![]()
ਸੈਫ਼ੂਦੀਨ 'ਸੈਫ਼' ਨੇ 20 ਮਾਰਚ 1922 ਨੂੰ ਅੰਮ੍ਰਿਤਸਰ ਵਿਚ ਖ਼ਵਾਜ਼ਾ ਮਿਰਾਜੂਦੀਨ ਦੇ ਘਰ ਜਨਮ ਲਿਆ ਸੀ ਤੇ ਉਹ 12 ਜੁਲਾਈ 1993 ਈ. ਨੂੰ ਲਾਹੌਰ ਵਿਚ ਪੂਰਾ ਹੋਇਆ। ਉਹ ਉਰਦੂ ਤੇ ਪੰਜਾਬੀ ਦਾ ਹਰਮਨ-ਪਿਆਰਾ ਸ਼ਾਇਰ, ਫ਼ਿਲਮਕਾਰ ਤੇ ਗੀਤਕਾਰ ਸੀ। ਚੜ੍ਹਦੀ ਜਵਾਨੀ ਵਿਚ ਹੀ ਉਹ 'ਕਲਚਰ' ਵੱਲ ਰੁਚਿਤ ਹੋਇਆ ਤੇ ਅਗਾਂਹਵਧੂ ਸਾਹਿੱਤਕ ਲਹਿਰ ਵਿਚ ਸਰਗਰਮ ਹੋਇਆ। ਦੇਸ਼ ਦੀ ਆਜ਼ਾਦੀ ਸਮੇਂ ਵਾਪਰੇ ਹਾਲਾਤ ਕਾਰਨ ਉਸ ਦੇ ਅੰਮ੍ਰਿਤਸਰ ਵਿਚ ਕੀਤੇ ਕੰਮ ਬੇਕਾਰ ਗਏ।
ਉਹ ਦੇਸ਼ ਦੀ ਅਜ਼ਾਦੀ ਲਈ ਚੱਲਦੀ 'ਖ਼ਾਕਸਾਰ' ਤਹਿਰੀਕ ਦਾ ਮੈਂਬਰ ਸੀ। ਕਾਲਜ ਦੀ ਪ੍ਰੀਖਿਆ ਨਾ ਦੇ ਸਕਿਆ ਤੇ ਕਾਲਜ ਦੀ ਡਿਗਰੀ ਵੀ ਨਾ ਮਿਲੀ। ਉਸ ਦੇ ਜਵਾਨੀ-ਪਹਿਰੇ ਵੇਲੇ ਆਜ਼ਾਦੀ ਤੇ ਸ਼ਾਇਰੀ ਦੀ ਸਪਿਰਿਟ 'ਫ਼ਜ਼ਾ' ਵਿਚ ਪੱਸਰੀ ਸੀ। ਉਹ ਆਪਣੀ ਸ਼ਾਇਰੀ ਵਿਚ ਸਾਦਾ ਤੇ ਸਹਿਲ ਅੰਦਾਜ਼ ਵਿਚ ਆਮ ਪਾਠਕਾਂ ਦੀ ਸਮਝ ਵਿਚ ਆ ਸਕਣ ਵਾਲੀ ਭਾਸ਼ਾ ਤੇ ਸ਼ਬਦਾਵਲੀ ਬੜੀ ਕਲਾ ਤੇ ਰਵਾਨੀ ਨਾਲ ਵਰਤਦਾ ਸੀ। ਸਿਨੇਮੇ ਦੀ ਕਾਢ ਅਜੇ ਨਵੀਂ ਨਵੀਂ ਸੀ, ਜੋ ਕਲਕੱਤਾ ਤੇ ਬੰਬਈ ਤੋਂ ਬਾਅਦ ਲਾਹੌਰ ਪੁੱਜ ਚੁੱਕੀ ਸੀ। ਨਵੇਂ ਨਵੇਂ ਫ਼ਿਲਮਕਾਰ ਉੱਭਰ ਰਹੇ ਸਨ। ਜਿਨ੍ਹਾਂ ਵਿਚ ਨੌਜੁਆਨ ਸ਼ਾਇਰ ਸੈਫ਼ੂਦੀਨ 'ਸੈਫ਼' ਵੀ ਸ਼ਾਮਿਲ ਹੋ ਗਿਆ। ਉਸ ਨੇ ਫ਼ਿਲਮਾਂ ਲਈ ਗੀਤ ਲਿਖੇ, ਵਾਰਤਾਲਾਪ ਤੇ ਸਟੇਜ-ਕਲਾ ਵਿਚ ਉੱਭਰਵਾਂ ਰੋਲ ਨਿਭਾਇਆ। ਪ੍ਰੰਤੂ ਆਜ਼ਾਦੀ ਤੋਂ ਪਹਿਲਾਂ ਉਸ ਦੀ ਕੋਈ ਫ਼ਿਲਮ ਰਿਲੀਜ਼ ਨਾ ਹੋ ਸਕੀ।
'ਸੈਫ਼' ਦੀ ਸ਼ਾਇਰੀ ਦੀ ਇਕੋ ਇਕ ਪੁਸਤਕ 'ਖ਼ਮੇ-ਕਾਕੁਲ' ਛਪੀ, ਜਿਸ ਨੂੰ 'ਖ਼ਾਨ-ਏ-ਕਾਮਲ' ਵੀ ਕਿਹਾ ਜਾਂਦਾ ਹੈ। ਇਸ ਵਿਚ ਗ਼ਜ਼ਲਾਂ, ਨਜ਼ਮਾਂ, ਰੁਬਾਈਆਂ ਆਦਿ ਸ਼ਾਮਿਲ ਹਨ; ਜਿਨ੍ਹਾਂ ਵਿਚ ਦੋਸਤੀ, ਇਸ਼ਕ, ਆਸ਼ਾ, ਸਮਾਜਿਕ ਸੂਝ, ਮਾਨਵੀ ਦਰਦ ਆਦਿ ਵਿਸ਼ਿਆਂ ਦੀ ਬਾ-ਕਮਾਲ ਵਰਤੋਂ ਹੈ।
ਦੇਸ਼ ਦੀ ਵੰਡ ਉਪਰੰਤ ਉਹ ਲਾਹੌਰ ਵਿਚ ਸ਼ਰਨਾਰਥੀ ਬਣ ਗਿਆ। ਉਸ ਦੀ ਜ਼ਿੰਦਗੀ 'ਸਾਹਿਰ ਲੁਧਿਆਣਵੀ' ਦੀ ਲੀਹ 'ਤੇ ਤੁਰੀ। ਇਨ੍ਹਾਂ ਦੋਵਾਂ ਨੇ ਬਤੌਰ ਗੀਤਕਾਰ ਬਹੁਤ ਸ਼ੁਹਰਤ ਹਾਸਿਲ ਕੀਤੀ, ਪ੍ਰੰਤੂ ਸਾਹਿਤ ਰਚਨਾ ਇਕ ਇਕ ਕਿਤਾਬ ਤੱਕ ਹੀ ਸੀਮਤ ਰਹੀ। ਜਿਵੇਂ 'ਸਾਹਿਰ' ਦੀ ਕਾਵਿ-ਸਮੱਗਰੀ ਇਕ ਕਾਵਿ-ਸੰਗ੍ਰਹਿ 'ਤਲਖ਼ੀਆਂ' ਤੇ ਇਕ ਲੰਮੀ ਕਵਿਤਾ 'ਪਰਛਾਈਆਂ' ਤੱਕ ਹੀ ਸੀਮਿਤ ਸੀ, ਉਸੇ ਤਰ੍ਹਾਂ 'ਸੈਫ਼' ਨੇ ਸ਼ਾਇਰੀ ਦੇ ਪਾਠਕਾਂ ਲਈ 'ਖ਼ਮੇ-ਕਾਕੁਲ' ਤੋਂ ਬਿਨਾਂ ਹੋਰ ਕੋਈ ਪੁਸਤਕ ਨਾ ਰਚੀ। ਬਤੌਰ ਗੀਤਕਾਰ ਉਸ ਦੇ ਗੀਤ 'ਨੂਰ ਜਹਾਂ' 'ਨੁਸਰਤ ਫ਼ਤਹਿ ਅਲੀ ਖ਼ਾਨ' ਤੇ 'ਮਹਿੰਦੀ ਹਸਨ' ਦੀਆਂ ਅਵਾਜ਼ਾਂ ਵਿਚ ਪਾਕਿਸਤਾਨ ਦੀਆਂ ਹਵਾਵਾਂ ਵਿਚ ਘੁਲ ਮਿਲ ਗਏ ਤੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਸਨ। ਪਰ ਆਪਣੀ ਸ਼ਾਇਰੀ ਬਾਰੇ ਉਹਦਾ ਹੇਠਲਾ ਸ਼ੇਅਰ ਮੂੰਹ ਬੋਲਦਾ ਸੱਚ ਹੈ:-
ਦੇਖਾ ਤੋ ਫਿਰ ਵਹੀਂ ਥੇ, ਚਲੇ ਥੇ ਜਹਾਂ ਸੇ ਹਮ,
ਕਸ਼ਤੀ ਕੇ ਸਾਥ ਸਾਥ ਕਿਨਾਰੇ ਚਲੇ ਗਏ।
'ਰੋਜ਼ਾਨਾ ਅਜੀਤ' ਦੇ ਪਾਠਕਾਂ ਨੂੰ ਇਹ ਗੱਲ ਦਿਲਚਸਪ ਲੱਗੇਗੀ ਕਿ 'ਸੈਫ਼' ਨੇ ਬਤੌਰ ਗੀਤਕਾਰ ਹੀ ਨਹੀਂ ਸਗੋਂ ਫ਼ਿਲਮਾਂ 'ਚ ਇਕ ਪ੍ਰੋਡਿਊਸਰ ਤੇ ਡਾਇਰੈਕਟਰ ਦਾ ਰੋਲ ਵੀ ਨਿਭਾਇਆ। ਉਸ ਨੇ 'ਰੀਹਾਨਾ ਫ਼ਿਲਮਜ਼' ਦੇ ਝੰਡੇ ਹੇਠ ਆਪਣਾ ਥੀਏਟਰ ਸਥਾਪਿਤ ਕੀਤਾ। ਉਸ ਦੀ ਫ਼ਿਲਮ 'ਕਰਤਾਰ ਸਿੰਘ' ਨੂੰ ਬੜੀ ਪ੍ਰਸਿੱਧੀ ਮਿਲੀ ਤੇ ਉਹ ਪਾਕਿਸਤਾਨ ਦੇ 'ਨਿਗਾਰ' ਖ਼ਿਤਾਬ ਨਾਲ ਸਨਮਾਨਿਤ ਹੋਇਆ। ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ 'ਸੈਫ਼' ਅਗਾਂਹਵਧੂ ਖ਼ਿਆਲਾਂ ਦਾ ਕਵੀ ਸੀ ਤੇ 'ਤਰੱਕੀ-ਪਸੰਦ' ਤਨਜ਼ੀਮ ਦਾ ਸਰਗਰਮ ਮੈਂਬਰ ਰਿਹਾ। ਉਸ ਦੀਆਂ ਖ਼ੂਬਸੂਰਤ ਗ਼ਜ਼ਲਾਂ ਤੇ ਰਚਨਾਵਾਂ ਤਾਂ ਬਹੁਤ ਹਨ ਪਰ ਇਸ ਕਾਲਮ ਦੀ ਥਾਂ ਦੀ ਤੰਗੀ ਕਾਰਨ ਵੰਨਗੀਆਂ ਤੇ ਵੇਰਵਾ ਸੀਮਤ ਹੀ ਰਖਾਂਗੇ।
ਨਜ਼ਮ :- ਕੌਨ?
ਕਿਸ ਕੋ ਦੇਖਤਾ ਹੈ ਤੂ, ਮੁੰਤਜ਼ਿਰ ਨਿਗਾਹੋਂ ਸੇ
ਕੌਨ ਆਨੇ ਵਾਲਾ ਹੈ, ਪੁਰ-ਸਕੂਤ ਰਾਹੋਂ ਸੇ
ਸ਼ਬ ਕੀ ਜਲਵਾ ਗਾਹੋਂ ਸੇ
ਕੌਨ ਆਨੇ ਵਾਲਾ ਹੈ?
ਢਲ ਗਏ ਸਿਆਹੀ ਮੇਂ, ਰੀਂਗਤੇ ਹੂਏ ਸਾਏ
ਕਿਸ ਕਾ ਮੁੰਤਜ਼ਿਰ ਹੈ ਤੂ, ਦਾਮੇ-ਗੋਸ਼ ਫੈਲਾਏ
ਆਰਜ਼ੂ ਕੋ ਬਹਿਲਾਏ
ਕਿਸ ਕਾ ਮੁੰਤਜ਼ਿਰ ਹੈ ਤੂ?
ਸ਼ਾਮ ਕੀ ਸਿਆਹੀ ਮੇਂ
ਮਾਂਦ ਪੜ ਗਏ ਲਾਲੇ
ਕਿਸ ਕੋ ਢੂੰਡਤਾ ਹੈ ਤੂ ਰਾਹ ਦੇਖਨੇ ਵਾਲੇ
ਜੁਸਤਜੂ ਕੇ ਮਤਵਾਲੇ
ਕਿਸ ਕੋ ਢੂੰਡਤਾ ਹੈ ਤੂ
ਕੌਨ ਆਨੇ ਵਾਲਾ ਹੈ?
ਗ਼ਜ਼ਲਾਂ:-
-1-
ਹਮ ਕੋ ਤੋ ਗ਼ਰਦਿਸ਼ੇ ਹਾਲਾਤ ਪੇ ਰੋਨਾ ਆਇਆ
ਰੋਨੇ ਵਾਲੇ ਤੁਝੇ ਕਿਸ ਬਾਤ ਪੇ ਰੋਨਾ ਆਇਆ
ਕੈਸੇ ਮਰ ਮਰ ਕੇ ਗੁਜ਼ਾਰੀ ਹੈ ਤੁਮ੍ਹੇਂ ਕਿਆ ਮਾਲੂਮ
ਰਾਤ ਭਰ ਤਾਰੋਂ ਭਰੀ ਰਾਤ ਪੇ ਰੋਨਾ ਆਇਆ
ਹੁਸਨ ਨੇ ਅਪਨੀ ਜਫ਼ਾਓਂ ਪੇ ਬਹਾਏ ਆਂਸੂ
ਇਸ਼ਕ ਕੋ ਅਪਨੀ ਸ਼ਿਕਾਯਾਤ ਪੇ ਰੋਨਾ ਆਇਆ
ਅੱਵਲ-ਅੱਵਲ ਤੋ ਬਸ ਇਕ ਆਹ ਨਿਕਲ ਜਾਤੀ ਥੀ
ਆਖ਼ਿਰ ਆਖ਼ਿਰ ਤੋ ਮੁਲਾਕਾਤ ਪੇ ਰੋਨਾ ਆਇਆ
ਕਿਤਨੇ ਅਨਜਾਨ ਹੈਂ, ਕਿਆ ਸਾਦਗੀ ਸੇ ਪੂਛਤੇ ਹੈਂ
ਕਹੀਏ ਕਿਆ ਮੇਰੀ ਕਿਸੀ ਬਾਤ ਪੇ ਰੋਨਾ ਆਇਆ
ਜੀ ਨਹੀਂ, ਆਪ ਸੇ ਕਿਆ ਮੁਝਕੋ ਸ਼ਿਕਾਇਤ ਹੋਗੀ
ਹਾਂ ਮੁਝੇ, ਤਲਖ਼ੀਏ ਹਾਲਾਤ ਪੇ ਰੋਨਾ ਆਇਆ
ਕੈਸੇ ਜੀਤੇ ਹੈਂ ਯੇਹ ਕਿਸ ਤਰ੍ਹਾ ਜੀਏ ਜਾਤੇ ਹੈਂ
ਅਹਿਲੇ-ਦਿਲ ਕੀ ਬਸਰੇ-ਔਕਾਤ ਪੇ ਰੋਨਾ ਆਇਆ
---------
-2-
ਦਿਲੇ-ਹਬੀਬ ਦੁਖਾਨੇ ਕਾ ਹੌਸਿਲਾ ਨਾ ਹੂਆ
ਯੇਹ ਹਾਲ ਥਾ ਕਿ ਸੁਨਾਨੇ ਕਾ ਹੌਸਿਲਾ ਨਾ ਹੂਆ,
ਮੁਝੇ ਕੁਛ ਉਸ ਕੀ ਬੁਲੰਦੀ ਸੇ ਖ਼ੌਫ਼ ਆਤਾ ਥਾ
ਤੇਰੀ ਨਜ਼ਰ ਮੇਂ ਸਮਾਨੇ ਕਾ ਹੌਸਿਲਾ ਨਾ ਹੂਆ,
ਨਾ ਜਾਨੇ ਤੁਮ੍ਹਾਰੇ ਬਾਅਦ ਗਿਆ ਹੂਆ ਦਿਲਕੋ
ਕਿਸੀ ਸੇ ਰਬਤ ਬੜ੍ਹਾਨੇ ਕਾ ਹੌਸਿਲਾ ਨਾ ਹੂਆ
ਵੋਹ ਜਾਨਤੇ ਥੇ ਕਿ ਸਿਰ ਸੇ ਗੁਜ਼ਰ ਚੁਕਾ ਪਾਨੀ
ਲਗਾ ਕੇ ਆਗ ਬੁਝਾਨੇ ਕਾ ਹੌਸਿਲਾ ਨਾ ਹੂਆ।
-------------
ਰੁਬਾਈਆਂ, ਕੱਤਏ ਤੇ ਚੋਣਵੇਂ ਸ਼ੇਅਰ:
ਦਰ-ਪਰਦਾ ਜਫ਼ਾਓਂ ਕੋ ਅਗਰ ਜਾਨ ਗਏ ਹਮ
ਤੁਮ ਯੇਹ ਨ ਸਮਝਨਾ ਕਿ ਬੁਰਾ ਮਾਨ ਗਏ ਹਮ
ਪਲਕੋਂ ਪੇ ਲਰਜ਼ਤੇ ਹੂਏ ਤਾਰੇ ਸੇ ਯੇਹ ਆਂਸੂ
ਐ ਹੁਸਨੇ-ਪਸ਼ੇਮਾਂ ਤੇਰੇ ਕੁਰਬਾਨ ਗਏ ਹਮ
ਹਮ ਔਰ ਤੇਰੇ ਹੁਸਨੇ-ਤਗ਼ਾਫ਼ੁਲ ਸੇ ਬਿਗੜਤੇ
ਜਬ ਤੂਨੇ ਕਹਾ, ਮਾਨ ਗਏ, ਮਾਨ ਗਏ ਹਮ
--------
ਆਏ ਥੇ ਉਨ ਕੇ ਸਾਥ ਨਜ਼ਾਰੇ ਚਲੇ ਗਏ
ਵੋਹ ਸ਼ਬ, ਵੋਹ ਚਾਂਦਨੀ, ਵੋਹ ਸਿਤਾਰੇ ਚਲੇ ਗਏ
ਸ਼ਾਇਦ ਤੁਮਹਾਰੇ ਸਾਥ ਭੀ ਵਾਪਿਸ ਨਾ ਆ ਸਕੇਂ
ਵੋਹ ਵਲਵਲੇ ਜੋ ਸਾਥ ਤੁਮਹਾਰੇ ਚਲੇ ਗਏ
--------
ਰਾਹ ਆਸਾਨ ਹੋ ਗਈ ਹੋਗੀ,
ਜਾਨ ਪਹਿਚਾਨ ਹੋ ਗਈ ਹੋਗੀ
ਤੇਰੀ ਜ਼ੁਲਫ਼ੋਂ ਕੋ ਛੇੜਤੀ ਥੀ ਹਵਾ,
ਖ਼ੁਦ ਪਰੇਸ਼ਾਨ ਹੋ ਗਈ ਹੋਗੀ
--------
ਯੂੰ ਵੋਹ ਠੁਕਰਾ ਕੇ ਚਲ ਦੀਏ ਗੋਯਾ
ਏਕ ਖਿਲੌਨਾ ਥਾ ਪਿਆਰ ਟੂਟ ਗਿਆ
'ਸੈਫ਼' ਕਿਆ ਚਾਰ ਦਿਨ ਕੀ ਰੰਜਿਸ਼ ਸੇ
ਇਤਨੀ ਮੁੱਦਤ ਕਾ ਪਿਆਰ ਟੂਟ ਗਿਆ
------
ਜ਼ਿੰਦਗੀ ਕੈਦ ਹੈ ਤਸੱਵੁਰ ਕਾ,
ਕੈਸੇ ਕੈਸੇ ਖ਼ਿਆਲ ਆਤੇ ਹੈਂ
ਮੰਜ਼ਲੇਂ ਸਬ-ਫ਼ਰੇਬ ਹੋਤੀ ਹੈਂ,
ਰਾਸਤੇ ਗੁਮਰਹੀ ਕੋ ਜਾਤੇ ਹੈਂ
-------
ਓ ਮੂੰਹ ਫੇਰ ਕੇ ਜਾਨੇ ਵਾਲੇ!
ਏਕ ਨਜ਼ਰ ਦੀਵਾਨੇ ਪਰ ਭੀ
ਗ਼ੁੰਚੋਂ ਕੀ ਨਾਦਾਨੀ ਦੇਖੋ!
ਹੰਸਤੇ ਹੈਂ ਮੁਰਝਾਨੇ ਪਰ ਭੀ
------
ਮੇਰੀ ਦਾਸਤਾਨੇ-ਹਸਰਤ ਵੋਹ ਸੁਨਾ ਸੁਨਾ ਕੇ ਰੋਏ
ਮੇਰੇ ਆਜ਼ਮਾਨੇ ਵਾਲੇ ਮੁਝੇ ਆਜ਼ਮਾ ਕੇ ਰੋਏ!
-------
ਉਸ ਮੁਸਾਫ਼ਿਰ ਕੀ ਨਜ਼ਾਕਤ ਕਾ ਠਿਕਾਨਾ ਕਿਆ ਹੈ
ਸੰਗੇ-ਮੰਜ਼ਿਲ ਜਿਸੇ ਦੀਵਾਰ ਨਜ਼ਰ ਆਨੇ ਲਗੇ।
-------
ਫ਼ਜ਼ਾਏ-ਕੁੰਜੇ-ਚਮਨ ਮੇਂ ਹਮੇਂ ਤਲਾਸ਼ ਨਾ ਕਰ
ਮੁਸਾਫ਼ਿਰੋਂ ਕੇ ਠਿਕਾਨੇ ਬਦਲਤੇ ਰਹਿਤੇ ਹੈਂ।
--------
ਵਫ਼ਾ ਅੰਜਾਮ ਹੋਤੀ ਜਾ ਰਹੀ ਹੈ
ਮੁਹੱਬਤ ਖ਼ਾਮ1 ਹੋਤੀ ਜਾ ਰਹੀ ਹੈ
ਜ਼ਰਾ ਚਿਹਰੇ ਸੇ ਜ਼ੁਲਫੋਂ ਕੋ ਹਟਾ ਲੋ
ਯੇਹ ਕੈਸੀ ਸ਼ਾਮ ਹੋਤੀ ਜਾ ਰਹੀ ਹੈ
ਕਿਆਮਤ ਹੈ ਮੁਹੱਬਤ ਰਫ਼ਤਾ-ਰਫ਼ਤਾ
ਗ਼ਮੇਂ - ਅਯਾਮ2 ਹੋਤੀ ਜਾ ਰਹੀ ਹੈ
ਸੁਨਾ ਹੈ ਅਬ ਤੇਰੇ ਲੁਤਫ਼ੋ ਕਰਮ ਕੀ
ਹਿਕਯਾਯਤ ਆਮ ਹੋਤੀ ਜਾ ਰਹੀ ਹੈ
ਦਿਖਾਨੇ ਕੋ ਜ਼ਰਾ ਆਂਖੇਂ ਬਦਲ ਲੋ
ਵਫ਼ਾ ਇਲਜ਼ਾਮ ਹੋਤੀ ਜਾ ਰਹੀ ਹੈ
ਮੇਰੇ ਜਜ਼ਬੇ-ਵਫ਼ਾ ਸੇ ਖ਼ਾਮਸ਼ੀ ਭੀ
ਤੇਰਾ ਪੈਗ਼ਾਮ ਹੋਤੀ ਜਾ ਰਹੀ ਹੈ
ਮੁਹੱਬਤ 'ਸੈਫ਼' ਇਕ ਲੁਤਫ਼ੇ-ਨਿਹਾਂ3 ਥੀ
ਮਗਰ ਬਦਨਾਮ ਹੋਤੀ ਜਾ ਰਹੀ ਹੈ
----------------
1. ਕੱਚਾ, 2. ਸਮਿਆਂ ਦਾ ਕਲੇਸ਼, 3. ਛੁਪੀ ਹੋਈ ਪ੍ਰਸੰਨਤਾ