ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2020

<h4>ਜੋੜ ਮੇਲੇ 'ਤੇ ਵਿਸ਼ੇਸ਼</h4> ਸੰਤ ਅਤਰ ਸਿੰਘ (ਮਸਤੂਆਣਾ ਵਾਲੇ)

Ad Position 21
No active advertisement
ਅਜੀਤ ਡੈਸਕ 10-03-2020

ਸੰਤ ਅਤਰ ਸਿੰਘ ਦਾ ਜਨਮ ਕਸਬਾ ਚੀਮਾ ਮੰਡੀ (ਸੰਗਰੂਰ) ਵਿਖੇ 17 ਮਾਰਚ 1866 ਈਸਵੀ ਨੂੰ ਮਾਤਾ ਭੋੋਲੀ ਕੌਰ ਦੀ ਕੁੱਖੋਂ ਪਿਤਾ ਕਰਮ ਸਿੰਘ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਨੇ ਪਿੰਡ ਦੇ ਡੇਰੇ ਵਿਚ ਭਾਈ ਬੂਟਾ ਸਿੰਘ ਜੀ ਪਾਸੋਂ ਗੁਰਮੁਖੀ ਪੜ੍ਹਨੀ-ਲਿਖਣੀ ਸਿੱਖੀ ਅਤੇ ਆਪ ਪਿਤਾ ਜੀ ਦੇ ਨਾਲ ਘਰੇਲੂ ਕੰਮ-ਕਾਜ ਅਤੇ ਖੇਤੀਬਾੜੀ ਵੀ ਕਰਦੇ ਸਨ । ਸੰਨ 1883 ਈਸਵੀ ਵਿਚ ਆਪ ਮਾਤਾ-ਪਿਤਾ ਜੀ ਦੀ ਆਗਿਆ ਨਾਲ ਫ਼ੌਜ ਵਿਚ ਭਰਤੀ ਹੋ ਗਏ ਅਤੇ ਪਲਟਨ ਵਿਚ ਹੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕਰ ਕੇ ਗੁਰੂ ਵਾਲੇ ਬਣੇ। ਸੰਨ 1888 ਈਸਵੀ ਵਿਚ ਆਪ ਨੇ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ ਡੇਰਾ ਗਾਜ਼ੀ ਖਾਂ ਤੋਂ ਪੈਦਲ ਚੱਲ ਕੇ ਹਜ਼ੂਰ ਸਾਹਿਬ ਨਾਂਦੇੜ (ਮਹਾਂਰਾਸ਼ਟਰ) ਪੁੱਜੇ। ਉਨ੍ਹਾਂ ਹਜ਼ੂਰ ਸਾਹਿਬ ਤੋਂ ਬਾਅਦ ਹਰਿਦੁਆਰ ਅਤੇ ਰਿਸ਼ੀਕੇਸ਼ ਵੀ ਇਕ ਸਾਲ ਦੇ ਕਰੀਬ ਨਾਮ ਸਿਮਰਨ ਕੀਤਾ। ਸਿੱਖ ਪੰਥ ਦੀਆਂ ਕਈ ਉੱਘੀਆਂ ਹਸਤੀਆਂ ਮਾਸਟਰ ਤਾਰਾ ਸਿੰਘ, ਭਾਈ ਹਰਿਕਿਸ਼ਨ ਸਿੰਘ, ਮਲਕ ਮੋਹਨ ਸਿੰਘ, ਸਾਬਕਾ ਰਾਜਦੂਤ ਮਲਕ ਹਰਦਿੱਤ ਸਿੰਘ, ਸੰਤ ਤੇਜਾ ਸਿੰਘ (ਐਮ.ਏ., ਐਲ.ਐਲ.ਬੀ., ਏ.ਐਮ. ਹਾਰਵਰਡ ਯੂ.ਐਸ.ਏ.) ਤੋਂ ਇਲਾਵਾ ਸਿੱਖ ਰਿਆਸਤਾਂ ਦੇ ਅਨੇਕਾਂ ਹੀ ਰਾਜੇ-ਮਹਾਰਾਜਿਆਂ ਨੇ ਵੀ ਸੰਤ ਜੀ ਰਾਹੀਂ ਹੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਿਆ । ਆਪ ਨੇ ਵਿੱਦਿਅਕ ਖੇਤਰ 'ਚ ਮਹਾਨ ਕਾਰਜ ਕੀਤੇ, ਉਨ੍ਹਾਂ ਜਿੱਥੇ ਮਸਤੂਆਣਾ ਸਾਹਿਬ ਵਿਖੇ ਸੰਨ 1906 ਈਸਵੀ ਵਿਚ ਲੜਕੀਆਂ ਦਾ ਸਕੂਲ ਖੋਲ੍ਹਿਆ ਅਤੇ ਅਕਾਲ ਡਿਗਰੀ ਕਾਲਜ ਦੀ ਸਥਾਪਨਾ ਕਰਵਾਈ। ਪੰਡਿਤ ਮਦਨ ਮੋਹਨ ਮਾਲਵੀਆ ਦੇ ਬੇਨਤੀ ਕਰਨ 'ਤੇ ਬਨਾਰਸ ਪਹੁੰਚ ਕੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂਹ ਰੱਖੀ। ਸੰਤ ਅਤਰ ਸਿੰਘ ਅਨੇਕਾਂ ਹੀ ਧਾਰਮਿਕ ਅਤੇ ਹੋਰ ਪਰਉਪਕਾਰੀ ਕਾਰਜ ਕਰਦਿਆਂ 1 ਫਰਵਰੀ 1927 ਈਸਵੀ ਨੂੰ ਪਰਮਾਤਮਾ 'ਚ ਵਿਲੀਨ ਹੋ ਗਏ। ਸੰਤ ਅਤਰ ਸਿੰਘ ਦੇ ਅਨਿੰਨ ਸੇਵਕ ਸੰਤ ਤੇਜਾ ਸਿੰਘ ਨੇ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਦੀ ਸਥਾਪਨਾ ਕਰ ਕੇ ਹਿਮਾਚਲ ਪ੍ਰਦੇਸ਼ ਦੀਆਂ ਹੁਸੀਨ ਵਾਦੀਆਂ 'ਚ ਅਕਾਲ ਅਕੈਡਮੀ ਬੜੂ ਸਾਹਿਬ ਦੀ ਸਥਾਪਨਾ ਕਰਵਾਈ । ਸੰਤ ਤੇਜਾ ਸਿੰਘ ਤੋਂ ਬਾਅਦ ਉਨ੍ਹਾਂ ਦੇ ਅਨਿੰਨ ਸੇਵਕ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ ਜੋ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਵੀ ਹਨ ਦੀ ਅਗਵਾਈ ਹੇਠ ਇਸ ਟਰੱਸਟ ਅਧੀਨ ਚੱਲ ਰਹੀਆਂ 129 ਅਕਾਲ ਅਕੈਡਮੀਆਂ, ਉੱਤਰੀ ਭਾਰਤ ਦੀ ਲੜਕੀਆਂ ਦੀ ਇਕਲੌਤੀ ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ ਅਤੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿਦਿਆਰਥੀਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਅਧਿਆਤਮਿਕ ਵਿੱਦਿਆ ਵੀ ਪ੍ਰਦਾਨ ਕਰ ਰਹੀਆਂ ਹਨ। ਬੜੂ ਸਾਹਿਬ ਵਿਖੇ ਇਕ ਚੈਰੀਟੇਬਲ ਹਸਪਤਾਲ ਅਤੇ 2 ਨਸ਼ਾ ਛੁਡਾਊ ਕੇਂਦਰ (ਬੜੂ ਸਾਹਿਬ ਅਤੇ ਚੀਮਾਂ ਸਾਹਿਬ) ਵਿਖੇ ਚੱਲ ਰਹੇ ਹਨ। ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਤ ਅਤਰ ਸਿੰਘ ਦੇ 154ਵੇਂ ਜਨਮ ਦਿਹਾੜੇ ਮੌਕੇ 10 ਮਾਰਚ ਤੋਂ 17 ਮਾਰਚ ਤੱਕ ਗੁਰਦੁਆਰਾ ਜਨਮ ਅਸਥਾਨ ਚੀਮਾਂ ਸਾਹਿਬ ਵਿਖੇ ਜਿੱਥੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਕਈ ਸੰਤਾਂ-ਮਹਾਂਪੁਰਸ਼ਾਂ, ਜਥੇਦਾਰ ਸਾਹਿਬਾਨ ਤੇ ਸਿੰਘ-ਸਾਹਿਬਾਨਾ ਵਲੋਂ ਹਾਜ਼ਰੀ ਭਰੀ ਜਾ ਰਹੀ ਹੈ, ਉਥੇ ਨਾਲ ਹੀ 15 ਮਾਰਚ ਨੂੰ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ ਅਤੇ 17 ਮਾਰਚ ਨੂੰ ਅੰਮ੍ਰਿਤਪਾਨ ਵੀ ਕਰਵਾਇਆ ਜਾਵੇਗਾ।


-ਪੱਤਰਕਾਰ 'ਅਜੀਤ' ਧਰਮਗੜ੍ਹ (ਸੰਗਰੂਰ),
ਮੋਬਾਈਲ : 98157-59183, 95014-07381

Ad Position 22
No active advertisement
ਪਿਛਲੀ ਖ਼ਬਰ <h4>ਸਰਬੰਸਦਾਨੀ ਦੇ ਲਾਡਲੇ 52 ਕਵੀਆਂ ਦੀ ਪਾਵਨ ਧਰਤੀ</h4> ਪਾਉਂਟਾ ਸਾਹਿਬ ਦਾ ਹੋਲਾ ਮਹੱਲਾ ਅਗਲੀ ਖ਼ਬਰ <h4>ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼</h4> ਹਜ਼ਰਤ ਸ਼ੇਖ਼ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ
Ad Position 24
No active advertisement