02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2019

ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ <h4>* ਬਲਵਿੰਦਰ ਬਾਲਮ ਗੁਰਦਾਸਪੁਰ *</h4>

Ad Position 21
No active advertisement
ਅਜੀਤ ਡੈਸਕ 15-08-2019

ਸੁਣਦਾ ਨਹੀਂ ਕੋਈ ਫਰਿਆਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?

ਕਿਵੇਂ ਮੁੱਕ ਸਕਦੀ ਹੈ ਬੇਰੁਜ਼ਗਾਰੀ?
ਚੋਰਾਂ ਅਤੇ ਡਾਕੂਆਂ ਦੀ ਹੈ ਸਰਦਾਰੀ।

ਬੈਠੇ ਹੋਏ ਰਾਹਾਂ 'ਚ ਸੱਯਾਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?

ਟੁੱਟੇ ਹੋਏ ਫੁੱਲਾਂ ਦੀ ਕਾਹਦੀ ਏ ਕਹਾਣੀ,
ਰੁਲੀ ਜਾਂਦੀ ਨਸ਼ਿਆਂ ਦੇ ਵਿਚ ਹੈ ਜਵਾਨੀ।

ਸੋਹਣੇ-ਸੋਹਣੇ ਫੁੱਲ ਬਰਬਾਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?

ਜਾਤਾਂ-ਪਾਤਾਂ-ਧਰਮਾਂ 'ਚ ਚੋਰ ਉੱਗ ਪਏ,
ਖੁਸ਼ਬੂ ਦੀ ਥਾਂ ਦੇ ਉੱਤੇ ਥੋਰ ਉੱਗ ਪਏ।

ਬੇਈਮਾਨੀ ਹੋ ਗਈ ਆਬਾਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?

ਸੱਪਾਂ ਕੋਲੋਂ ਆਲ੍ਹਣੇ ਬਚਾ ਕੇ ਰੱਖਣੇ,
ਹੱਥਾਂ ਵਿਚ ਖੰਜਰ ਉਠਾ ਕੇ ਰੱਖਣੇ।

ਤਾਂ ਹੀ ਫਿਰ ਬਚਣੀ ਔਲਾਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?
ਸੋਚਾਂ ਵਿਚ ਸੂਰਜਾਂ ਦੀ ਲੋਅ ਭਰ ਕੇ,
ਵਿੱਦਿਆ ਦੇ ਸਾਗਰਾਂ ਨੂੰ ਸਾਰਾ ਤਰ ਕੇ।

ਰੱਖਣੀ ਸੱਚੀ ਬੁਨਿਆਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?

ਇਕ ਦਿਨ ਦੇਖਣਾ ਬਹਾਰਾਂ ਆਉਣੀਆਂ,
ਕ੍ਰਾਂਤੀ 'ਚ ਉਡਦੀਆਂ ਡਾਰਾਂ ਆਉਣੀਆਂ।

ਐਵੇਂ ਹੋ ਜਾਓ ਨਾ ਨਾਸ਼ਾਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?

ਦੇਸ਼ ਨੂੰ ਬਣਾਉਣਾ ਖੁਸ਼ਹਾਲ ਹੌਲੀ-ਹੌਲੀ,
ਫੁੱਲਾਂ ਨਾਲ ਭਰ ਜਾਣੀ ਡਾਲ ਹੌਲੀ-ਹੌਲੀ।

ਰੱਖੋ ਏਸ ਗੱਲ ਨੂੰ ਵੀ ਯਾਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?

ਘਰ-ਘਰ 'ਬਾਲਮਾ' ਵਿਵੇਕਸ਼ੀਲਤਾ,
ਫੇਰ ਆਜ਼ਾਦੀ ਵਾਲਾ ਮਿਲੇਗਾ ਪਤਾ।

ਫੇਰ ਕੋਈ ਹੋਣਾ ਨਈਂ ਫਾਸਦ ਬੇਲੀਓ,
ਅਸੀਂ ਕਦੋਂ ਹੋਵਾਂਗੇ ਆਜ਼ਾਦ ਬੇਲੀਓ?


-ਮੋਬਾ: 98156-25409

Ad Position 22
No active advertisement
ਪਿਛਲੀ ਖ਼ਬਰ ਅਜੇ ਵੀ ਅਧੂਰੇ ਹਨ ਆਮ ਆਦਮੀ ਦੇ ਸੁਪਨੇ ਅਗਲੀ ਖ਼ਬਰ ਸਭੀ ਕਾ ਖੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਮੇਂ...
Ad Position 24
No active advertisement