16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2025

ਸਾਕੇ ਤੋਂ ਸਿਰਫ਼ 24 ਘੰਟੇ ਪਹਿਲਾਂ ਲਿਆ ਗਿਆ ਜਲਿ੍ਹਆਂਵਾਲਾ ਬਾਗ਼ 'ਚ ਜਲਸਾ ਕਰਾਉਣ ਦਾ ਫ਼ੈਸਲਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 13-04-2025

ਜਲਿ੍ਹਆਂਵਾਲਾ ਬਾਗ਼ 'ਚ 13 ਅਪ੍ਰੈਲ 1919 ਨੂੰ ਕਰਾਏ ਜਾਣ ਵਾਲੇ ਜਲਸੇ ਦਾ ਫ਼ੈਸਲਾ ਸਿਰਫ਼ 24 ਘੰਟੇ ਪਹਿਲਾਂ ਲਿਆ ਗਿਆ ਸੀ | ਦਰਅਸਲ, ਪਹਿਲਾਂ ਇਸ ਜਲਸੇ ਲਈ ਅੰਮਿ੍ਤਸਰ ਦੇ ਵੰਦੇ ਮਾਤਰਮ ਹਾਲ ਦੀ ਚੋਣ ਕੀਤੀ ਗਈ ਸੀ | ਉਨ੍ਹੀਂ ਦਿਨੀਂ ਇਹ ਹਾਲ ਕ੍ਰਾਂਤੀਕਾਰੀ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਸੀ | ਅਸਲ 'ਚ ਦੇਸ਼ ਦੀ ਆਜ਼ਾਦੀ ਲਈ ਆਰੰਭੇ ਕ੍ਰਾਂਤੀਕਾਰੀ ਅੰਦੋਲਨਾਂ ਸਮੇਤ ਸਵਦੇਸ਼ੀ ਲਹਿਰ ਅਤੇ ਬਾਈਕਾਟ ਦੀ ਤਹਿਰੀਕ 'ਚ ਅੰਮਿ੍ਤਸਰ ਸਭ ਤੋਂ ਮੋਢੀ ਸ਼ਹਿਰ ਸੀ ਅਤੇ ਸ਼ਹਿਰ ਦੇ ਕ੍ਰਾਂਤੀਕਾਰੀ ਬਾਬੂ ਕਨ੍ਹਈਆ ਲਾਲ ਭਾਟੀਆ ਨੇ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਜਾਣ ਵਾਲੀਆਂ ਜਨਤਕ ਮੀਟਿੰਗਾਂ ਲਈ ਆਪਣੀ ਕੋਠੀ ਨੂੰ ਵੰਦੇ ਮਾਤਰਮ ਹਾਲ 'ਚ ਤਬਦੀਲ ਕਰ ਦਿੱਤਾ ਸੀ | ਇਸ ਦਾ ਉਦਘਾਟਨ ਪ੍ਰਸਿੱਧ ਕ੍ਰਾਂਤੀਕਾਰੀ ਬਾਬੂ ਸੁਰਿੰਦਰ ਨਾਥ ਬੈਨਰਜੀ ਵਲੋਂ ਕੀਤਾ ਗਿਆ ਸੀ | ਇਹ ਹਾਲ ਜਲਦੀ ਹੀ ਬਾਅਦ 'ਚ ਕ੍ਰਾਂਤੀਕਾਰੀ ਸਰਗਰਮੀਆਂ ਦਾ ਕੇਂਦਰ ਬਣ ਗਿਆ ਅਤੇ ਬਾਅਦ 'ਚ ਇਸ ਨੂੰ ਰੀਜੈਂਟ ਸਿਨੇਮਾ 'ਚ ਤਬਦੀਲ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਸਥਾਨਕ ਆਬਾਦੀ ਕਟੜਾ ਸ਼ੇਰ ਸਿੰਘ ਵਿਚਲੇ ਵੰਦੇ ਮਾਤਰਮ ਹਾਲ ਬਨਾਮ ਰੀਜੈਂਟ ਸਿਨੇਮਾ ਨੂੰ 2-3 ਸਾਲ ਪਹਿਲਾਂ ਹੀ ਜ਼ਮੀਨਦੋਜ਼ ਕੀਤਾ ਗਿਆ ਹੈ | ਇਹ ਵੀ ਦੱਸਣਯੋਗ ਹੈ ਕਿ 12 ਅਪ੍ਰੈਲ ਨੂੰ ਸ਼ਹਿਰ ਦੇ ਹਿੰਦੂ ਸਭਾ ਸਕੂਲ 'ਚ ਹੋਈ ਬੈਠਕ ਵਿਚ ਸਰਬ-ਸੰਮਤੀ ਨਾਲ 13 ਅਪ੍ਰੈਲ ਨੂੰ ਸ਼ਾਮ 4.30 ਵਜੇ ਜਲਿ੍ਹਆਂਵਾਲਾ ਬਾਗ਼ ਵਿਚ ਜਲਸਾ ਅਤੇ ਉਸ ਤੋਂ ਬਾਅਦ ਵੰਦੇ ਮਾਤਰਮ ਹਾਲ 'ਚ ਅੰਗਰੇਜ਼ ਹਕੂਮਤ ਦੇ ਵਿਰੁੱਧ ਵਿਰੋਧ ਸਭਾ ਕਰਨ ਦੀ ਯੋਜਨਾ ਬਣਾਈ ਗਈ ਸੀ | ਬੈਠਕ ਦੇ ਦੌਰਾਨ ਅੰਗਰੇਜ਼ਾਂ ਦੇ ਮੁਖ਼ਬਰ ਮੰਨੇ ਜਾਂਦੇ ਹੰਸ ਰਾਜ ਨੇ ਜਲਸਾ ਅਤੇ ਵਿਰੋਧ ਸਭਾ ਦੋਵੇਂ ਜਲਿ੍ਹਆਂਵਾਲਾ ਬਾਗ਼ 'ਚ ਕਰਾਉਣ ਦੀ ਸਲਾਹ ਦਿੱਤੀ, ਜਿਸ ਦੇ ਚਲਦਿਆਂ ਉਕਤ ਬੈਠਕ ਤੋਂ ਬਾਅਦ ਉਸੇ ਦਿਨ ਸ਼ਾਮ ਨੂੰ ਅਤੇ ਅਗਲੀ ਸਵੇਰ ਬਾਜ਼ਾਰਾਂ 'ਚ ਢੋਲ ਵਜਾ ਕੇ ਜਲਿ੍ਹਆਂਵਾਲਾ ਬਾਗ਼ 'ਚ ਵਿਰੋਧ ਸਭਾ ਹੋਣ ਦੀ ਮੁਨਾਦੀ ਕਰਾਈ ਗਈ |
ਸਾਕੇ ਤੋਂ ਪਹਿਲਾਂ ਜਲਿ੍ਹਆਂਵਾਲਾ ਬਾਗ਼ 'ਚ ਹੋਏ ਸਨ ਸਿਰਫ਼ ਦੋ ਹੀ ਜਲਸੇ : 13 ਅਪ੍ਰੈਲ 1919 ਤੋਂ ਪਹਿਲਾਂ ਜਲਿ੍ਹਆਂਵਾਲਾ ਬਾਗ਼ 'ਚ ਸਿਰਫ਼ ਦੋ ਹੀ ਸਭਾਵਾਂ ਹੋਈਆਂ ਸਨ ਅਤੇ 30 ਮਾਰਚ ਤੋਂ ਪਹਿਲਾਂ ਜਲਿ੍ਹਆਂਵਾਲਾ ਬਾਗ਼ ਵਿਚ ਕਦੇ ਕੋਈ ਜਲਸਾ ਜਾਂ ਸਮਾਗਮ ਨਹੀਂ ਹੋਇਆ ਸੀ | ਉਨ੍ਹੀਂ ਦਿਨੀਂ ਜਲਿ੍ਹਆਂਵਾਲਾ ਬਾਗ਼ ਕੋਈ ਖ਼ੂਬਸੂਰਤ ਅਤੇ ਸਨਮਾਨਜਨਕ ਬਾਗ਼ ਨਾ ਹੋ ਕੇ 229 ਮੀਟਰ ਲੰਬਾ ਅਤੇ 183 ਮੀਟਰ ਚੌੜਾ ਇਕ ਬੇਢੰਗਾ ਜਿਹਾ ਭੂਮੀ ਦਾ ਟੁਕੜਾ ਸੀ; ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਕੀਲ ਰਾਜਾ ਜਸਵੰਤ ਸਿੰਘ ਨਾਭਾ ਦੇ ਮੁਲਾਜ਼ਮ ਅਤੇ ਫਿਰ ਮਹਾਰਾਜਾ ਦੇ ਵਕੀਲ ਬਣੇ ਭਾਈ ਹਿੰਮਤ ਸਿੰਘ ਜੱਲ੍ਹਾ ਦੀ ਜਾਇਦਾਦ ਸੀ | ਉਸੇ ਦੇ ਨਾਂਅ 'ਤੇ ਇਸ ਨੂੰ ਜੱਲ੍ਹੇਵਾਲਾ ਬਾਗ਼ ਕਿਹਾ ਜਾਣ ਲੱਗਾ |
-0-

Ad Position 22
No active advertisement
ਪਿਛਲੀ ਖ਼ਬਰ ਮੇਲਾ ਵਿਸਾਖੀ-ਸਾਡੀ ਸ਼ਾਨਾਮੱਤੀ ਵਿਰਾਸਤ <br/> ਅਗਲੀ ਖ਼ਬਰ ਵਿਸਾਖੀ ਅਤੇ ਗੁਰੂ ਨਾਨਕ ਦੇਵ ਜੀ <br/>
Ad Position 24