23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗੁਰੂ ਹਰਿਗੋਬਿੰਦ ਖ਼ਾਲਸਾ ਸਕੂਲ ਦੀ ਨੈੱਟਬਾਲ ਟੀਮਾਂ ਨੇ ਸਟੇਟ ਪੱਧਰੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਅਤੇ ਬਲਾਕ ਵਿਚੋਂ ਵੀ ਕੀਤੀਆਂ ਵਿਸ਼ੇਸ਼ ਪ੍ਰਾਪਤੀਆਂ <br/>

Ad Position 21
No active advertisement
ਅਜੀਤ ਡੈਸਕ 22-11-2025
ਅਹਿਮਦਗੜ੍ਹ, 21 ਨਵੰਬਰ (ਰਣਧੀਰ ਸਿੰਘ ਮਹੋਲੀ) - ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਦੀ ਨੈੱਟਬਾਲ ਟੀਮਾਂ ਨੇ ਪੰਜਾਬ ਪੱਧਰ ਤੇ ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ ਅਤੇ ਭੈਣੀ ਬੜਿੰਗਾਂ ਵਿਖੇ ਹੋਈਆਂ 69 ਵੀਆਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਰਾਫ਼ੀ ਅਤੇ ਮੈਡਲ ਹਾਸਿਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਜ਼ਿਲ੍ਹਾ ਲੁਧਿਆਣਾ ਵੱਲੋਂ ਖੇਡਦਿਆਂ ਹੋਇਆਂ ਨੈੱਟਬਾਲ ਲੜਕੇ ਅੰਡਰ 14 ਅਤੇ ਅੰਡਰ 17 ਵੱਲੋਂ ਦੂਜਾ ਸਥਾਨ ਅੰਡਰ 19 ਲੜਕਿਆਂ ਵੱਲੋਂ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 17 ਲੜਕੀਆਂ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ | ਬਲਾਕ ਵਿਚੋਂ ਅੰਡਰ 11 ਲੜਕੇ ਲੜਕੀਆਂ ਨੇ ਕਰਾਟੇ ਅਤੇ ਰੱਸਾ ਕੱਸੀ ਵਿਚੋਂ ਪਹਿਲਾ ਤੇ ਕਬੱਡੀ ਅਤੇ ਗੋਲਾ ਸੁੱਟਣ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ | ਸਕੂਲ ਪਿ੍ੰਸੀਪਲ ਪ੍ਰਦੀਪ ਕੌਰ, ਪਿ੍ੰਸੀਪਲ ਹਰਸਿਮਰਨ ਕੌਰ ਦੀ ਦੇਖ ਰੇਖ ਵਿਚ ਹੋਏ ਸਮਾਗਮ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਪਰਵਿੰਦਰ ਸਿੰਘ, ਮੈਨੇਜਰ ਰਵਿੰਦਰ ਸਿੰਘ ਰੋਮੀ, ਸੈਕਟਰੀ ਗੁਰਮੀਤ ਸਿੰਘ ਛਪਾਰ ਸਮੇਤ ਸਮੂਹ ਮੈਂਬਰਾਂ ਵੱਲੋਂ ਸਕੂਲ ਪੁੱਜਣ ਤੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਸਾਰੇ ਡੀ ਪੀ ਈ ਚਮਕੌਰ ਸਿੰਘ, ਮਨਜਿੰਦਰ ਸਿੰਘ, ਮਨਮੀਤ ਸਿੰਘ, ਰਮਨਦੀਪ ਕੌਰ, ਪੁਸ਼ਪਾ ਦੇਵੀ, ਜਗਬੀਰ ਸਿੰਘ ਵਲੋ ਖਿਡਾਰੀਆਂ ਨੂੰ ਕਰਵਾਈ ਗਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਮੌਕੇ ਤੇ ਪ੍ਰਧਾਨ ਪਰਵਿੰਦਰ ਸਿੰਘ ਗਿੱਲ, ਮੈਨੇਜਰ ਰਵਿੰਦਰ ਸਿੰਘ ਰੋਮੀ, ਸੈਕਟਰੀ ਗੁਰਮੀਤ ਸਿੰਘ ਛਪਾਰ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੋੜਹਾਈ, ਖ਼ਜ਼ਾਨਚੀ ਡਾਕਟਰ ਚਰਨਜੀਤ ਸਿੰਘ ਪੰਧੇਰ, ਬਾਰ ਕੌਂਸਲ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ, ਜਗਜੀਤ ਸਿੰਘ ਸਹਾਰਨਮਜਰਾ, ਜਗਦੇਵ ਸਿੰਘ ਸੇਖੋਂ,ਚਰਨਪ੍ਰੀਤ ਸਿੰਘ, ਪਿ੍ੰਸੀਪਲ ਪ੍ਰਦੀਪ ਕੌਰ, ਪਿ੍ੰਸੀਪਲ ਹਰਸਿਮਰਨ ਕੌਰ, ਰੁਪਿੰਦਰ ਕੌਰ, ਐਰਿਕ ਬੋਪਾਰਾਏ, ਪਰਮਿੰਦਰ ਸਿੰਘ, ਸੰਦੀਪ ਕੌਰ, ਅਨੁਪਮ ਸ਼ਰਮਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਿਵਿਆਂਗਜਨਾ ਦੀ ਭਲਾਈ ਦੇ ਖੇਤਰ ਵਿਚ ਯੋਗਦਾਨ ਪਾਉਣ ਬਦਲੇ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ <br/> ਅਗਲੀ ਖ਼ਬਰ ਵਿਸ਼ਾਲ ਨਗਰ ਕੀਰਤਨ ਭਲਕੇ <br/>
Ad Position 24