ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਹਵਾਈ ਚੱਕਰ

Ad Position 21
No active advertisement
ਅਜੀਤ ਡੈਸਕ 05-07-2026

'ਓ ਜਸਵੀਰ ਸਾਨੂੰ ਵੀ ਸ਼ਹਿਰ ਦੀ ਹਵਾ ਖਿਲਾ ਦੇ, ਅਸੀਂ ਤਾਂ ਪਿੰਡ ਵਿਚ ਹੀ ਬੱਝ ਕੇ ਰਹਿ ਗਏ ਹਾਂ', ਝੁੱਡੂ ਨੇ ਜਸਵੀਰ ਨੂੰ ਕਿਹਾ।
'ਚਾਚਾ ਚੰਗੇ ਹੋ ਤੁਸੀਂ ਪਿੰਡ ਵਿਚ ਸ਼ੁੱਧ ਹਵਾ ਤਾਂ ਲੈ ਰਹੇ ਹੋ', ਜਸਵੀਰ ਨੇ ਕਿਹਾ।
'ਨਾ ਸ਼ਹਿਰੀ ਹਵਾ ਅਸਮਾਨੋਂ ਉੱਡ ਕੇ ਆਉਂਦੀ ਐ, ਜਿਹੋ ਜਿਹੀ ਪਿੰਡ ਦੀ ਹਵਾ, ਉਹੋ ਜਿਹੀ ਸ਼ਹਿਰ ਦੀ ਹਵਾ ਹੁੰਦੀ ਹੋਵੇਗੀ', ਝੁੱਡੂ ਨੇ ਉੱਤਰ ਦਿੱਤਾ।
'ਕੀ ਪਤੈ ਤੁਹਾਨੂੰ ਖੁੰਡਾਂ 'ਤੇ ਬੈਠੇ ਜਬਲੀਆਂ ਮਾਰੀ ਜਾਂਦੇ ਹੋ, ਵੇਖੋ ਤਾਂ ਸਹੀ ਬਾਹਰ ਕੀ ਹੋ ਰਿਹੈ', ਜਸਵੀਰ ਨੇ ਕਿਹਾ।
'ਪਤੰਦਰਾਂ ਸਾਨੂੰ ਹਵਾਈ ਚੱਕਰ 'ਚ ਨਾ ਪਾ, ਸ਼ਹਿਰ ਲੈ ਚੱਲ, ਤੇਰਾ ਕੀ ਫਾਇਦਾ ਸਾਨੂੰ' ਕੋਲ ਹੀ ਬੈਠੇ ਸ਼ੇਰੂ ਤੇ ਘੁੱਦੇ ਨੇ ਕਿਹਾ।
'ਲੈ ਸੁਣਿਓ ਹੁਣ, ਸ਼ਹਿਰਾਂ 'ਚ ਗੱਡੀਆਂ ਦੀ ਭਰਮਾਰ ਹਰੇਕ ਬੰਦਾ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੈ। ਬੱਸਾਂ, ਟਰੱਕਾਂ, ਕਾਰਾਂ, ਬਾਇਕ ਸਕੂਟਰ ਵਾਲੇ ਸਭ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਲੈ ਹੁਣ ਪੈਦਲ ਤੇ ਸਾਈਕਲ ਵਾਲਿਆਂ ਦੀ ਗੱਲ ਸੁਣ ਲੈ ਇਨ੍ਹਾਂ ਨੂੰ ਸਭ ਤੋਂ ਜ਼ਿਆਦਾ ਕਾਹਲ ਹੁੰਦੀ ਐ, ਇਹ ਵੀ ਵੇਖ ਪੈਦਲ ਵਾਲਾ ਬੰਦਾ ਹੋਰ ਕਾਹਲ 'ਚ ਹੁੰਦੈ, ਉਹ ਮੱਲੋਮੱਲੀ ਇਕ-ਦੂਜੇ 'ਚ ਵੜਦਾ ਫਿਰਦੈ, ਕਿਸੇ ਨੂੰ ਕੋਈ ਸਬਰ ਨਹੀਂ', ਜਸਵੀਰ ਨੇ ਕਿਹਾ।
'ਓ ਛੱਡ ਘੁੱਦੂਆ ਆਪਾਂ ਤਾਂ ਪਿੰਡ ਵਿਚ ਈ ਚੰਗੇ ਆਂ, ਹੋਰ ਸ਼ਹਿਰ ਜਾ ਕੇ ਕੋਈ ਬਿਮਾਰੀ ਸਹੇੜ ਕੇ ਆਵਾਂਗੇ', ਝੁੱਡੂ ਨੇ ਕਿਹਾ।

-551/2, ਰਿਸ਼ੀ ਨਗਰ, ਸ਼ਕੂਰਬਸਤੀ, ਨਵੀਂ ਦਿੱਲੀ-110034
ਮੋਬਾਈਲ : 92105-88990

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਮੇਂਨਟੇਨੈਂਸ
Ad Position 24
No active advertisement