ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2020

<h4>ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼</h4> ਹਜ਼ਰਤ ਸ਼ੇਖ਼ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ

Ad Position 21
No active advertisement
ਅਜੀਤ ਡੈਸਕ 10-03-2020

ਜਨ ਜੀਵਨ 'ਚ ਵਿਚਰਦਿਆਂ ਲੋਕਾਈ ਦੇ ਭਲੇ ਲਈ ਕਾਰਜ ਕਰਨ ਅਤੇ ਸਮਾਜ ਨੂੰ ਚੰਗੇ ਪਾਸੇ ਤੋਰਨ ਲਈ ਪ੍ਰੇਰਨਾ ਦੇਣ ਵਾਲੇ ਸਰੀਰਕ ਤੌਰ 'ਤੇ ਭਾਵੇਂ ਤੁਰ ਜਾਂਦੇ ਹਨ ਪਰ ਉਨ੍ਹਾਂ ਦਾ ਸੰਦੇਸ਼ ਹਮੇਸ਼ਾ ਲਈ ਲੋਕਾਂ ਦੇ ਦਿਲਾਂ 'ਚ ਵਾਸ ਕਰਦਾ ਰਹਿੰਦਾ ਹੈ। ਇਨ੍ਹਾਂ ਸ਼ਬਦਾਂ ਦੀ ਤਰਜਮਾਨੀ ਕਰਨ ਵਾਲੇ ਹਜ਼ਰਤ ਸ਼ੇਖ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਨੇ ਆਪਣਾ ਸਾਰਾ ਜੀਵਨ ਸੰਗਤ ਦੇ ਭਲੇ ਲਈ ਲੇਖੇ ਲਾਇਆ। ਉਨ੍ਹਾਂ ਅੱਲ੍ਹਾ ਦੀ ਇਬਾਦਤ ਕਰ ਕੇ ਸਾਰਿਆਂ ਨੂੰ ਸੱਚ ਦੇ ਮਾਰਗ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ। ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਦਾ ਜਨਮ ਲੱਗਭਗ ਇਕ ਸਦੀ ਪਹਿਲਾਂ ਬਾਬਾ ਸੰਤੇ ਸ਼ਾਹ ਨੌਸ਼ਾਹੀ ਕਾਦਰੀ ਦੇ ਘਰ ਬੀਬੀ ਰੱਜੀ ਦੀ ਕੁੱਖੋਂ ਪਿੰਡ ਕਟਾਰੀਆਂ ਵਿਖੇ ਹੋਇਆ। ਬਾਲ ਵਰੇਸੇ ਹੀ ਆਪ ਦੀਆਂ ਰੁਚੀਆਂ ਧਾਰਮਿਕ ਅਤੇ ਦੂਸਰਿਆਂ ਦੇ ਕੰਮ ਆਉਣ ਵਾਲੀਆਂ ਸਨ। ਆਪ ਦਾ ਵਿਆਹ ਮਾਤਾ ਕਰਮ ਬੀਬੀ ਚਿਸ਼ਤੀ ਸਾਬਰੀ ਨਾਲ ਪਿੰਡ ਨੰਗਲ ਸ਼ਹੀਦਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਆਪ ਦੇ ਘਰ ਇਕ ਸਪੁੱਤਰੀ ਬੀਬੀ ਗੁਰਮੀਤੋ ਅਤੇ ਦੋ ਸਪੁੱਤਰਾਂ ਬਾਬਾ ਦਾਰਾ ਸ਼ਾਹ ਚਿਸ਼ਤੀ ਸਾਬਰੀ ਅਤੇ ਬਾਬਾ ਸਾਧੂ ਸ਼ਾਹ ਚਿਸ਼ਤੀ ਸਾਬਰੀ ਨੇ ਜਨਮ ਲਿਆ। ਇਨ੍ਹਾਂ 'ਚੋਂ ਬਾਬਾ ਦਾਰਾ ਸ਼ਾਹ ਚਿਸ਼ਤੀ ਸਾਬਰੀ ਵੀ ਅੱਲ੍ਹਾ ਦੇ ਇਬਾਦਤੀ ਹੋਏ। ਬਾਬਾ ਸਾਧੂ ਸ਼ਾਹ ਚਿਸ਼ਤੀ ਸਾਬਰੀ ਦਰਬਾਰ ਦੀ ਸੇਵਦਾਰੀ ਨਿਭਾਅ ਰਹੇ ਹਨ। ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਨੇ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਸਾਬਰੀ ਦੇ ਅਸਥਾਨ 'ਤੇ 12 ਸਾਲ ਅੱਲ੍ਹਾ ਦੀ ਇਬਾਦਤ ਕੀਤੀ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਦਾ ਆਲੀਸ਼ਾਨ ਦਰਬਾਰ ਬਣਾਇਆ। ਬਾਬਾ ਜੀ ਹਰ ਸਮੇਂ ਲੋੜਵੰਦਾਂ ਦੀ ਮੱਦਦ ਕਰਦੇ ਅਤੇ ਸੰਗਤ ਨੂੰ ਅੱਲ੍ਹਾ ਦੀ ਇਬਾਦਤ ਕਰਨ ਲਈ ਪ੍ਰੇਰਿਤ ਕਰਦੇ। ਉਨ੍ਹਾਂ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਸੰਗਤ ਨੂੰ ਸੰਗਤ ਦੇ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ। ਅੰਤ 10 ਮਾਰਚ 2006 'ਚ ਸੰਗਤ ਨੂੰ ਹੱਕ ਸੱਚ ਦਾ ਪਾਠ ਪੜ੍ਹਾਉਂਦਿਆਂ ਉਹ ਕੁਦਰਤ ਦੀ ਗੋਦ ਵਿਚ ਲੀਨ ਹੋ ਗਏ। ਉਨ੍ਹਾਂ ਤੋਂ ਬਾਅਦ ਦਰਬਾਰ ਦੀ ਸੇਵਾ ਸੰਤ ਮਹਾਂ-ਪੁਰਸ਼ਾਂ ਅਤੇ ਸੰਗਤ ਦੀ ਹਾਜ਼ਰੀ 'ਚ ਬਾਬਾ ਸਾਧੂ ਸ਼ਾਹ ਚਿਸ਼ਤੀ ਸਾਬਰੀ ਨੂੰ ਸੰਭਾਲੀ ਗਈ ਜੋ ਪੂਰੀ ਲਗਨ ਨਾਲ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਦਰ ਆਈਆਂ ਸੰਗਤਾਂ ਨੂੰ ਸੱਚ ਦੇ ਰਾਹੇ ਪਾ ਕੇ ਸੰਗਤਾਂ ਦੀ ਸੇਵਾ 'ਚ ਲੀਨ ਹਨ। ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਦੀ ਯਾਦ 'ਚ ਹਰ ਸਾਲ ਦੀ ਤਰ੍ਹਾਂ ਪਿੰਡ ਕਟਾਰੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਗਰ ਨਿਵਾਸੀ, ਐਨ. ਆਰ. ਆਈਜ਼ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਮਿੱਥੀਆਂ ਤਾਰੀਕਾਂ 10 ਅਤੇ 11 ਮਾਰਚ ਨੂੰ ਭਾਰੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ।


-ਪੱਤਰਕਾਰ ਕਟਾਰੀਆਂ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ। ਮੋਬ-9041313346

Ad Position 22
No active advertisement
ਪਿਛਲੀ ਖ਼ਬਰ <h4>ਜੋੜ ਮੇਲੇ 'ਤੇ ਵਿਸ਼ੇਸ਼</h4> ਸੰਤ ਅਤਰ ਸਿੰਘ (ਮਸਤੂਆਣਾ ਵਾਲੇ) ਅਗਲੀ ਖ਼ਬਰ 'ਭਗਤ ਧੰਨਾ ਜੀ' ਦੀ ਯਾਦ ਗੁਰਦੁਆਰਾ ਸ੍ਰੀ ਧੰਨਾ ਭਗਤ, ਮੁਹਾਲੀ
Ad Position 24
No active advertisement