ਪਾਲੀ ਖ਼ਾਦਿਮ ਉਰਫ਼ ਅੰਮਿ੍ਤ ਪਾਲ ਸਿੰਘ ਪੰਜਾਬੀ ਗ਼ਜ਼ਲ ਦੇ ਬ੍ਰਹਿਮੰਡ ਦਾ ਨਵਾਂ ਸਿਤਾਰਾ ਹੈ, ਜਿਸ ਦੀ ਲੋਅ ਬਾਕੀਆਂ ਨਾਲੋਂ ਵੱਖਰੀ ਹੈ ਤੇ ਘੇਰਾ ਵੀ ਅਲਹਿਦਾ ਹੈ | ਨਿੱਕੇ-ਨਿੱਕੇ ਅਨੁਭਵਾਂ ਨੂੰ ਸੂਖ਼ਮਤਾ ਨਾਲ ਵਿਸ਼ਾਲਤਾ ਦੇਣ ਦਾ ਉਸ ਕੋਲ ਹੁਨਰ ਹੈ ਤੇ ਏਸੇ ਕਰਕੇ ਉਸ ਦੀ ਗ਼ਜ਼ਲ ਨੂੰ ਪਸੰਦ ਕਰਨ ਵਾਲਿਆਂ ਦੀ ਚੋਖੀ ਗਿਣਤੀ ਹੈ | ਸਤਾਰਾਂ ਫਰਵਰੀ, 1982 ਨੂੰ ਅਹਿਮਦਗੜ੍ਹ ਵਿਚ ਪੈਦਾ ਹੋਇਆ ਪਾਲੀ ਅੱਜਕਲ੍ਹ ਛਪਾਰ ਵਿਖੇ ਅਧਿਆਪਕ ਦੇ ਤੌਰ 'ਤੇ ਫ਼ਰਜ਼ ਨਿਭਾ ਰਿਹਾ ਹੈ | ਉਸ ਨੇ ਗ਼ਜ਼ਲ ਦੇ ਨਾਲ-ਨਾਲ ਬਾਲ ਸਾਹਿਤ ਨੂੰ ਵੀ ਸੰਜੀਦਗੀ ਨਾਲ ਲਿਆ ਹੈ | ਉਸ ਦੇ ਬਾਲ ਨਾਵਲ 'ਜਾਦੂ ਪੱਤਾ' ਨੂੰ ਸਾਹਿਤ ਅਕਾਦਮੀ ਵਲੋਂ ਪੁਰਸਕ੍ਰਿਤ ਕੀਤਾ ਗਿਆ ਹੈ | ਬਤੌਰ ਅਧਿਆਪਕ ਵੀ ਉਸ ਨੂੰ ਰਾਜ ਪੱਧਰੀ ਤੇ ਕੌਮੀ ਸਨਮਾਨ ਮਿਲੇ ਹਨ | ਭਾਸ਼ਾ ਵਿਭਾਗ ਪੰਜਾਬ ਵਲੋਂ ਵੀ ਖ਼ਾਦਿਮ ਦੀਆਂ ਸਾਹਿਤ ਸੇਵਾਵਾਂ ਨੂੰ ਤਸਦੀਕ ਕੀਤਾ ਗਿਆ ਹੈ | ਉਸ ਦਾ ਗ਼ਜ਼ਲ-ਸੰਗ੍ਰਹਿ 'ਸਵੈ ਦੀ ਤਸਦੀਕ' ਛਪ ਚੁੱਕਾ ਹੈ | ਪੇਸ਼ ਹਨ ਪਾਲੀ ਖ਼ਾਦਿਮ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002