ਫਗਵਾੜਾ, 19 ਜੂਨ (ਹਰਜੋਤ ਸਿੰਘ ਚਾਨਾ)- ਇੱਥੋਂ ਦੇ ਸੁਭਾਸ਼ ਨਗਰ ਵਿਖੇ ਇੱਕ ਨੌਜਵਾਨ ਵਲੋਂ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੇ ਸਬੰਧ ‘ਚ ਸਿਟੀ ਪੁਲਿਸ ਨੇ ਪਤਨੀ ਸਮੇਤ ਤਿੰਨ ਮੈਂਬਰਾ ਖ਼ਿਲਾਫ਼ ਧਾਰਾ 108 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਜਿੰਮੀ ਕਰਵਲ ਪੁੱਤਰ ਇੰਦਰਜੀਤ ਕਰਵਲ ਵਾਸੀ ਬੇਦੀਆ ਮੁਹੱਲਾ ਨੇ ਪੁਲਿਸ ਨੂੰ ਦਿੱਤੇ ਬਿਆਨਾ ‘ਚ ਦੱਸਿਆ ਕਿ 14 ਜੂਨ ਨੂੰ ਉਸਦੇ ਸਾਲੇ ਭਰਤ ਸ਼ਰਮਾ ਨੇ ਆਪਣੀ ਪਤਨੀ, ਸੱਸ ਤੇ ਸਹੁਰੇ ਤੋਂ ਤੰਗ ਪ੍ਰੇਸ਼ਾਨ ਹੋ ਕੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ | ਜਿਸ ਸਬੰਧ ‘ਚ ਪੁਲਿਸ ਨੇ ਸਾਕਸੀ ਲਾਹੋਰੀਆ ਪੁੱਤਰੀ ਅਨਿਲ ਲਾਹੋਰੀਆ, ਮੋਨਾ ਲਾਹੋਰੀਆ ਪਤਨੀ ਅਨਿਲ ਲਾਹੋਰੀਆ, ਅਨਿਲ ਲਾਹੋਰੀਆ ਵਾਸੀਆਨ ਨਵਾਂਸ਼ਹਿਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਸਬੰਧ ’ਚ ਪੁਲਿਸ ਵਲੋਂ ਪਤਨੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ
ਅਜੀਤ ਡੈਸਕ
20-06-2026