14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗ਼ਜ਼ਲ ਉਸ ਨੇ ਛੇੜੀ

Ad Position 21
repet_subhas-goyals [Copy P29]
ਅਜੀਤ ਡੈਸਕ 05-07-2026

ਦਾਦਰ ਪੰਡੋਰਵੀ ਮਿੱਟੀ ਨਾਲ ਮਿੱਟੀ ਹੋਏ ਮਿਹਨਤਕਸ਼ਾਂ ਦੇ ਵਿਹੜਿਆਂ ਵਿਚ ਦੀਵੇ ਬਾਲਣ ਵਾਲਾ ਗ਼ਜ਼ਲਕਾਰ ਹੈ। ਸ਼ਿਅਰਾਂ ਦੀ ਥਾਂ ਉਹ ਗ਼ਜ਼ਲਾਂ ਵਿਚ ਨਿੱਕੇ ਨਿੱਕੇ ਸੂਰਜ ਧਰਦਾ ਹੈ। ਰਾਜ ਕੁਮਾਰ ਉਰਫ਼ ਦਾਦਰ ਪੰਡੋਰਵੀ 1971 ਦੀ ਪੰਦਰਾਂ ਅਗਸਤ ਨੂੰ ਪੰਡੋਰੀ ਢੱਕ ਵਿਖੇ ਪੈਦਾ ਹੋਇਆ, ਮਕੈਨੀਕਲ ਡਿਪਲੋਮਾ ਕੀਤਾ ਤੇ ਕੁਝ ਸਮਾਂ ਫੈਕਟਰੀਆਂ ਵਿਚ ਕੰਮ ਕਰਨ ਬਾਅਦ ਪੱਕੇ ਤੌਰ 'ਤੇ ਸਪੇਨ ਵਸ ਗਿਆ। ਆਪਣੀ ਗ਼ਜ਼ਲ ਦਾ ਸਫ਼ਰ ਉਸ ਨੇ ਏਥੇ ਵੀ ਤੇਜ਼ ਰਫ਼ਤਾਰੀ ਨਾਲ ਜਾਰੀ ਰੱਖਿਆ ਹੈ। ਉਸ ਦੀ ਗ਼ਜ਼ਲ-ਸ਼ੈਲੀ ਝੀਲ ਵਿਚ ਤੈਰਦੀਆਂ ਮੁਰਗ਼ਾਬੀਆਂ ਵਰਗੀ ਹੈ ਜਿਨ੍ਹਾਂ ਦੀ ਤੈਰਾਕੀ ਵਿਚ ਰਿਦਮ ਵੀ ਹੁੰਦਾ ਹੈ ਤੇ ਅਨੁਸ਼ਾਸਨ ਵੀ। ਦਾਦਰ ਗ਼ਜ਼ਲੀਅਤ ਨੂੰ ਸਮਝਦਾ ਹੈ ਤੇ ਵਿਸ਼ਿਆਂ ਨੂੰ ਨਿਭਾਉਣ ਦਾ ਹੁਨਰ ਉਸ ਨੂੰ ਬਾਖ਼ੂਬੀ ਆਉਂਦਾ ਹੈ। ਉਸ ਦੇ ਬਹੁਤੇ ਸ਼ਿਅਰ ਦੱਬੇ ਕੁਚਲੇ ਲੋਕਾਂ ਦੀ ਚੁੱਪ ਨੂੰ ਜ਼ੁਬਾਨ ਦਿੰਦੇ ਹਨ। ਦਾਦਰ ਦੇ ਚਾਰ ਗ਼ਜ਼ਲ-ਸੰਗ੍ਰਹਿ ਛਪੇ ਹਨ ਜਿਨ੍ਹਾਂ 'ਚੋਂ 'ਪਾਣੀ ਉੱਤੇ ਤੁਰਦੀ ਅੱਗ' ਉਸ ਤਾਜ਼ਾ ਗ਼ਜ਼ਲ-ਸੰਗ੍ਰਹਿ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-

-ਮੋਬਾਈਲ : 99884-44002

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਅਗਲੀ ਖ਼ਬਰ ਹਵਾਈ ਚੱਕਰ
Ad Position 24