16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਿਮਰਨਜੋਤ ਮਾਨ

ਸਿਮਰਨਜੋਤ ਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 02-08-2026

ਪਿੰਡ ਦੀ ਮਿੱਟੀ ਨੂੰ ਸਹਿਕੇ ਜਿਉਂ ਕੋਈ ਪਰਵਾਸ ਵਿਚ।
ਉਸ ਨੇ ਮੈਨੂੰ ਮੰਗਿਆ ਇਉਂ ਇੱਕ ਦਿਨ ਅਰਦਾਸ ਵਿਚ।

ਆ ਵੇ ਜੀਏ ਇਸ ਤਰ੍ਹਾਂ ਇਕ ਦੂਜੇ ਦੇ ਵਿਸ਼ਵਾਸ ਵਿਚ।
ਜਿਸ ਤਰ੍ਹਾਂ ਆਦਮ ਜਿਉਂਦੈ ਧਰਤ ਦੇ ਧਰਵਾਸ ਵਿਚ।

ਖਿੜਖਿੜਾਉਂਦਾ ਸਾਰਾ ਹੀ ਦਰਿਆ ਦਾ ਪਾਣੀ ਰੋ ਪਿਆ,
ਖ਼ੌਰੇ ਐਸਾ ਕੀ ਸੀ ਮੇਰੀ ਮੁਸਕੁਰਾਉਂਦੀ ਪਿਆਸ ਵਿਚ।

ਸਿਸਕੀਆਂ ਦਾ ਸ਼ੋਰ, ਹੰਝੂ, ਬੇਵਸੀ ਦਾ ਕਾਫ਼ਲਾ,
ਕੀ ਨਹੀਂ ਸੀ ਤੇਰੀਆਂ ਯਾਦਾਂ ਦੇ ਉਸ ਇਜਲਾਸ ਵਿਚ।

ਹਸ਼ਰ ਤਕ ਨੈਣਾਂ ਦੀਆਂ ਔੜਾਂ 'ਚ ਰਹੇ ਉਗਦੇ ਰੁਦਨ,
ਐਸਾ ਇਕ ਜ਼ਰਖ਼ੇਜ਼ ਸੁਪਨਾ ਟੁੱਟਿਆ ਇਤਿਹਾਸ ਵਿਚ।

ਜ਼ਿੰਦਗੀ ਦੇ ਜਸ਼ਨ ਤੋਂ ਇਹ ਦਿਲ ਰਿਹਾ ਇਉਂ ਬੇਖ਼ਬਰ,
ਜਿਸ ਤਰ੍ਹਾਂ ਇਕ ਸ਼ਾਇਰਾ ਤਨਹਾ ਫਿਰੇ ਇਜਲਾਸ ਵਿਚ।
*
ਅੰਬਰ ਵੀ ਘੱਟ ਹੈ ਜਜ਼ਬੇ ਦੇ ਫੈਲਣ ਨੂੰ।
ਜ਼ੱਰਾ ਹੀ ਕਾਫ਼ੀ ਹੈ ਮੇਰੇ ਸਿਮਟਣ ਨੂੰ।

ਨਿੱਤ ਹੀ ਮੈਨੂੰ ਕਹਿ ਕੇ ਦੀਵਾ ਬਾਲਣ ਨੂੰ।
ਪੌਣਾਂ ਦੇ ਸੰਗ ਜਾ ਰਲਦੇ ਉਹ ਆਥਣ ਨੂੰ।

ਅਪਣੇ ਰੁੱਖਾਂ ਵਰਗੇ ਦਿਲ ਨੂੰ ਦੋਸ਼ ਦਿਆਂ,
ਜਾਂ ਫਿਰ ਤੇਰੇ ਰੁੱਤਾਂ ਵਾਂਗੂੰ ਬਦਲਣ ਨੂੰ?

ਜਾਂ ਪੰਛੀ ਵਰਗੇ ਨਾ ਹੁੰਦੇ ਚਾਅ ਮੇਰੇ,
ਜਾਂ ਮੈਨੂੰ ਮਿਲ ਜਾਂਦਾ ਅੰਬਰ ਉੱਡਣ ਨੂੰ।

ਉਮਰਾਂ ਜਿੱਡੇ ਵਰਕੇ ਕਾਲੇ ਹੋ ਜਾਂਦੇ,
ਨਿੱਕੇ ਜਿੰਨੇ ਦਿਲ ਦੀ ਵੇਦਨ ਆਖਣ ਨੂੰ।

ਸੁੱਕ ਜਾਇਆ ਕਰ ਕਦੇ ਤਾਂ ਅੱਖੋਂ ਹੰਝੂਆ ਵੇ,
ਮੇਰਾ ਵੀ ਤੇ ਜੀਅ ਕਰਦਾ ਏ ਹੱਸਣ ਨੂੰ।

Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਤੋਂ ਤੌਬਾ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ
Ad Position 24