03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਬੀ.ਐੱਲ.�ਓ. ਯੂਨੀਅਨ ਵਲੋਂ ਮੁੱਖ ਚੋਣ ਅਫ਼ਸਰ ਪੰਜਾਬ ਨਾਲ ਮੀਟਿੰਗ ’ਚ ਵੱਖ-ਵੱਖ ਮੰਗਾਂ ਬਾਰੇ ਵਿਚਾਰ ਚਰਚਾ

Ad Position 21
No active advertisement
ਅਜੀਤ ਡੈਸਕ 20-06-2026

ਕਪੂਰਥਲਾ, 19 ਜੂਨ (ਵਿ.ਪ੍ਰ.)-ਬੀ.ਐਲ.�. ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਪੰਜਾਬ ਦੇ ਮੁੱਖ ਚੋਣ ਅਫ਼ਸਰ ਅਨੰਦਿੱਤਾ ਮਿੱਤਰਾ ਨਾਲ ਬੱਚਤ ਭਵਨ ਲੁਧਿਆਣਾ ਵਿਚ ਹੋਈ | ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਿਤ ਆਗੂਆਂ ਨੇ ਭਾਗ ਲਿਆ | ਮੀਟਿੰਗ ਵਿਚ ਐਸ.ਆਈ.ਆਰ. ਦੌਰਾਨ ਆਈਆਂ ਮੁਸ਼ਕਲਾਂ ਅਤੇ ਬੀ.ਐਲ.�. ਦੀਆਂ ਮੰਗਾਂ ਸਬੰਧੀ ਮੁੱਖ ਚੋਣ ਅਫ਼ਸਰ ਨਾਲ ਚਰਚਾ ਕੀਤੀ ਗਈ | ਮੀਟਿੰਗ ਵਿਚ ਯੂਨੀਅਨ ਨੇ ਤਹਿਸੀਲ ਪੱਧਰ ‘ਤੇ ਐਸ.ਆਈ.ਆਰ. ਦੇ ਮੁਕੰਮਲ ਹੋਣ ਤੱਕ ਬੀ.ਐਲ.�. ਦੀ ਮਦਦ ਲਈ ਹੈਲਪ ਡੈਸਕ ਸਥਾਪਿਤ ਕੀਤਾ ਜਾਵੇ, ਐਸ.ਆਈ.ਆਰ. ਦਾ ਵੱਖਰਾ ਮਿਹਨਤਾਨਾ ਦਿੱਤਾ ਜਾਵੇ, ਐਸ.ਆਈ.ਆਰ. ਦਾ ਕੰਮ ਮੁਕੰਮਲ ਹੋਣ ਤੱਕ ਬੀ.ਐਲ.�. ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਤੋਂ ਪੂਰਨ ਤੌਰ ‘ਤੇ ਫਾਰਗ ਕਰਵਾਇਆ ਜਾਵੇ, ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਐਸ.ਆਈ.ਆਰ. ਦੇ ਕੰਮ ਬਾਰੇ ਲੋਕਾਂ ਨੂੰ ਜਾਣਕਾਰੀ ਕਰਵਾਉਣ ਅਤੇ ਲੋਕਾਂ ਵਲੋਂ ਬੀ.ਐਲ.�. ਨੂੰ ਸਹਿਯੋਗ ਦੇਣ, ਘਰ-ਘਰ ਜਾ ਕੇ ਐਸ.ਆਈ.ਆਰ. ਦੇ ਗਣਨਾ ਫਾਰਮ ਵੰਡਣ ਲਈ ਸਮਾਂ ਸੀਮਾ ਵਿਚ ਵਾਧਾ ਕੀਤਾ ਜਾਵੇ, 5 ਤੋਂ 7 ਸਾਲਾ ਤੱਕ ਲਗਾਤਾਰ ਬੀ.ਐਲ.�. ਡਿਊਟੀ ਨਿਭਾਅ ਰਹੇ ਕਰਮਚਾਰੀਆਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇ, ਸਮੂਹ ਵਿਭਾਗਾਂ ਦੇ ਬਰਾਬਰ ਅਨੁਪਾਤ ਵਿਚ ਕਰਮਚਾਰੀ ਬੀ.ਐਲ.�. ਲਗਾਏ ਜਾਣ ਸਮੇਤ ਹੋਰ ਮੰਗਾਂ ਮੰਗਣ ਦੀ ਮੰਗ ਕੀਤੀ ਗਈ | ਬੀ.ਐਲ.�. ਵਲੋਂ ਪੇਸ਼ ਕੀਤੀਆਂ ਮੰਗਾਂ ਨੂੰ ਮੁੱਖ ਚੋਣ ਅਫ਼ਸਰ ਨੇ ਗੰਭੀਰਤਾ ਨਾਲ ਸੁਣਿਆ ਤੇ ਇਨ੍ਹਾਂ ਦੇ ਹੱਲ ਲਈ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ |

 

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਸਬੰਧ ’ਚ ਪੁਲਿਸ ਵਲੋਂ ਪਤਨੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪੰਜਾਬ ਵਿਚ ਕਾਨੂੰਨ ਦਾ ਰਾਜ ਸਥਾਪਿਤ ਕਰਨ ਤੇ ਵਿਕਾਸ ਲਈ ਅਕਾਲੀ ਭਾਜਪਾ ਗੱਠਜੋੜ ਦੀ ਲੋੜ-ਜੀਆ ਲਾਲ ਨਾਹਰ
Ad Position 24
No active advertisement