ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਕਹਾਣੀ-ਬਾਰਡਰ

Ad Position 21
No active advertisement
ਅਜੀਤ ਡੈਸਕ 10-05-2026

ਬੱਦਲਾਂ ਨੂੰ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਮੀਂਹ ਆਇਆ ਕਿ ਆਇਆ | ਭਜਨੋ ਦਰਵਾਜ਼ੇ ਵਿਚ ਖੜ੍ਹ ਕੇ ਆਪਣੇ ਪੁੱਤ ਨੂੰ ਉਡੀਕਣ ਲੱਗੀ, ਜੋ ਸਕੂਲੋਂ ਅਜੇ ਪੜ੍ਹ ਕੇ ਨਹੀਂ ਸੀ ਆਇਆ | ਉਹ ਚਾਹੁੰਦੀ ਸੀ ਕਿ ਸੁਰਜੀਤ ਮੀਂਹ ਤੋਂ ਪਹਿਲਾਂ-ਪਹਿਲਾਂ ਘਰ ਆ ਜਾਵੇ | ਕੁਝ ਚਿਰ ਬਾਅਦ ਸੁਰਜੀਤ ਘਰ ਆਇਆ | ਉਹ ਸਿੱਧਾ ਕਮਰੇ ਵਿਚ ਚਲਾ ਗਿਆ | ਦਰਵਾਜ਼ਾ ਭੇੜ ਕੇ ਭਜਨੋ ਸੁਰਜੀਤ ਨੂੰ ਪਾਣੀ ਦੇਣ ਚਲੀ ਗਈ | ਅੰਦਰ ਬੈਠਾ ਸੁਰਜੀਤ ਰੋ ਰਿਹਾ ਸੀ | ਸੁਰਜੀਤ ਨੂੰ ਰੋਂਦਿਆ ਦੇਖ ਕੇ ਭਜਨੋਂ ਘਬਰਾ ਗਈ | ਉਸ ਨੇ ਸੁਰਜੀਤ ਨੂੰ ਕਿਹਾ, 'ਕੀ ਗੱਲ ਪੁੱਤ ਤੂੰ ਰੋ ਕਿਉਂ ਰਿਹਾ ਹੈਾ, ਤੈਨੂੰ ਕਿਸੇ ਨੇ ਕੁਝ ਕਿਹਾ |'
'ਨਹੀਂ ਮੰਮੀ, ਅੱਜ ਪਾਪਾ ਜੀ ਦੀ ਯਾਦ ਆ ਗਈ | ਅੱਜ ਸਕੂਲ ਅੱਗੋਂ ਦੀ ਫ਼ੌਜੀਆਂ ਦੀਆਂ ਕਈ ਗੱਡੀਆਂ ਲੰਘੀਆਂ ਸੀ | ਫ਼ੌਜੀ ਗੱਡੀਆਂ ਨੂੰ ਦੇਖ ਕੇ ਮੇਰਾ ਮਨ ਭਰ ਗਿਆ | ਮੇਰੇ ਪਾਪਾ ਜੀ ਵੀ ਇਨ੍ਹਾਂ ਗੱਡੀਆਂ ਵਿਚ ਹੁੰਦੇ ਸੀ |'
ਇਹ ਸੁਣ ਕੇ ਭਜਨੋ ਦੀਆਂ ਅੱਖਾਂ ਵਿਚ ਵੀ ਹੰਝੂ ਆ ਗਏ | ਦੋਵੇਂ ਮਾਂ-ਪੁੱਤ ਕਿੰਨਾ ਚਿਰ ਰੋਂਦੇ ਰਹੇ | ਉਨ੍ਹਾਂ ਦਾ ਰੋਟੀ ਖਾਣ ਨੂੰ ਵੀ ਜੀਅ ਨਾ ਕੀਤਾ |
ਸੁਰਜੀਤ ਦੇ ਪਾਪਾ ਜੀ ਫ਼ੌਜ ਵਿਚ ਸੂਬੇਦਾਰ ਸੀ | ਉੱਚਾ ਲੰਮਾ ਗੱਭਰੂ, ਹੱਸਮੁੱਖ ਚਿਹਰਾ ਚੰਗੀ ਡੀਲ੍ਹ ਡੋਲ ਵਾਲਾ ਇਸੇ ਕਰਕੇ ਉਹ ਫ਼ੌਜ ਵਿਚ ਭਰਤੀ ਹੋਇਆ ਸੀ | ਉਹ ਫ਼ੌਜ ਵਿਚ ਵੀ ਆਪਣੇ ਸਾਥੀਆਂ ਨਾਲ ਰੌਣਕ ਲਾਈ ਰੱਖਦਾ ਸੀ | ਉਹ ਕਿਸੇ ਨੂੰ ਇਕੱਲਾਪਨ ਮਹਿਸੂਸ ਨਹੀਂ ਸੀ ਹੋਣ ਦਿੰਦਾ | ਪਰ ਜ਼ਾਲਮ ਮੌਤ ਨੇ ਉਸ ਨੂੰ ਆਪਣੇ ਸਾਥੀਆਂ ਤੋਂ ਸਦਾ ਲਈ ਦੂਰ ਕਰ ਦਿੱਤਾ | ਆਪਣੇ ਦੇਸ਼ ਲਈ ਸ਼ਹੀਦੀ ਪਾ ਗਿਆ | ਸੁਰਜੀਤ ਉਦੋਂ ਬਹੁਤ ਛੋਟਾ ਸੀ | ਹੁਣ ਉਸ ਨੂੰ ਆਪਣੇ ਪਾਪਾ ਦੀ ਮੌਤ ਦਾ ਅਹਿਸਾਸ ਹੋਣ ਲੱਗਾ | ਉਹ ਆਪਣੇ ਪਾਪਾ ਨੂੰ ਯਾਦ ਕਰਕੇ ਰੋਂਦਾ ਰਹਿੰਦਾ | ਸੁਰਜੀਤ ਨੇ ਰੋਂਦੇ-ਰੋਂਦੇ ਨੇ ਕਿਹਾ, 'ਮੰਮੀ, ਮੈਂ ਫ਼ੌਜ ਵਿਚ ਭਰਤੀ ਹੋਵਾਂਗਾ ਤੇ ਉਨ੍ਹਾਂ ਦੁਸ਼ਮਣਾਂ ਨੂੰ ਬਾਰਡਰ 'ਤੇ ਜਾ ਕੇ ਮਾਰਾਂਗਾ, ਜਿਨ੍ਹਾਂ ਨੇ ਮੇਰੇ ਪਾਪਾ ਨੂੰ ਮਾਰਿਆ ਹੈ |'
'ਨਾ ਪੁੱਤ ਰੋ ਨਾ | ਤੇਰੇ ਪਾਪਾ ਮਰੇ ਨਹੀਂ, ਸਗੋਂ ਦੇਸ਼ ਲਈ ਸ਼ਹੀਦ ਹੋਏ ਹਨ | ਮੈਨੂੰ ਫ਼ਖਰ ਹੈ ਕਿ ਮੈਂ ਸ਼ਹੀਦ ਦੀ ਪਤਨੀ ਹਾਂ | ਜੇ ਤੂੰ ਫ਼ੌਜ ਵਿਚ ਭਰਤੀ ਹੋਣਾ ਚਾਹੁੰਦਾ ਹੈਾ ਤਾਂ ਮੈਂ ਬਹੁਤ ਖੁਸ਼ ਹਾਂ | ਮੈਂ ਆਪ ਤੈਨੂੰ ਫ਼ੌਜ ਵਿਚ ਭਰਤੀ ਕਰਵਾਵਾਂਗੀ | ਤੂੰ ਉਨ੍ਹਾਂ ਦੁਸ਼ਮਣਾਂ ਨੂੰ ਮਾਰਨਾ ਹੈ, ਜਿਨ੍ਹਾਂ ਨੇ ਤੇਰੇ ਪਾਪਾ ਨੂੰ ਸ਼ਹੀਦ ਕੀਤਾ ਹੈ ਤੇ ਜਿਹੜੇ ਆਪਣੀ ਹੱਦ ਅੰਦਰ ਆਉਣ ਦੀ ਜੁਅੱਰਤ ਕਰਨਗੇ' ਭਜਨੋ ਨੇ ਕਿਹਾ |
ਪੜ੍ਹਾਈ ਤੋਂ ਬਾਅਦ ਸੁਰਜੀਤ ਫ਼ੌਜ ਵਿਚ ਭਰਤੀ ਹੋ ਗਿਆ ਤੇ ਨਾਲ ਹੀ ਉਸ ਦਾ ਦੋਸਤ ਜੋ ਉਸ ਦੇ ਨਾਲ ਪੜ੍ਹਦਾ ਸੀ, ਭਰਤੀ ਹੋ ਗਿਆ | ਸੁਰਜੀਤ ਆਪਣੇ ਪਾਪਾ ਵਾਂਗ ਹੀ ਉੱਚਾ-ਲੰਮਾ ਬਹਾਦਰ ਨਿਕਲਿਆ | ਦੋਵਾਂ ਦੋਸਤਾਂ ਨੇ ਕਸਮ ਖਾਧੀ ਕਿ ਦੁਸ਼ਮਣਾਂ ਨੂੰ ਮਾਰ ਕੇ ਹੀ ਦਮ ਲੈਣਗੇ |
ਜਦੋਂ ਬਾਰਡਰ 'ਤੇ ਲੜਾਈ ਸ਼ੁਰੂ ਹੋ ਗਈ ਤਾਂ ਸੁਰਜੀਤ ਤੇ ਮਹਿੰਦਰ ਪੂਰੇ ਜੋਸ਼ ਨਾਲ ਅੱਗੇ ਵਧ ਕੇ ਦੁਸ਼ਮਣਾਂ ਨੂੰ ਮਾਰ ਰਹੇ ਸੀ | ਉਨ੍ਹਾਂ ਦਾ ਅਜੇ ਵੀ ਖੂਨ ਖੋਲ ਰਿਹਾ ਸੀ | ਦੋਵੇਂ ਦੋਸਤ ਦੁਸ਼ਮਣਾਂ ਨੂੰ ਮੂਲੀਆਂ ਗਾਜਰਾਂ ਵਾਂਗ ਵੱਢ ਕੇ ਅੱਗੇ ਵਧੀ ਜਾਂਦੇ ਸੀ | ਅੱਗੇ ਵਧਦੇ-ਵਧਦੇ ਸੁਰਜੀਤ ਨੇ ਮਹਿੰਦਰ ਨੂੰ ਕਿਹਾ, 'ਮਹਿੰਦਰ, ਮੇਰਾ ਅਜੇ ਵੀ ਖ਼ੂਨ ਖੋਲ ਰਿਹਾ ਹੈ ਅਜੇ ਤਾਂ ਮੈਂ ਹੋਰ ਦੁਸ਼ਮਣ ਮਾਰਨੇ ਹਨ ਆਪਣੇ ਪਾਪਾ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ, ਬਸ ਤੂੰ ਗੋਲਾ ਬਾਰੂਦ ਫੜਾਈ ਚੱਲ |' ਸੁਰਜੀਤ ਦੁਸ਼ਮਣਾਂ 'ਤੇ ਮੀ ਵਾਂਗ ਗੋਲਾ ਬਾਰੂਦ ਵਰ੍ਹਾਈ ਜਾਂਦਾ ਸੀ | ਅਖੀਰ ਇਕ ਗੋਲੀ ਸੁਰਜੀਤ ਦੇ ਸੀਨੇ ਨੂੰ ਚੀਰਦੀ ਹੋਈ ਅੱਗੇ ਲੰਘ ਗਈ | ਸੁਰਜੀਤ ਲੜਖੜਾ ਗਿਆ | ਮਹਿੰਦਰ ਨੇ ਫਟਾਫਟ ਸੁਰਜੀਤ ਨੂੰ ਸੰਭਾਲਿਆ | ਸੁਰਜੀਤ ਨੇ ਮਹਿੰਦਰ ਨੂੰ ਕਿਹਾ, 'ਤੂੰ ਘਬਰਾ ਨਾ ਮਹਿੰਦਰ, ਮੈਨੂੰ ਇਕ ਗੋਲੀ ਨਾਲ ਕੁਝ ਨਹੀਂ ਹੋਣ ਲੱਗਾ | ਮੇਰੇ ਅੰਦਰ ਤਾਂ ਅਜੇ ਵੀ ਅੱਗ ਬਲ ਰਹੀ ਹੈ, ਤੂੰ ਮੈਨੂੰ ਛੱਡ ਦੇ | ਤੂੰ ਮੈਨੂੰ ਅੱਗੇ ਵਧਣ ਦੇ | ਬਸ ਤੂੰ ਮੇਰੇ ਨਾਲ ਰਹੀਂ |'
ਸੁਰਜੀਤ ਤੇ ਮਹਿੰਦਰ ਅੱਗੇ ਵਧ ਰਹੇ ਸੀ | ਸੁਰਜੀਤ ਨੇ ਗੋਲੀ ਲੱਗਣ ਦੇ ਬਾਵਜੂਦ ਵੀ 10-15 ਦੁਸ਼ਮਣ ਮਾਰ ਦਿੱਤੇ | ਮਹਿੰਦਰ ਨੇ ਕਾਫੀ ਦੁਸ਼ਮਣ ਢੇਰੀ ਕਰ ਦਿੱਤੇ | ਖ਼ੂਨ ਜ਼ਿਆਦਾ ਵਹਿਣ ਕਾਰਨ ਸੁਰਜੀਤ ਲੜਖੜਾ ਗਿਆ ਤੇ ਦੇਸ਼ ਦੀ ਖ਼ਾਤਰ ਮਹਿੰਦਰ ਦੀਆਂ ਬਾਹਾਂ ਵਿਚ ਹੀ ਸ਼ਹੀਦੀ ਪਾ ਗਿਆ | ਉਧਰ ਜਦ ਭਜਨੋ ਨੂੰ ਆਪਣੇ ਪੁੱਤਰ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਪਹਿਲਾਂ ਤਾਂ ਡੋਲੀ ਤੇ ਫਿਰ ਉਸ ਨੇ ਆਪਣੇ-ਆਪ ਨੂੰ ਕਾਬੂ ਕੀਤਾ |
ਸੁਰਜੀਤ ਦੀ ਲਾਸ਼ ਨੂੰ ਕਈ ਫ਼ੌਜੀ ਅਫ਼ਸਰ ਪਿੰਡ ਲਿਆਏ | ਸਾਰਾ ਪਿੰਡ ਇੱਕਠਾ ਹੋ ਗਿਆ | ਜਦ ਮਹਿੰਦਰ ਨੇ ਦੱਸਿਆ ਕਿ ਇਕ ਗੋਲੀ ਲੱਗਣ ਦੇ ਬਾਵਜੂਦ ਵੀ ਸੁਰਜੀਤ ਨੇ ਕਈ ਦੁਸ਼ਮਣਾਂ ਨੂੰ ਮਾਰ ਦਿੱਤਾ ਸੀ ਤੇ ਫਿਰ ਆਪ ਸ਼ਹੀਦੀ ਪਾਈ, ਪਿੰਡ ਦੇ ਲੋਕੀ ਫ਼ੌਜੀ ਸੁਰਜੀਤ ਸਿੰਘ ਅਮਰ ਰਹੇ ਦੇ ਨਾਅਰੇ ਲਾਉਣ ਲੱਗੇ |
ਫਿਰ ਭਜਨੋ ਨੇ ਆਪਣੇ ਪੁੱਤਰ ਨੂੰ ਜੱਫੀ ਵਿਚ ਲੈਂਦਿਆਂ ਕਿਹਾ, 'ਪੁੱਤਰਾ, ਤੂੰ ਮੇਰੇ ਦੁੱਧ ਦੀ ਲਾਜ ਰੱਖ ਲਈ | ਰੱਬਾ ਤੂੰ ਮੈਨੂੰ 5-7 ਪੁੱਤਰ ਹੋਰ ਕਿਉਂ ਨਹੀਂ ਦਿੱਤੇ | ਇਸ ਦੇਸ਼ ਤੋਂ ਵਾਰਨ ਲਈ | ਮੇਰੇ ਪਤੀ ਤੇ ਪੁੱਤਰ ਨੇ ਦੇਸ਼ ਦਾ ਨਾਂਅ ਉੱਚਾ ਕੀਤਾ ਹੈ | ਮੈਨੂੰ ਮਾਣ ਹੈ ਕਿ ਮੈਂ ਇਕ ਸ਼ਹੀਦ ਦੀ ਪਤਨੀ ਤੇ ਇਕ ਸ਼ਹੀਦ ਦੀ ਮਾਂ ਹਾਂ |
ਇਹ ਕਹਿ ਕੇ ਉਸ ਨੇ ਆਪਣੇ ਪੁੱਤਰ ਨੂੰ ਗਲੇ ਲਗਾਇਆ | ਫਿਰ ਉਸ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਵੱਲ ਤੋਰ ਦਿੱਤਾ | ਫ਼ੌਜੀ ਅਫ਼ਸਰਾਂ ਨੇ ਸੁਰਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ | ਚਾਰੇ ਪਾਸੇ ਆਵਾਜ਼ਾਂ ਗੰੂਜ ਰਹੀਆਂ ਸੀ, 'ਸੁਰਜੀਤ ਸਿੰਘ ਅਮਰ ਰਹੇ, ਸੁਰਜੀਤ ਸਿੰਘ ਅਮਰ ਰਹੇ |'

-102, ਵਿਜੈ ਨਗਰ, ਜਗਰਾਉਂ |
ਮੋਬਾਈਲ : 99146-37239

Ad Position 22
No active advertisement
ਪਿਛਲੀ ਖ਼ਬਰ ਲਘੂ ਕਹਾਣੀ-ਸੂਰਮੇ ਅਗਲੀ ਖ਼ਬਰ ਹਿੰਦੀ ਮਿੰਨੀ ਕਹਾਣੀਆਂ
Ad Position 24
No active advertisement