16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2022

ਨੂਰ ਦਰ ਹਮ ਚਸ਼ਮ ਗੁਰੂ ਗੋਬਿੰਦ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 29-12-2022

*ਡਾ. ਸਰਬਜੀਤ ਕੌਰ ਸੰਧਾਵਾਲੀਆ *
ਤੂੰ ਕ੍ਰਿਸ਼ਮਾ ਹੈਂ ਲਾਜਵਾਬ ਕੋਈ,
ਤੂੰ ਹੈਂ ਬਖ਼ਸ਼ਿਸ਼ ਦਾ ਆਫ਼ਤਾਬ ਕੋਈ।

ਤੇਰੀ ਰਹਿਮਤ ਬਰਸ ਰਹੀ ਜੀਕਰ,
ਇਸ਼ਕਦਾ ਵਹਿ ਰਿਹਾ ਚਨਾਬ ਕੋਈ।

ਹੋ ਕੇ ਤੂੰ ਅਰਸ਼ ਫਰਸ਼ 'ਤੇ ਆਇਆ,
ਤੇਰੀ ਕਰੁਣਾ ਦਾ ਨਾ ਹਿਸਾਬ ਕੋਈ।

ਤੂੰ ਅਨੋਖਾ ਸਵਾਲ ਹੈਂ ਸਾਹਿਬ,
ਜਿਸਦਾ ਬਣਿਆ ਨਹੀਂ ਜਵਾਬ ਕੋਈ।

ਜੱਗ ਦੀ ਇਸ ਮਾਰੀਚਿਕਾ ਅੰਦਰ,
ਤੂੰ ਹਕੀਕੀ ਹਯਾਤੇ-ਆਬ ਕੋਈ।

ਤੇਰੇ ਸ਼ੁਕਰਾਂ 'ਚ ਨੈਣ ਪੁਰਨਮ ਨੇ,
ਤੇਰੇ ਵਰਗਾ ਨਹੀਂ ਹਬਾਬ ਕੋਈ।

ਮੈਂ ਜਿਹੇ ਖ਼ਾਰ ਨੂੰ ਕਬੂਲ ਕਰੀਂ,
ਤੂੰ ਸੁਗੰਧਿਤ ਜਿਹਾ ਗੁਲਾਬ ਕੋਈ।

ਮੇਰਾ ਗੁਰੂਵਰ ਅਕਾਲ ਹੈਂ ਤੂੰ ਹੀ,
ਤੂੰ ਅਨੂਪਮ ਜਿਹਾ ਹੈਂ ਖ਼ਾਬ ਕੋਈ।

ਸਾਰੀ ਕਾਇਨਾਤ ਗਾ ਰਹੀ ਤੈਨੂੰ,
ਛੇੜਦੀ ਪੌਣ ਹੈ ਰਬਾਬ ਕੋਈ।

ਤੂੰ ਤਾਂ ਹੁਸਨਲ-ਚਿਰਾਗ਼ ਹੈਂ ਸਾਹਿਬ,
ਤੂੰ ਅਨੋਖਾ ਜਿਹਾ ਸ਼ਬਾਬ ਕੋਈ।

ਦਿਲੇ-ਦਰਵੇਸ਼ ਨੂੰ ਮੇਰੇ ਸਾਹਿਬ,
ਦੇ ਫ਼ਕੀਰੀ ਦਾ ਤੂੰ ਖ਼ਿਤਾਬ ਕੋਈ।

Ad Position 22
No active advertisement
ਪਿਛਲੀ ਖ਼ਬਰ ਤਖ਼ਤ ਅਗਲੀ ਖ਼ਬਰ ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ...
Ad Position 24