਿਚ ਆਪਣੇ ਦੋਸਤਾਂ ਨੂੰ ਮਿਲ ਕੇ ਆਉਂਦਾ ਹਾਂ |' ਪ੍ਰਮੋਦ ਬਾਬੂ ਨੇ ਕੁਰਸੀ ਉਤੋਂ ਉਠਦੇ ਹੋਏ ਆਪਣੀ ਬਹੂ ਨੂੰ ਕਿਹਾ |
ਪਰ ਪਾਪਾ ਜੀ, ਕੱਲ੍ਹ ਸੋਨੂੰ ਮੈਨੂੰ ਦੱਸ ਰਿਹਾ ਸੀ ਕਿ ਗਾਰਡਨ ਵਿਚ ਦਾਦਾ ਜੀ ਦੇ ਦੋਸਤ ਕੋਈ ਆਦਮੀ ਨਹੀਂ, ਬਲਕਿ ਉਥੋਂ ਦੇ ਨਿੱਕੇ ਰੁੱਖ, ਪੌਦੇ ਅਤੇ ਪਸ਼ੂ-ਪੰਛੀ ਹਨ | ਉਹ ਰੋਜ਼ ਪੌਦਿਆਂ ਨੂੰ ਪਾਣੀ ਦਿੰਦੇ ਹਨ ਅਤੇ ਪੰਛੀਆਂ ਦੇ ਦਾਣੇ-ਪਾਣੀ ਦਾ ਪ੍ਰਬੰਧ ਕਰਦੇ ਹਨ | ਅਸੀਂ ਤਾਂ ਤੁਹਾਨੂੰ ਕਾਲੋਨੀ ਦੇ ਲੋਕਾਂ ਨਾਲ ਮੇਲ-ਜੋਲ ਵਧਾਉਣ ਨੂੰ ਕਿਹਾ ਸੀ ਤਾਂ ਕਿ ਤੁਸੀਂ ਇਕੱਲਤਾ ਨਾ ਮਹਿਸੂਸ ਕਰੋ ਅਤੇ ਤੁਸੀਂ... | ਬਹੂ ਨੇ ਪ੍ਰਮੋਦ ਬਾਬੂ ਨੂੰ ਟੋਕਦੇ ਹੋਏ ਕਿਹਾ |
ਇਸ 'ਤੇ ਉਹ ਬੋਲੇ, 'ਬੇਟਾ, ਅੱਜਕਲ੍ਹ ਲੋਕ ਸਾਹਮਣੇ ਵਾਲੇ ਦੀ ਮਾਲੀ ਹਾਲਤ ਦੇਖ ਕੇ ਹੀ ਉਸ ਨਾਲ ਦੋਸਤੀ ਕਰਦੇ ਹਨ, ਜਦ ਕਿ ਦੋਸਤੀ ਤਾਂ ਹਮੇਸ਼ਾ ਸਿਵਾਰਥ ਭਾਵ ਨਾਲ ਕੀਤੀ ਜਾਂਦੀ ਹੈ ਨਾ |'
ਬੋਤਲ
-ਰੇਖਾ ਸਾਹ ਆਰ.ਬੀ.-
ਰਾਤ ਦੇ 9 ਵੱਜ ਰਹੇ ਸਨ | ਢਾਬੇ ਉਤੇ ਖਾਣ-ਪੀਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ | ਇਕ ਮੇਜ਼ ਉਤੇ ਛੋਲੇ, ਭੁੰਨੇ ਹੋਏ ਕਾਜੂ, ਮੰੂਗਫਲੀ ਅਤੇ ਕੁਝ ਪਕੌੜੀਆਂ ਰੱਖੀਆਂ ਹੋਈਆਂ ਸਨ ਅਤੇ ਨਾਲ ਬੋਤਲ ਅਤੇ ਉਸ ਨੂੰ ਪੀਣ ਵਾਲੇ ਦੋ ਜਣੇ ਇਕ-ਦੂਜੇ ਨਾਲ ਗੱਲਾਂ ਕਰ ਰਹੇ ਸਨ ਅਤੇ ਪਲੇਟ ਵਿਚੋਂ ਚੁੱਕ ਕੇ ਮੰੂਗਫਲੀਆਂ ਅਤੇ ਕਾਜੂ ਵੀ ਖਾਂਦੇ ਜਾ ਰਹੇ ਸਨ | ਤਦ ਤੱਕ ਅੱਧਖੜ ਰਾਮੂੰ ਉਥੇ ਆ ਕੇ ਖੜ੍ਹਾ ਹੋ ਗਿਆ | ਉਸ ਨੂੰ ਦੇਖ ਕੇ ਉਹ ਲੋਕ ਬੋਲੇ, 'ਓਏ... ਕੀ ਤੈਨੂੰ ਵੀ ਦਾਰੂ ਚਾਹੀਦੀ ਹੈ?'
ਰਾਮੰੂ ਘਬਰਾ ਗਿਆ | ਡਰ ਦਾ ਮਾਰਿਆ ਕੁਝ ਨਹੀਂ ਬੋਲਿਆ ਤਾਂ ਦੂਸਰੇ ਆਦਮੀ ਨੇ ਫਿਰ ਤੰ ਪੁੱਛਿਆ, 'ਕੀ ਚਾਹੀਦੈ ਤੈਨੂੰ?'
ਰਾਮੂ ਬੋਲਿਆ, 'ਸਾਹਬ... ਮੈਨੂੰ ਬੋਤਲ ਚਾਹੀਦੀ ਹੈ |'
'ਅਸੀਂ ਤੈਨੂੰ ਦਾਰੂ ਦੇ ਲਈ ਪੁੱਛ ਰਹੇ ਹਾਂ ਤਾਂ ਨਾਂਹ ਕਰ ਰਿਹਾ ਹੈਾ ਅਤੇ ਖਾਲੀ ਬੋਤਲ ਦੇ ਲਈ ਖੜ੍ਹਾ ਹੈਾ, ਤੈਨੂੰ ਪਤਾ ਵੀ ਹੈ ਇਹ ਕਿੰਨੀ ਮਹਿੰਗੀ ਹੈ?'
'ਸਾਹਬ... ਸਸਤੀ ਹੋਵੇ ਜਾਂ ਮਹਿੰਗੀ, ਮੈਨੂੰ ਇਹ ਜ਼ਹਿਰ ਨਹੀਂ ਚਾਹੀਦੀ | ਇਹ ਤੁਹਾਨੂੰ ਹੀ ਮੁਬਾਰਕ ਹੋਵੇ | ਮੈਨੂੰ ਤਾਂ ਸਿਰਫ਼ ਖਾਲੀ ਬੋਤਲ ਚਾਹੀਦੀ ਹੈ, ਜਿਸ ਨੂੰ ਵੇਚ ਕੇ ਮੈਂ ਆਪਣੇ ਬੱਚਿਆਂ ਦੇ ਲਈ ਰੋਟੀ ਲੈ ਜਾਣਾ ਚਾਹੁੰਦਾ ਹਾਂ |' ਰਾਮੂੰ ਦੀ ਗੱਲ ਸੁਣ ਕੇ ਦੋਵਾਂ ਦਾ ਹਾਸਾ ਬੰਦ ਹੋ ਗਿਆ |