ਚੰਡੀਗੜ੍ਹ, 23 ਦਸੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਵਿਖੇ 16ਵੀਂ ਪੰਜ ਦਿਨਾਂ ਗੁਲਦਸਤਾ ਪ੍ਰਦਰਸ਼ਨੀ ਬਾਗ਼ਬਾਨੀ ਵਿਭਾਗ ਵਲੋਂ ਅੱਜ ਯੂਨੀਵਰਸਿਟੀ ਕੈਂਪਸ ਦੇ ਪ੍ਰੋ. ਆਰ. ਸੀ. ਪਾਲ ਰੋਜ਼ ਗਾਰਡਨ ਵਿਖੇ ਸ਼ੁਰੂ ਹੋਈ, ਜਿਸ ਦਾ ਉਦਘਾਟਨ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਕੀਤਾ | ਯੂਨੀਵਰਸਿਟੀ ਇੰਸਟੱ੍ਰਕਸ਼ਨ ਦੀ ਡੀਨ ਪ੍ਰੋ. ਯੋਗਨਾ ਰਾਵਤ ਨੇ ਪ੍ਰਦਰਸ਼ਨੀ ਦੀ ਪ੍ਰਧਾਨਗੀ ਕੀਤੀ | ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ | ਪ੍ਰਦਰਸ਼ਨੀ 'ਚ ਵੱਖ-ਵੱਖ ਪ੍ਰਦਰਸ਼ਿਤ ਕੀਤੇ ਗਏ ਗੁਲਦਾਊਦੀ ਦੀਆਂ ਕਿਸਮਾਂ ਲਗਪਗ 4200 ਗਮਲਿਆਂ ਵਿਚ ਪੌਦੇ ਰੱਖੇ ਹੋਏ ਸਨ | ਇਸ ਸਾਲ ਪ੍ਰਦਰਸ਼ਿਤ ਕੀਤੀਆਂ ਗਈਆਂ ਨਵੀਆਂ ਕਿਸਮਾਂ ਵਿਚ ਯੈਲੋ ਚਾਰਮ, ਕੁੰਦਨ, ਮਾਘੀ ਅÏਰੇਂਜ, ਯੈਲੋ ਰਿਫਲੈਕਸ ਆਦਿ ਸ਼ਾਮਲ ਹਨ | ਜੋ ਕਲਕੱਤਾ ਅਤੇ ਸੋਲਨ ਵਰਗੀਆਂ ਥਾਵਾਂ ਤੋਂ ਖ਼ਰੀਦੀਆਂ ਗਈਆਂ ਹਨ | ਸੈਲਾਨੀਆਂ ਨੇ ਇਨ੍ਹਾਂ ਪ੍ਰਬੰਧਾਂ ਦੀ ਪ੍ਰਸ਼ੰਸਾ ਕੀਤੀ ਅਤੇ ਫੁਹਾਰਿਆਂ ਨਾਲ ਆਪਣੀਆਂ ਫ਼ੋਟੋਆਂ ਖਿੱਚਦੇ ਹੋਏ ਦੇਖੇ ਗਏ | ਪ੍ਰੋ. ਰੇਣੂ ਵਿਗ ਨੇ ਪੰਜਾਬ ਯੂਨੀਵਰਸਿਟੀ ਦੇ ਬਾਗ਼ਬਾਨੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਪ੍ਰਦਰਸ਼ਨੀ ਦੇ ਸਫਲ ਆਯੋਜਨ ਲਈ ਡਿਵੀਜ਼ਨ ਦੇ ਸਟਾਫ਼ ਨੂੰ ਵਧਾਈ ਦਿੱਤੀ | ਇਸ ਸਮਾਗਮ ਵਿਚ ਪ੍ਰੋ. ਮੀਨਾਕਸ਼ੀ ਗੋਇਲ ਡਾਇਰੈਕਟਰ ਰਿਸਰਚ ਐਂਡ ਡਿਵੈਲਪਮੈਂਟ ਸੈੱਲ, ਪ੍ਰੋ. ਰਵੀ ਇੰਦਰ ਸਿੰਘ ਡੀ. ਸੀ. ਡੀ. ਸੀ. ਸੀ., ਪ੍ਰੋ. ਲਤਿਕਾ ਸ਼ਰਮਾ ਡੀਨ ਐਲੂਮਨੀ ਰਿਲੇਸ਼ਨਜ਼, ਪ੍ਰੋ. ਅਮਿਤ ਚੌਹਾਨ ਡੀਨ ਵਿਦਿਆਰਥੀ ਭਲਾਈ, ਪ੍ਰੋ. ਨਮਿਤਾ ਗੁਪਤਾ ਡੀ.ਐਸ.ਡਬਲਯੂ. (ਡਬਲਯੂ), ਪ੍ਰੋ. ਨਰੇਸ਼ ਕੁਮਾਰ ਐਸੋਸੀਏਟ ਡੀਨ ਵਿਦਿਆਰਥੀ ਭਲਾਈ, ਪ੍ਰੋ. ਜਗਤ ਭੂਸ਼ਣ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ, ਇੰਜੀਨੀਅਰ ਅਨਿਲ ਠਾਕੁਰ ਕਾਰਜਕਾਰੀ ਇੰਜੀਨੀਅਰ (ਰੱਖ-ਰਖਾਅ), ਇੰਜੀਨੀਅਰ ਵਿਨੈ ਲਾਲੀਆ ਕਾਰਜਕਾਰੀ ਇੰਜੀਨੀਅਰ (ਨਿਰਮਾਣ), ਡਾ. ਵਿਨੀਤ ਪੂਨੀਆ ਡਾਇਰੈਕਟਰ ਪਬਲਿਕ ਰਿਲੇਸ਼ਨਜ਼, ਪ੍ਰੋ. ਅਮਰਜੀਤ ਸਿੰਘ ਨੌਰਾ ਪ੍ਰਧਾਨ ਪੁਟਾ, ਹਨੀ ਠਾਕੁਰ ਪ੍ਰਧਾਨ (ਪੂਸਾ) (ਐਨ.ਟੀ) ਹੋਸਟਲਾਂ ਦੇ ਵਾਰਡਨ ਵੀ ਮੌਜੂਦ ਸਨ | ਇਸ ਸਮਾਗਮ ਵਿਚ ਫੈਕਲਟੀ ਮੈਂਬਰਾਂ, ਗੈਰ-ਅਧਿਆਪਨ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਖ਼ੂਬ ਸ਼ਿਰਕਤ ਕੀਤੀ | ਪੰਜਾਬ ਯੂਨੀਵਰਸਿਟੀ ਦੇ ਪ੍ਰਸਿੱਧ ਸਾਬਕਾ ਵਿਦਿਆਰਥੀ ਵੀ ਇਸ ਮੌਕੇ 'ਤੇ ਸ਼ਾਮਿਲ ਹੋਏ | ਉਹ ਸਥਾਨ 'ਤੇ ਪ੍ਰਦਰਸ਼ਿਤ ਪ੍ਰਦਰਸ਼ਨੀਆਂ ਤੋਂ ਬਹੁਤ ਪ੍ਰਭਾਵਿਤ ਹੋਏ |