ਨਰੇਸ਼ ਕੁਮਾਰ 'ਸ਼ਾਦ' ਦਾ ਜਨਮ ਪਿੰਡ ਅਹੀਆਪੁਰ, ਨੇੜੇ ਉੜਮੁੜ ਟਾਂਡਾ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਉਂਝ ਉਸ ਦਾ ਪਿਤਾ ਨੌਹਰੀਆ ਰਾਮ 'ਦਰਦ' ਕਸਬਾ ਨਕੋਦਰ, ਜ਼ਿਲ੍ਹਾ ਜਲੰਧਰ ਦੇ ਭੱਲਾ ਪਰਿਵਾਰ ਵਿਚੋਂ ਸੀ ਤੇ ਪੇਸ਼ੇ ਵਜੋਂ ਅਧਿਆਪਕ ਸੀ। ਉਸ ਸਮੇਂ ਦੇ ਸਾਰੇੇ ਅਧਿਆਪਕਾਂ ਵਾਂਗ ਉਹ ਉਰਦੂ ਤੇ ਫ਼ਾਰਸੀ ਭਾਸ਼ਾਵਾਂ ਦਾ ਜਾਣਕਾਰ ਸੀ। ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਰੇਸ਼ ਕੁਮਾਰ ਨੇ ਆਪਣੇ ਪਿਤਾ ਤੋਂ ਸ਼ਾਇਰੀ ਦਾ ਗੁਣ ਗ੍ਰਹਿਣ ਕੀਤਾ ਤੇ ਇਸ ਦੀ ਲਿਸ਼ਕ ਨਿਖਾਰਨ ਲਈ ਉਸ ਸਮੇਂ ਦੇ ਪ੍ਰਸਿੱਧ ਸ਼ਾਇਰ ਉਸਤਾਦ 'ਜੋਸ਼' ਮਲਸਿਆਨੀ ਦਾ ਸ਼ਾਗਿਰਦ ਬਣਿਆ।
ਨਰੇਸ਼ ਕੁਮਾਰ ਨੇ ਕਵੀਆਂ ਵਾਂਗ 'ਸ਼ਾਦ' ਤਖ਼ੱਲਸ ਅਪਣਾਇਆ ਪਰ ਉਹ ਸ਼ਾਦ ਜਾਂ ਖ਼ੁਸ਼ ਨਹੀਂ ਸੀ ਲੱਗਦਾ, ਜਿਸ ਕਾਰਨ ਲੋਕ ਉਸ ਨੂੰ 'ਨਾਸ਼ਾਦ' ਭਾਵ ਉਦਾਸ ਆਖ ਦਿੰਦੇ ਸਨ। ਜੋ ਇਕ ਪੱਖੋਂ ਠੀਕ ਵੀ ਸੀ, ਕਿਉਂਕਿ ਉਦਾਸੀ, ਨਿਰਾਸ਼ਾ ਤੇ ਗ਼ਮ ਉਸਦੀ ਕਵਿਤਾ ਦੇ ਅੰਗ ਸਨ ਤੇ ਉਹ ਕਈ ਸਾਲ ਹਸਪਤਾਲਾਂ ਵਿਚ ਭਰਤੀ ਰਿਹਾ। ਇਥੇ ਇਕ ਗੱਲ ਸਾਰਥਕ ਹੈ ਕਿ ਸਰਦੇ-ਪੁੱਜਦੇ ਪਰਿਵਾਰਾਂ ਦੇ ਨੌਜਵਾਨ ਜਦੋਂ ਮਾਮੂਲੀ ਜਿਹੀ ਚੋਟ ਵੀ ਖਾਂਦੇ ਹਨ ਤਾਂ ਇਕ ਗ਼ਮਗੀਨ ਕਾਲੀ ਕੰਬਲੀ ਜਿਹੀ ਓੜ ਲੈਂਦੇ ਹਨ। ਇਸੇ ਤਰ੍ਹਾਂ ਜੀਵਨ ਦੇ ਅੱਧਵਾਟਿਓਂ ਟੁੱਟੇ ਕਵੀਆਂ ਬਾਰੇ ਉਨ੍ਹਾਂ ਦੇ ਹਮਦਰਦ ਆਖ ਦਿੰਦੇ ਹਨ ਕਿ ਜੇ ਕਿਤੇ ਏਨੀ ਛੇਤੀ ਨਾ ਮਰਦੇ ਤਾਂ 'ਮਜਾਜ਼ ਲਖਨਵੀ' ਜਾਂ ਸ਼ਿਵ ਕੁਮਾਰ ਬਟਾਲਵੀ ਨੇ ਕੀਟਸ (eats) ਵਰਗੇ ਸ਼ਾਇਰ ਬਣਨਾ ਸੀ। ਭੋਲੇ-ਭਾਲੇ ਲੋਕ ਭੁੱਲ ਜਾਂਦੇ ਹਨ ਕਿ ਕੀਟਸ ਸ਼ਰਾਬ ਪੀ ਕੇ ਨਹੀਂ ਤਪਦਿਕ ਦੀ ਬਿਮਾਰੀ ਨਾਲ ਮਰਿਆ ਸੀ ਤੇ ਮਹਾਨ ਰਚਨਾਵਾਂ ਲਿਖ ਗਿਆ ਸੀ।
'ਸ਼ਾਦ' ਦੀ ਪਹਿਲੀ ਪੁਸਤਕ 'ਦਸਤਕ' 22 ਸਾਲ ਦੀ ਉਮਰ ਵਿਚ ਛਪੀ ਤੇ ਮਸ਼ਹੂਰ ਹੋਈ। ਉਸ ਨੇ ਕੁੱਲ ਚਾਰ ਪੁਸਤਕਾਂ ਲਿਖੀਆਂ। ਉਹ ਨਜ਼ਮ, ਗ਼ਜ਼ਲ, ਕਤੱਆ ਤੇ ਰੁਬਾਈ ਆਦਿ ਲਿਖਣ ਵਿਚ ਨਿਪੁੰਨ ਸੀ। ਉਸ ਸਮੇਂ ਦੇ ਮਹਾਨ ਉਰਦੂ ਸ਼ਾਇਰ 'ਜੋਸ਼' ਮਲੀਹਾਬਾਦੀ ਨੇ ਉਸ ਦੀ ਦੀ ਕਿਤਾਬ 'ਆਹਟੇਂ' ਬਾਰੇ ਜੋ ਲਿਖਿਆ ਉਹ ਉਸ ਦੇ ਕਾਵਿ-ਗੁਣਾਂ ਨੂੰ ਸੰਪੂਰਨ ਰੂਪ ਵਿਚ ਪਰਖਦਾ ਹੈ ਕਿ:
'ਨਰੇਸ਼ ਕੁਮਾਰ 'ਸ਼ਾਦ' ਆਜ ਕੱਲ ਕੇ ਨੌਜਵਾਨ ਸ਼ੋਅਰਾ ਸੇ ਕਤੱਈ ਮੁਖ਼ਤਲਿਫ ਹੈਂ। ਵੋਹ ਦਿਲ ਕੇ ਤਕਾਜ਼ੇ ਸੇ ਮਜਬੂਰ ਹੋ ਕਰ ਲਿਖਤੇ ਹੈਂ। ਸੋਚ ਸਮਝਕਰ ਫ਼ਨ ਕੇ ਦਾਇਰੇ ਮੇਂ ਰਹਿ ਕਰ ਲਿਖਤੇ ਹੈਂ। ਇਸੀ ਵਜਹਾ ਸੇ ਉਨਕੇ ਸ਼ੇਅਰ ਮੇਂ ਤਾਸੀਰ ਹੋਤੀ ਹੈ।'
ਜ਼ਾਹਿਰ ਹੈ ਕਿ ਨਰੇਸ਼ ਕੁਮਾਰ ਨੇ ਮੁਹੱਬਤ ਦੀ ਚੋਟ ਖਾਧੀ, ਪ੍ਰੰਤੂ ਉਸ ਦੇ ਗ਼ਮ ਵਿਚ ਮਹਿਬੂਬ ਦਾ ਗ਼ਮ ਹੀ ਨਹੀਂ ਸਮਾਜੀ ਦੁੱਖਾਂ-ਕਲੇਸ਼ਾਂ ਦਾ ਦਰਦ ਵੀ ਸ਼ਾਮਿਲ ਸੀ। ਆਪਣੇ ਹਮ-ਉਮਰ ਤੇ ਹਮ-ਖ਼ਿਆਲ ਉੱਭਰਦੇ ਸ਼ਾਇਰਾਂ ਵਿਚ ਉਹ 'ਸਾਹਿਰ' ਲੁਧਿਆਣਵੀ ਜਿੰਨਾ ਹੀ ਹਰਮਨ ਪਿਆਰਾ ਤੇ ਮਸ਼ਹੂਰ ਸੀ। 'ਸ਼ਾਦ' ਦੀ ਸ਼ਾਇਰੀ ਬਾਰੇ ਹੋਰ ਵਿਆਖਿਆ ਕਰਨਾ ਬੇਲੋੜਾ ਹੈ। ਉਸ ਦੀ ਦੁੱਖ ਭਰੀ ਜ਼ਿੰਦਗੀ 'ਚੋਂ ਇਕ ਤੱਥ ਅਸੀਂ ਉਸ ਦੀ ਪੁਸਤਕ 'ਆਯਾਤੇ-ਜਨੂੰ', ਬਾਰੇ ਦੱਸਣਾ ਚਾਹੁੰਦੇ ਹਾਂ ਕਿ ਇਹ ਪੁਸਤਕ, 30 ਜੂਨ, 1956 ਨੂੰ ਸਿਵਲ ਹਸਪਤਾਲ, ਜਲੰਧਰ ਦੇ ਉਨ੍ਹਾਂ ਦਿਨਾਂ ਵਿਚ ਲਿਖੀ ਗਈ, ਜਦੋਂ ਡਾਕਟਰਾਂ ਅਨੁਸਾਰ 'ਸ਼ਾਦ' ਪਾਗ਼ਲਪਨ ਦੇ ਨੇੜੇ-ਤੇੜੇ ਸੀ।
ਗ਼ਜ਼ਲ
ਏਕ ਧੋਕਾ ਹੈ, 'ਯੇਹ' ਸ਼ਬ-ਰੰਗ1 ਸਵੇਰਾ ਕਿਆ ਹੈ,
ਯੇਹ ਉਜਾਲਾ ਹੈ, ਤੋ ਫ਼ਿਰ ਅੰਧੇਰਾ ਕਿਆ ਹੈ।
ਤੂੰ ਮਿਰੇ ਗ਼ਮ ਮੇਂ ਨਾ ਹੰਸਤੀ ਹੂਈ ਆਖੋਂ ਕੋ ਰੁਲਾ,
ਮੈਂ ਤੋ ਮਰ-ਮਰ ਕੇ ਭੀ ਜੀ ਸਕਤਾ ਹੂੰ ਮੇਰਾ ਕਿਆ ਹੈ।
ਜ਼ੱਰੇ-ਜ਼ੱਰੇ ਮੇਂ ਧੜਕਤੀ ਹੂਈ ਕੋਈ ਸ਼ੈਅ ਜੈਸੇ,
ਤੇਰੀ ਨਜ਼ਰੋਂ ਨੇ ਫ਼ਜ਼ਾਉਂ ਮੇਂ ਬਖੇਰਾ ਕਿਆ ਹੈ।
ਦਰਦ-ਏ-ਦੁਨੀਆ ਕੀ ਤੜਪ ਦਿਲ ਮੇਂ ਮਿਰੇ ਰਹਿਨੇ ਦੇ,
ਤੂ ਤੋ ਆਖੋਂ ਮੇਂ ਭੀ ਰਹਿ ਸਕਤੀ ਹੈ ਤੇਰਾ ਕਿਆ ਹੈ।
ਤੰਗ ਹੈ 'ਸ਼ਾਦ' ਮਿਰੇ ਜ਼ੌਕ ਕੀ ਵੁਸਅਤ2 ਕੇ ਲੀਏ,
ਹਲਕਾ-ਏ-ਜ਼ੁਲਫ਼3 ਹੈ ਆਫ਼ਾਕ4 ਕਾ ਘੇਰਾ ਕਿਆ ਹੈ।
1. ਰਾਤ ਦਾ ਰੰਗ 2. ਵਿਸ਼ਾਲਤਾ 3. ਜ਼ੁਲਫ਼ ਦਾ ਘੇਰਾ 4. ਆਸਮਾਨਾਂ ਦਾ
ਅਸੀਂ ਉਸ ਦੀ ਸ਼ਾਇਰੀ 'ਚੋਂ ਕੁਝ ਹੋਰ ਨਮੂਨੇ ਪੇਸ਼ ਕਰਦੇ ਹਾਂ ਜੋ ਉਸ ਦੀ ਜ਼ਿੰਦਗੀ, ਸੂਖਮਤਾ, ਸ਼ਖ਼ਸੀਅਤ ਤੇ ਕਵਿਤਾ ਦਾ ਸਮਤੋਲ ਹਨ:
ਕਤੱਆ
ਜੋ ਮਹਿਰਮੇ-ਗੁਲਜ਼ਾਰੇ-ਜਹਾਂ ਹੋਤੇ ਹਂੈ
ਵੋਹ ਆਪਣੀ ਲਤਾਫ਼ਤ (ਸੂਖਮਤਾ) ਕੋ ਕਹਾਂ ਖੋਤੇ ਹੈਂ?
ਹੰਸਨਾ ਹੋ ਅਗਰ ਹੰਸਤੇ ਹੈਂ ਗ਼ੁਨਚੇ ਕੀ ਤਰਹਾ
ਰੋਤੇ ਹੈਂ ਤੋ ਸ਼ਬਨਮ ਕੀ ਤਰਹਾ ਰੋਤੇ ਹੈਂ ।
ਉਸ ਦੀ ਸਮੁੱਚੀ ਸ਼ਾਇਰੀ ਦੁੱਖਾਂ ਵਿਚ ਧੁਆਂਖੀ ਹੋਈ ਸੀ, ਜਿਸ ਨੂੰ ਪੜ੍ਹ ਕੇ ਜੇ ਹੰਝੂ ਨਾ ਵੀ ਕਿਰਨ ਤਾਂ ਪਾਠਕ ਦੇ ਮੂੰਹ ਤੋਂ ਇਕ ਹਲਕਾ ਜਿਹਾ ਹਉਕਾ ਜ਼ਰੂਰ ਨਿਕਲਦਾ ਹੈ। ਉਸ ਦੇ ਸ਼ੇਅਰਾਂ 'ਚੋਂ ਤੜਪ, ਤਪਸ਼ ਤੇ ਕੁਝ ਗੁਆਚਿਆ ਗੁਆਚਿਆ ਪ੍ਰਤੀਤ ਹੁੰਦਾ ਹੈ। ਮਿਸਾਲ ਵਜੋਂ ਉਸ ਦੇ ਹੇਠ ਲਿਖੇ ਹਰਫ਼ਾਂ ਵਿਚੋਂ ਕਸਕ ਤੇ ਵਿਲਕਣੀ ਦੇਖੋ:
ਸਾਲ-ਹਾ-ਸਾਲ ਕੀ ਤਲਾਸ਼ ਕੇ ਬਾਅਦ
ਜ਼ਿੰਦਗੀ ਕੇ ਚਮਨ ਛਾਂਟੇ ਹੈਂ।
ਆਪ ਕੋ ਚਾਹੀਯੇਂ ਤੋਂ ਪੇਸ਼ ਕਰਦੂੰ
ਮੇਰੇ ਦਾਮਨ ਮੇਂ ਚੰਦ ਕਾਂਟੇ ਹੈਂ।
ਜਬ ਕੋਈ ਤਾਜ਼ਾ ਚੋਟ ਖਾਤਾ ਹੂੰ
ਏਕ ਆਦਤ ਹੈ, ਮੁਸਕੁਰਾਤਾ ਹੂੰ,
ਚੱਲ ਰਹੀ ਹੋਂ ਜਹਾਂ ਹਵਾਏਂ ਤੇਜ਼,
ਮੈਂ ਅਪਨਾ ਦੀਆ ਵਹਾਂ ਜਲਾਤਾ ਹੂੰ।
ਦਿਲ ਪੇ ਗੁਜ਼ਰੀ ਜੋ ਵਾਰਦਾਤ ਨਾ ਪੂਛ,
ਮੇਰੀ ਖ਼ੁਸ਼ਕਿਸਮਤੀ ਕੀ ਬਾਤ ਨਾ ਪੂਛ,
ਬੇਹੁਨਰ ਮੁਝਸਾ ਬਨ ਗਿਆ ਮਹਸੂਦ,
ਦੋਸਤੋਂ ਕੀ ਨਵਾਜ਼ਸ਼ਾਤ ਨ ਪੂਛ।
ਹਮ ਨਸ਼ੀਨੋ ! ਬਾ ਏਂ ਸਯੱਾਹ ਬਖ਼ਤੀ
ਕੈਸੇ ਰੌਸ਼ਨ ਦਿਮਾਗ਼ ਹੈਂ ਹਮ ਲੋਗ,
ਆਪ ਅਪਨੀ ਜ਼ਯਾ ਸੇ ਡਰਤੇ ਹੈਂ
ਗ਼ਮਕਦੋਂ ਕੇ ਚਿਰਾਗ਼ ਹੈਂ ਹਮ ਲੋਗ।
ਦਾਸਤਾਨੇ-ਮਾਅਲੇ-ਗੁਲ1 ਕਹਿਕਰ,
ਮਸਲਹਤ2 ਉਸੇ ਕਿਆ ਡਰਾਏਗੀ।
ਮੁਸਕੁਰਾਨਾ ਕਲੀ ਕੀ ਫ਼ਿਤਰਤ ਹੈ,
ਖੂੰਨ ਹੋ ਕਰ ਭੀ ਮੁਸਕੁਰਾਏਗੀ।
1. ਗੁਲਾਬ ਦੇ ਅੰਤ ਦੀ ਗੱਲ
2. ਚੰਗੀ ਰਾਇ
ਕਸ਼ਮਕਸ਼
ਸੋਚਤੇ ਸੋਚਤੇ ਫਿਰ ਮੁਝਕੋ ਖ਼ਿਆਲ ਆਤਾ ਹੈ,
ਵੋ ਮੇਰੇ ਰੰਜੋ-ਮਸਾਇਬ ਕਾ1 ਮੁਦਾਵਾ2 ਤੋ ਨਾ ਥੀ।
ਰੰਗ-ਅਫ਼ਸ਼ਾਂ3 ਥੀ ਮੇਰੇ ਦਿਲ ਕੇ ਖ਼ਿਆਲੋਂ ਮੇਂ ਮਗਰ
ਏਕ ਔਰਤ ਥੀ ਇਲਾਜੇ-ਗ਼ਮੇ-ਦੁਨੀਆਂ4 ਤੋ ਨ ਥੀ।
ਮੇਰੇ ਇਦਰਾਕ5 ਕੇ ਨਾਸੂਰ ਤੋ ਰਿਸਤੇ ਰਹਿਤੇ
ਮੇਰੀ ਹੋ ਕਰ ਭੀ ਵੋ ਮੇਰੇ ਲੀਏ ਕਿਆ ਕਰ ਲੇਤੀ।
ਹਸਰਤੋ-ਯਾਸ6 ਕੇ ਗੰਭੀਰ ਅੰਧੇਰੇ ਮੇਂ ਭਲਾ
ਏਕ ਨਾਜ਼ੁਕ-ਸੀ ਕਿਰਨ ਸਾਥ ਕਹਾਂ ਤਕ ਦੇਤੀ।
ਉਸਕੋ ਰਹਨਾ ਥਾ ਜ਼ਰੋ-ਸੀਮ ਕੇ7 ਏਵਾਨੋਂ ਮੇਂ8,
ਰਹਿ ਭੀ ਜਾਤੀ ਵੋਹ ਮੇਰੇ ਸਾਥ ਤੋ ਰਹਿਤੀ ਕਬ ਤਕ
ਏਕ ਮਗ਼ਰੂਰ ਸਾਹੂਕਾਰ ਕੀ ਪਿਆਰੀ ਬੇਟੀ,
ਭੂਖ ਔਰ ਪਿਆਸ ਕੀ ਤਕਲੀਫ਼ ਕੋ ਸਹਿਤੀ ਕਬ ਤਕ।
ਸੋਚਤੇ ਸੋਚਤੇ ਫਿਰ ਮੁਝਕੋ ਖ਼ਿਆਲ ਆਤਾ ਹੈ।
1. ਦੁੱਖਾਂ ਤਕਲੀਫ਼ਾਂ 2. ਇਲਾਜ 3. ਰੰਗ ਬਖੇਰਦੀ 4. ਸੰਸਾਰਕ ਗ਼ਮ ਦਾ ਇਲਾਜ, 5. ਬੁੱਧੀ 6. ਰੀਝ ਤੇ ਮਾਯੂਸੀ 7. ਸੋਨੇ-ਚਾਂਦੀ ਦੇ 8. ਮਹਿਲ
-0-