02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਰੀਅਲ ਅਸਟੇਟ ਕਾਰੋਬਾਰੀ ਜਰਨੈਲ ਸਿੰਘ ਬਾਜਵਾ ਦਾ ਈ. ਡੀ. ਨੇ ਤਿੰਨ ਦਿਨਾਂ ਦਾ ਰਿਮਾਂਡ ਕੀਤਾ ਹਾਸਿਲ <br/>

Ad Position 21
No active advertisement
ਜਰਨੈਲ ਸਿੰਘ ਬਾਜਵਾ | <br/> 01-11-2025
ਐੱਸ. ਏ. ਐੱਸ. ਨਗਰ, 31 ਅਕਤੂਬਰ (ਕਪਿਲ ਵਧਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਰਜ 662 ਕਰੋੜ 49 ਲੱਖ ਰੁ. ਦੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਮੁਲਜ਼ਮ ਜਰਨੈਲ ਸਿੰਘ ਬਾਜਵਾ ਦੇ ਅਦਾਲਤ ਵਲੋਂ ਜਾਰੀ ਪ੍ਰੋਡਕਸ਼ਨ ਵਾਰੰਟ ਤਹਿਤ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਈ. ਡੀ. ਨੂੰ ਬਾਜਵਾ ਨੂੰ ਰਿਮਾਂਡ ਤਹਿਤ ਤਿੰਨ ਦਿਨਾਂ ਲਈ ਈ. ਡੀ. ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਤਾਂ ਜੋ ਰਿਮਾਂਡ ਦੌਰਾਨ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ | ਇਸ ਮੌਕੇ ਈ. ਡੀ. ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਮਨੀ ਲਾਂਡਰਿੰਗ ਦੇ ਮਾਮਲੇ ਦੇ ਤਾਰ ਕਈ ਖਾਤਿਆਂ ਅਤੇ ਪ੍ਰਾਪਰਟੀ ਸੌਦਿਆਂ ਨਾਲ ਜੁੜੇ ਹੋਏ ਹਨ ਅਤੇ ਬਾਜਵਾ ਦਾ ਬਿਆਨ ਜਾਂਚ ਲਈ ਬਹੁਤ ਅਹਿਮ ਹੈ | ਇਸੇ ਦੌਰਾਨ ਅਦਾਲਤ ਨੇ ਮੁਲਜ਼ਮ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਈ. ਡੀ. ਨੂੰ ਇਹ ਹੁਕਮ ਵੀ ਦਿੱਤਾ ਕਿ ਬਾਜਵਾ ਨੂੰ ਦਿਨ ਵਿਚ ਦੋ ਵਾਰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾਵੇ | ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਈ. ਡੀ. ਦੇ ਅਧਿਕਾਰੀ ਰੂਪਨਗਰ ਜੇਲ੍ਹ ਵਿਖੇ ਬਾਜਵਾ ਨਾਲ ਪੁੱਛਗਿੱਛ ਕਰ ਚੁੱਕੇ ਹਨ, ਜਿਥੇ ਕਿ ਉਸ ਦਾ ਬਿਆਨ ਦਰਜ ਕੀਤਾ ਗਿਆ ਸੀ ਅਤੇ ਉਸ ਨੂੰ ਰਸਮੀ ਤੌਰ 'ਤੇ ਗਿ੍ਫ਼ਤਾਰ ਵੀ ਕੀਤਾ ਗਿਆ ਸੀ | ਇਹ ਮਾਮਲਾ ਉਨ੍ਹਾਂ 45 ਐਫ. ਆਈ. ਆਰਜ਼ 'ਤੇ ਆਧਾਰਿਤ ਹੈ ਜੋ ਕਿ ਵੱਖ-ਵੱਖ ਥਾਣਿਆਂ 'ਚ ਬਾਜਵਾ ਖ਼ਿਲਾਫ਼ ਦਰਜ ਹਨ, ਜਿਨ੍ਹਾਂ 'ਚ ਉਸ 'ਤੇ ਇਕ ਜਾਇਦਾਦ ਨੂੰ ਕਈ ਖ਼ਰੀਦਦਾਰਾਂ ਨੂੰ ਵੇਚ ਕੇ ਠੱਗੀ ਮਾਰਨ ਦੇ ਦੋਸ਼ ਲੱਗੇ ਹਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਦੇ ਰੂਟ ਅਤੇ ਸਮਾਗਮ ਵਾਲੀ ਜਗ੍ਹਾ ਨੇੜੇ ਅੱਜ ਮੀਟ ਤੇ ਸ਼ਰਾਬ ਦੀ ਵਿਕਰੀ 'ਤੇ ਰਹੇਗੀ ਪਾਬੰਦੀ ਅਗਲੀ ਖ਼ਬਰ ਗੁਰਵਿੰਦਰ ਸਿੰਘ ਖਹਿਰਾ ਹਿੰਦੁਸਤਾਨੀ ਆਵਾਮ ਮੋਰਚੇ ਦੇ ਸੂਬਾ ਪ੍ਰਧਾਨ ਨਿਯੁਕਤ <br/>
Ad Position 24
No active advertisement