ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2020

ਕਲਗੀਧਰ ਮੇਰੇ ਪ੍ਰੀਤਮ ਨੇ

Ad Position 21
No active advertisement
ਅਜੀਤ ਡੈਸਕ 02-01-2020

ਕੋਈ ਕੌਤਕ ਓਸ ਮੁਕਾਬਲ ਨਾ ਦਸਮੇਸ਼ ਨੇ ਜੋ ਦਿਖਲਾ ਦਿੱਤਾ,
ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ।
ਪਟਨਾ ਹੈ ਕਿਸਮਤ ਵਾਲਾ, ਇਸ ਦੀ ਧਰਤੀ ਭਾਗਾਂ ਵਾਲੀ ਏ,
ਉਸ ਕਲਗੀ ਵਾਲੇ ਪ੍ਰੀਤਮ ਦੀ ਇਹ ਕਲਗੀ ਦੀ ਮਤਵਾਲੀ ਏ।
ਪਟਨੇ ਵਿਚ ਉਸ ਦੀ ਰੰਗਤ ਹੈ ਪਟਨੇ ਵਿਚ ਉਸ ਦੀ ਖ਼ੁਸ਼ਬੋਈ,
ਇਹ ਮਾਣ ਹੈ ਇਸ ਦੀ ਧਰਤੀ ਨੂੰ ਇਸ ਸ਼ਮ੍ਹਾਂ ਬਗਾਵਤ ਬਾਲੀ ਏ।
ਕੇਸਰੀ ਪਰਚਮ, ਦੁਨੀਆ ਭਰ ਵਿਚ, ਪਟਨੇ ਨੇ ਲਹਿਰਾ ਦਿੱਤਾ,
ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ।
ਬੁਜ਼ਦਿਲ, ਬੇਅਣਖੇ, ਬੇਗ਼ੈਰਤ, ਥਾਪੀ ਦੇ ਗ਼ੈਰਤਮੰਦ ਕੀਤੇ,
ਰਾਹ ਕੁਰਬਾਨੀ ਦਾ ਦੱਸਣ ਲਈ ਪੇਸ਼ ਆਪਣੇ ਵੀ ਫ਼ਰਜ਼ੰਦ ਕੀਤੇ।
ਬੰਦਾ ਸਿੰਘ ਬਹਾਦਰ ਸਿਰਜਣ ਲਈ ਜਦ ਬਖ਼ਸ਼ੇ ਤੀਰ ਬੈਰਾਗੀ ਨੂੰ,
ਸੁਣ ਸੁਣ ਹੈਰਤ ਅੰਗੇਜ਼ ਹੈ ਜਗ ਜੋ ਕ੍ਰਿਸ਼ਮੇ ਉਸ ਸਰਹੰਦ ਕੀਤੇ।
ਹੈ ਪੰਜਾਂ ਦੇ ਵਿਚ ਪਰਮੇਸ਼ਰ ਕਹਿ ਸਾਜੇ ਪੰਜ ਪਿਆਰੇ ਨੇ,
ਸਭ ਜਾਤਾਂ ਪਾਤਾਂ ਮੇਟਣ ਲਈ ਸਭਨਾਂ 'ਚੋਂ ਪੰਜ ਨਿਤਾਰੇ ਨੇ।
ਪੰਜਾਂ ਤਾਈਂ ਛਕਾ ਕੇ ਅੰਮ੍ਰਿਤ ਫਿਰ ਪੰਜਾਂ ਤੋਂ ਛਕਿਆ ਆਪ,
ਆਪ ਗੁਰੂ ਤੇ ਆਪੇ ਚੇਲਾ ਤੇਰੇ ਰੰਗ ਨਿਆਰੇ ਨੇ।
ਚਿੜੀਆਂ ਵੰਗਾਰਨ ਬਾਜ਼ਾਂ ਨੂੰ ਕਹਿਰਾਂ ਦਾ ਜੋਸ਼ ਜਗਾ ਦਿੱਤਾ,
ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ।
ਜਿਸ ਦੇ ਸਿਰ ਕਲਗੀ ਲੱਗ ਜਾਂਦੀ ਉਹ ਮਰਦੇ ਦਮ ਤਕ ਲ੍ਹਾਉਂਦਾ ਨੲ੍ਹੀਂ,
ਕੋਈ ਸੰਗਤ ਸਿੰਘ ਦੇ ਸਿਰ ਉੱਤੇ ਗੁਰੂ ਗੋਬਿੰਦ ਵਾਂਗ ਸਜਾਉਂਦਾ ਨੲ੍ਹੀਂ।
ਸਦੀਆਂ ਤੋਂ, ਯੋਧੇ ਪੈਗੰਬਰ, ਜ਼ੁਲਮਾਂ ਸੰਗ ਲੜਦੇ ਆਏ ਨੇ,
ਕੋਈ ਆਪ ਸ਼ਹੀਦ ਤਾਂ ਹੋ ਸਕਦੈ ਪਰਿਵਾਰ ਸ਼ਹੀਦ ਕਰਾਉਂਦਾ ਨੲ੍ਹੀਂ।
ਦੁਨੀਆ ਦੇ ਨਕਸ਼ੇ 'ਤੇ ਵਖਰਾ ਸਿਖਿਅਤ ਸੰਸਾਰ ਵਸਾ ਦਿੱਤਾ,
ਕਲਗੀਧਰ ਮੇਰੇ ਪ੍ਰੀਤਮ ਨੇ ਐਸਾ ਇਤਿਹਾਸ ਰਚਾ ਦਿੱਤਾ।



-ਰਾਜਿੰਦਰ ਪਰਦੇਸੀ,
ਮੋਬਾ: 97802-13351
e mail : rajinder.pardesi7@gmail.com

Ad Position 22
No active advertisement
ਪਿਛਲੀ ਖ਼ਬਰ ਸਰਬ-ਸਾਂਝੀਵਾਲਤਾ ਦਾ ਪੈਗ਼ਾਮ ਅਗਲੀ ਖ਼ਬਰ ਕੀ ਗੁਰੂ ਗੋਬਿੰਦ ਸਿੰਘ ਜੀ ਯੁੱਧ ਪ੍ਰੇਮੀ ਸਨ?
Ad Position 24
No active advertisement