ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੀ ਪੇਂਡੂ ਖਿਡਾਰੀ ਵੀ ਤਗਮੇ ਜਿੱਤ ਸਕਦੇ ਹਨ?

Ad Position 21
No active advertisement
ਅਜੀਤ ਡੈਸਕ 02-09-2025

ਚਾਲੀ-ਪੰਜਾਹ ਸਾਲ ਪਹਿਲਾਂ ਪਿੰਡਾਂ ਦੇ ਲੋਕ ਕਿਸਾਨ ਤੇ ਮਜ਼ਦੂਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਡ ਭੰਨਵੀ ਮਿਹਨਤ ਕਰਦੇ ਸਨ, ਜਿਸ ਕਰਕੇ ਉਹ ਸਿਹਤ ਪੱਖੋਂ ਭਰਵੇਂ ਜੁੱਸੇ ਵਾਲੇ ਤੇ ਚਿਹਰੇ 'ਤੇ ਨੂਰ ਹੁੰਦਾ ਸੀ। ਸ਼ਹਿਰੀ ਲੋਕਾਂ ਦੇ ਮੁਕਾਬਲੇ ਪੇਂਡੂ ਲੋਕਾਂ 'ਚ ਕੰਮ ਕਰਨ ਦੀ ਅਥਾਹ ਸ਼ਕਤੀ ਕੁਦਰਤੀ ਆਫ਼ਤਾਂ ਨਾਲ ਲੜਨ ਦੀ ਸ਼ਕਤੀ, ਮੁਸੀਬਤ ਨੂੰ ਸਹਿਣ ਕਰਨਾ, ਹੌਂਸਲੇ ਤੇ ਦਲੇਰੀ ਵਰਗੇ ਗੁਣ ਵਧੇਰੇ ਹੁੰਦੇ ਹਨ। ਅੱਜ ਅਸੀਂ ਸਿਰਫ਼ ਅਥਲੈਟਿਕਸ ਦੇ ਉਨ੍ਹਾਂ ਖਿਡਾਰੀਆਂ ਦੀ ਗੱਲ ਕਰਾਂਗੇ, ਜਿਨ੍ਹਾਂ ਦਾ ਸੰਬੰਧ ਪੇਂਡੂ ਖੇਤਰ ਨਾਲ ਰਿਹਾ ਹੈ।
ਉੱਡਣਾ ਸਿੱਖ ਪਦਮਸ੍ਰੀ ਮਿਲਖਾ ਸਿੰਘ 70 ਦੇਸ਼ਾਂ 'ਚ 82 ਵਾਰੀ ਦੌੜ ਕੇ 79 ਵਾਰੀ ਜੇਤੂ ਰਿਹਾ ਤੇ ਏਸ਼ੀਆ ਦਾ ਸਰਬੋਤਮ ਦੌੜਾਕ ਬਣਿਆ। 1960 ਦੀਆਂ ਰੋਮ ਉਲੰਪਿਕ 'ਚ ਚੌਥਾ ਸਥਾਨ ਪ੍ਰਾਪਤ ਕਰਨ ਵਾਲਾ ਮਿਲਖਾ ਸਿੰਘ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਪਿੰਡ ਗੋਬਿੰਦਪੁਰਾ ਦਾ ਵਸਨੀਕ ਸੀ। ਸੰਨ 1959 'ਚ 50 ਕਿੱਲੋਮੀਟਰ ਦੌੜਨ ਵਾਲਾ ਜੋਰਾ ਸਿੰਘ ਜਿਸ ਨੇ 4:26:84 ਸਕਿੰਟਾਂ ਨਾਲ ਉਲੰਪਿਕ ਰਿਕਾਰਡ ਤੇ ਰੋਮ ਉਲੰਪਿਕ 'ਚ ਅੱਠਵਾਂ ਸਥਾਨ ਪ੍ਰਾਪਤ ਕੀਤਾ ਸੀ, ਤਲਵੰਡੀ ਖ਼ੁਰਦ ਪਿੰਡ ਦਾ ਜੰਮਪਲ ਸੀ। ਟੋਕੀਓ ਦੀਆਂ ਉਲੰਪਿਕ ਖੇਡਾਂ 'ਚੋਂ 110 ਮੀਟਰ ਅੜਿੱਕਾ ਦੌੜ ਵਿਚ ਪੰਜਵਾਂ ਸਥਾਨ, ਇੱਕੋ ਸਮੇਂ ਤਿੰਨ ਰਾਸ਼ਟਰੀ ਰਿਕਾਰਡ ਕਾਇਮ ਕਰਨ ਵਾਲਾ ਤੇ ਜਕਾਰਤਾ ਏਸ਼ਿਆਈ ਖੇਡਾਂ ਦਾ ਸਭ ਤੋਂ ਤਕੜਾ ਅਥਲੀਟ ਗੁਰਬਚਨ ਸਿੰਘ ਰੰਧਾਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੰਗਲੀ ਦਾ ਰਹਿਣ ਵਾਲਾ ਹੈ। ਡਿਸਕਸ ਥ੍ਰੋ ਤੇ ਹੈਮਰ ਥ੍ਰੋ 'ਚ ਏਸ਼ਿਆਈ ਚੈਂਪੀਅਨ, ਕਾਮਨਵੈਲਥ ਖੇਡਾਂ 'ਚੋਂ ਚਾਂਦੀ ਦਾ ਤਗਮਾ ਜਿੱਤਣ ਵਾਲਾ, ਸਾਢੇ ਛੇ ਫੁੱਟ ਕੱਦ ਤੇ ਸਵਾ ਕੁਇੰਟਲ ਵਜਨ ਵਾਲਾ (ਮਹਾਂਭਾਰਤ ਦਾ ਭੀਮ) ਪ੍ਰਵੀਨ ਕੁਮਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਸਰਹਾਲੀ ਦਾ ਵਸਨੀਕ ਸੀ। 10 ਸਾਲ ਏਸ਼ੀਆਈ ਖੇਡਾਂ 'ਚ ਕਿਸੇ ਨੂੰ ਨਾ ਖੰਘਣ ਦੇਣ ਵਾਲਾ, ਤਿੰਨ ਏਸ਼ਿਆਈ ਖੇਡਾਂ 'ਚ 3 ਸੋਨੇ ਦੇ, 2 ਚਾਂਦੀ ਦੇ ਤਗਮੇ ਜਿੱਤਣ ਵਾਲਾ ਪ੍ਰਦੂਮਣ ਸਿੰਘ ਪਿੰਡ ਭਗਤਾ ਭਾਈ (ਬਠਿੰਡਾ) ਦਾ ਰਹਿਣ ਵਾਲਾ ਸੀ। 1964 'ਚ ਕੋਲਕਾਤਾ ਵਿਚ ਹੋਈਆਂ ਭਾਰਤ ਦੀਆਂ ਰਾਸ਼ਟਰੀ ਖੇਡਾਂ ਵਿਚ ਮਿਲਖਾ ਸਿੰਘ ਨੂੰ ਹਰਾਉਣ ਵਾਲਾ, 1962 ਦੀਆਂ ਏਸ਼ਿਆਈ ਖੇਡਾਂ ਅਤੇ 1964 ਦੀਆਂ ਗਰਮੀਆਂ ਦੀਆਂ ਉਲੰਪਿਕ ਖੇਡਾਂ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਮੱਖਣ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਠੁੱਲਾ ਦਾ ਰਹਿਣ ਵਾਲਾ ਸੀ। ਘੋੜੇ ਵਾਂਗ ਦੌੜਨ ਵਾਲਾ, 1978 ਦੀਆਂ ਏਸ਼ਿਆਈ ਖੇਡਾਂ 'ਚੋਂ 5000ਮੀ. ਤੇ 10,000ਮੀ. 'ਚ ਦੋ ਸੋਨ ਤਗਮੇ ਜਿੱਤਣ ਵਾਲਾ ਹਰੀ ਚੰਦ ਬਾਜ਼ੀਗਰ ਘੋੜਾਵਾਹਾ (ਹੁਸ਼ਿਆਰਪੁਰ) ਦਾ ਜੰਮਪਲ ਸੀ। ਏਸ਼ੀਆ ਖੇਡਾਂ 'ਚ ਇਕ ਸੋਨੇ ਤੇ ਇਕ ਚਾਂਦੀ ਦਾ ਤਗਮਾ ਜਿੱਤਣ ਵਾਲਾ ਅਜਮੇਰ ਸਿੰਘ ਪਿੰਡ ਕੁੱਪ ਕਲਾਂ (ਮਲੇਰਕੋਟਲਾ) ਦਾ ਹੈ। ਲੰਬੀ ਛਾਲ 'ਚ ਏਸ਼ਿਆਈ ਖੇਡਾਂ 'ਚ ਤਿੰਨ ਸੋਨ ਤਗਮੇ ਜਿੱਤਣ ਵਾਲਾ ਲਾਭ ਸਿੰਘ ਪਿੰਡ ਸੰਦੋੜ (ਮਲੇਰਕੋਟਲਾ) ਹੈ। ਏਸ਼ੀਆ ਦੇ ਚੈਂਪੀਅਨ ਸ਼ਾਟਪੁੱਟ ਵਾਲਾ ਬਹਾਦਰ ਸਿੰਘ ਪਿੰਡ ਸੁਰਤੀਆ ਨੇੜੇ ਸਰਦੂਲਗੜ੍ਹ (ਹੁਣ ਜ਼ਿਲ੍ਹਾ ਸਿਰਸਾ, ਹਰਿਆਣਾ) ਅਤੇ ਜਗਰਾਜ ਸਿੰਘ ਪਿੰਡ ਘੁੱਕਿਆਂ ਵਾਲੀ ਬਠਿੰਡਾ (ਹੁਣ ਜ਼ਿਲ੍ਹਾ ਸਿਰਸਾ, ਹਰਿਆਣਾ) ਦੇ ਜੰਮਪਲ ਹਨ। 1982 ਦੀਆਂ ਏਸ਼ਿਆਈ ਖੇਡਾਂ 'ਚੋਂ ਸੋਨ ਤਗਮਾ ਜਿੱਤਣ ਵਾਲਾ ਮੁੱਕੇਬਾਜ਼ ਕੌਰ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਨਾਲ ਖ਼ੁਰਦ (ਨੇੜੇ ਦਿੜ੍ਹਬਾ) ਦਾ ਰਹਿਣ ਵਾਲਾ ਸੀ। 1951 ਦੀਆਂ ਪਹਿਲੀਆਂ ਏਸ਼ਿਆਈ ਖੇਡਾਂ 'ਚੋਂ 1500ਮੀ. 'ਚ ਭਾਰਤ ਲਈ ਸੋਨ ਤਗਮਾ ਜਿੱਤਣ ਵਾਲਾ ਪੰਡਤਾਂ ਦਾ ਮੁੰਡਾ ਨਿੱਕਾ ਸਿੰਘ ਸੰਗਰੂਰ ਦੇ ਨਾਲ ਲੱਗਦੇ ਪਿੰਡ ਭਿੰਡਰਾਂ ਦਾ ਜੰਮਪਲ ਸੀ। ਭਾਦੋਂ ਦੀ ਧੁੱਪ ਦਾ ਸਤਾਇਆ ਘਰੋਂ ਭੱਜਿਆ ਤੇ 1979 ਦੀਆਂ ਟੋਕੀਓ ਏਸ਼ਿਆਈ ਖੇਡਾਂ 'ਚ 20 ਕਿੱਲੋਮੀਟਰ ਤੇਜ਼ ਦੌੜ ਦਾ 1 ਘੰਟਾ, 30 ਮਿੰਟ, 54:01 ਸਕਿੰਟ ਨਾਲ ਨਵਾਂ ਏਸ਼ਿਆਈ ਰਿਕਾਰਡ ਕਾਇਮ ਕਰਨ ਵਾਲਾ ਹਾਕਮ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾ ਦਾ ਰਹਿਣ ਵਾਲਾ ਸੀ। ਮਿਲਖਾ ਸਿੰਘ ਦਾ 400ਮੀ. ਦਾ ਰਿਕਾਰਡ ਤੋੜਨ ਵਾਲਾ ਪਰਮਜੀਤ ਸਿੰਘ ਪਿੰਡ ਨੈਣੋਵਾਲ ਜੱਟਾਂ (ਹੁਸ਼ਿਆਰਪੁਰ) ਦਾ ਵਸਨੀਕ ਹੈ, ਪਰ ਬਾਅਦ 'ਚ ਭਾਰਤੀ ਅਥਲੈਟਿਕਸ ਫੈੱਡਰੇਸ਼ਨ ਨੇ ਇਸ ਰਿਕਾਰਡ ਨੂੰ ਮਾਨਤਾ ਨਹੀਂ ਦਿੱਤੀ ਸੀ। ਜਕਾਰਤਾ ਏਸ਼ਿਆਈ ਖੇਡਾਂ 'ਚ ਸੋਨ ਤਗਮਾ ਜਿੱਤ ਕੇ ਨਵਾਂ ਰਾਸ਼ਟਰੀ ਤੇ ਏਸ਼ੀਅਨ ਰਿਕਾਰਡ ਕਾਇਮ ਕਰਨ ਵਾਲਾ ਉਲੰਪੀਅਨ ਸ਼ਾਟਪੁਟਰ ਤੇਜਿੰਦਰਪਾਲ ਸਿੰਘ ਤੂਰ ਪਿੰਡ ਖੋਸਾ ਪਾਂਡੇ (ਮੋਗਾ) ਦਾ ਹੈ। ਟੋਕੀਓ ਉਲੰਪਿਕ ਖੇਡਣ ਵਾਲੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਮੁਕਤਸਰ ਜ਼ਿਲ੍ਹੇ ਦੇ ਪਿੰਡ ਕਬਰਾਂਵਾਲਾ ਦੀ ਜੰਮਪਲ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਵੀ ਹੈ ਕਿ ਕਿਸੇ ਵੀ ਸੂਬਾ ਸਰਕਾਰਾਂ ਨੇ ਇਨ੍ਹਾਂ ਏਸ਼ੀਅਨ ਤੇ ਉਲੰਪਿਕ ਖਿਡਾਰੀਆਂ ਦੇ ਪਿੰਡਾਂ ਵਿਚ ਨਾ ਤਾਂ ਚੰਗੇ ਖੇਡ ਸਟੇਡੀਅਮ ਬਣਾਏ ਹਨ ਅਤੇ ਨਾ ਹੀ ਚੰਗੀਆਂ ਖੇਡ ਸਹੂਲਤਾਂ ਦਿੱਤੀਆਂ ਹਨ।

-ਤਹਿ. ਸੁਨਾਮ (ਸੰਗਰੂਰ)। ਮੋਬਾ: 94631-28483

Ad Position 22
No active advertisement
ਪਿਛਲੀ ਖ਼ਬਰ ਪ੍ਰਜਣਨ ਵਿਘਨ ਤਕਨੀਕ ਨਾਲ ਨਰਮੇ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਅਗਲੀ ਖ਼ਬਰ ਫੁੱਟਬਾਲ ਜਗਤ ਦਾ ਉੱਭਰਦਾ ਸਿਤਾਰਾ ਉਸਮਾਨ ਡੈਂਬੇਲੇ
Ad Position 24
No active advertisement