07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ ਟੂਰਨਾਮੈਂਟ ਦੀ ਗੱਲ ਕਰਦਿਆਂ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025

ਗ਼ਦਰ ਲਹਿਰ ਦੇ ਮਹਾਨ ਹੀਰੋ ਸ਼ਹੀਦ ਕਰਤਾਰ ਸਿੰਘ ਸਰਾਭਾ ਵਲੋਂ ਛੋਟੀ ਉਮਰੇ ਦੇਸ਼ ਲਈ ਦਿੱਤੀ ਕੁਰਬਾਨੀ ਅੱਗੇ ਜਿਸ ਤਰੀਕੇ ਨਾਲ ਸਿਰ ਝੁਕਾਇਆ ਜਾਂਦਾ ਹੈ, ਉਹ ਉਸ ਦੇ ਜੱਦੀ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਆ ਕੇ ਹੀ ਦੇਖਿਆ ਜਾ ਸਕਦਾ ਹੈ। ਇਕ ਪਾਸੇ ਉਸ ਮਹਾਨ ਯੋਧੇ ਦੀ ਯਾਦ 'ਚ ਸਾਲਾਨਾ ਸ਼ਹੀਦੀ ਸਮਾਗਮ ਹੁੰਦੇ ਹਨ, ਦੂਜੇ ਪਾਸੇ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ (ਰਜਿ:) ਵਲੋਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾਂਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ 'ਚ ਪਿਛਲੇ 77 ਸਾਲਾਂ ਤੋਂ ਕਰਵਾਇਆ ਜਾਂਦਾ ਗੋਲਡ ਕੱਪ ਟੂਰਨਾਮੈਂਟ ਅੱਜ ਆਪਣੇ 78ਵੇਂ ਵਰ੍ਹੇ 'ਚ ਦਾਖਲ ਹੋ ਚੁੱਕਾ ਹੈ। ਇਨ੍ਹਾਂ ਖੇਡਾਂ ਦੀ ਬਦੌਲਤ ਸਮੁੱਚੇ ਕਲੱਬ ਵਲੋਂ ਖਿਡਾਰੀਆਂ ਨੂੰ ਦਿੱਤੇ ਜਾਂਦੇ ਇਨਸਾਫ਼ ਬਦਲੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਾਥ ਦੇ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਤੇ ਆਲੀਸ਼ਾਨ ਖੇਡ ਸਟੇਡੀਅਮ ਤੇ ਜਿੰਮ ਬਣਾਇਆ ਹੈ, ਜਿਸ ਦਾ ਮੁੱਖ ਸਿਹਰਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਜਾਂਦਾ ਹੈ। ਇਸ ਖੇਡ ਮੇਲੇ ਨੂੰ ਸਫ਼ਲ ਬਣਾਉਣ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਗਰੁੱਪ ਆਫ਼ ਮੈਡੀਕਲ ਇੰਸਟੀਚਿਊਟ ਤੇ ਹਸਪਤਾਲ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਵੀਰਾਂ, ਨਗਰ ਵਾਸੀਆਂ ਤੇ ਇਲਾਕਾ ਵਾਸੀਆਂ ਦਾ ਵਿਸ਼ੇਸ਼ ਸਹਿਯੋਗ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 110ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਵਾਰ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ 78ਵੇਂ ਤਿੰਨ ਸਾਲਾ ਰਨਿੰਗ ਗੋਲਡ ਕੱਪ ਟੂਰਨਾਮੈਂਟ ਦੀ ਸਮਾਪਤੀ 16 ਨਵੰਬਰ 2025 ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਸਰਾਭਾ (ਲੁਧਿਆਣਾ) ਵਿਖੇ ਹੋਵੇਗੀ। ਕਲੱਬ ਦੇ ਪ੍ਰਬੰਧਕਾਂ ਅਨੁਸਾਰ 12, 13, 14, 15 ਤੇ 16 ਨਵੰਬਰ ਨੂੰ ਫੁੱਟਬਾਲ ਆਲ ਓਪਨ, ਹਾਕੀ ਆਲ ਓਪਨ, ਕਬੱਡੀ 45, 65 ਕਿੱਲੋ ਇਕ ਪਿੰਡ (ਦੋ ਖਿਡਾਰੀ ਬਾਹਰੋਂ), ਕਬੱਡੀ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰੋਂ) ਦੇ ਮੈਚ ਹੋਣਗੇ। ਫੁੱਟਬਾਲ ਦੀ ਜੇਤੂ ਟੀਮ ਨੂੰ ਇਕ ਲੱਖ ਇਕਵੰਜਾ ਹਜ਼ਾਰ ਰੁਪਏ ਤੋਂ ਇਲਾਵਾ ਵਿਸ਼ੇਸ਼ ਇਨਾਮ ਇਕ ਲੱਖ ਪੰਜਾਹ ਹਜ਼ਾਰ ਰੁਪਏ (ਕੁੱਲ ਇਨਾਮ ਤਿੰਨ ਲੱਖ ਇਕ ਹਜ਼ਾਰ ਰੁਪਏ ਦਿੱਤਾ ਜਾਵੇਗਾ, ਉਪ ਜੇਤੂ ਨੂੰ ਇਕ ਲੱਖ ਇਕ ਹਜ਼ਾਰ ਅਤੇ ਵਿਸ਼ੇਸ਼ ਇਨਾਮ ਇਕ ਲੱਖ ਰੁਪਏ (ਕੁੱਲ ਇਨਾਮ ਦੋ ਲੱਖ ਇਕ ਹਜ਼ਾਰ ਰੁਪਏ ਦਿੱਤਾ ਜਾਵੇਗਾ। ਹਾਕੀ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਇਕਵੰਜਾ ਹਜ਼ਾਰ, ਦੂਜਾ ਇਨਾਮ ਇਕ ਲੱਖ ਇਕ ਹਜ਼ਾਰ ਰੁਪਏ, ਕਬੱਡੀ ਇਕ ਪਿੰਡ ਓਪਨ ਦੀ ਟੀਮ ਨੂੰ ਪਹਿਲਾ ਇਨਾਮ ਇਕ ਲੱਖ ਇਕਵੰਜਾ ਹਜ਼ਾਰ ਰੁਪਏ ਤੇ ਦੂਜਾ ਇਕ ਲੱਖ ਇਕ ਹਜ਼ਾਰ ਰੁਪਏ ਦਿੱਤਾ ਜਾਵੇਗਾ। ਕਬੱਡੀ 45 ਕਿੱਲੋ ਦੀ ਜੇਤੂ ਟੀਮ ਨੂੰ 12 ਹਜ਼ਾਰ ਤੇ ਉਪ ਜੇਤੂ ਨੂੰ 10 ਹਜ਼ਾਰ ਰੁਪਏ ਅਤੇ ਕਬੱਡੀ 65 ਕਿੱਲੋ ਨੂੰ 25 ਹਜ਼ਾਰ ਤੇ ਉਪ ਜੇਤੂ ਨੂੰ 20 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਫੁੱਟਬਾਲ ਇਕ ਪਿੰਡ ਓਪਨ 'ਚ ਜੇਤੂ ਟੀਮ ਨੂੰ 61 ਹਜ਼ਾਰ ਤੇ ਉਪ ਜੇਤੂ ਨੂੰ 51 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਕਬੱਡੀ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰੋਂ) ਦੀ ਤਿੰਨ ਸਾਲ ਲਗਾਤਾਰ ਜਿੱਤਣ ਵਾਲੀ ਟੀਮ ਨੂੰ 5 ਲੱਖ ਰੁਪਏ ਦੇ ਗੋਲਡ ਕੱਪ ਬਲਦੇਵ ਸਿੰਘ ਤੇ ਸਵ: ਹਰਦੇਵ ਸਿੰਘ ਦੇ ਪਰਿਵਾਰਾਂ ਵਲੋਂ ਦਿੱਤੇ ਜਾਣਗੇ। ਹਾਕੀ, ਫੁੱਟਬਾਲ ਤੇ ਕਬੱਡੀ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰੋਂ) ਦੇ 2-2 ਸਰਬੋਤਮ ਖਿਡਾਰੀਆਂ ਨੂੰ 51-51 ਹਜ਼ਾਰ ਰੁਪਏ ਵਿਸ਼ੇਸ਼ ਇਨਾਮ ਵਜੋਂ ਰੱਖੇ ਗਏ ਹਨ, ਜਦਕਿ ਖੇਡਾਂ ਦਾ ਉਦਘਾਟਨ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਰਨਗੇ। ਕਲੱਬ ਵਲੋਂ ਦੂਰ-ਦੁਰਾਡੇ ਤੋਂ ਆਉਣ ਵਾਲੇ ਖਿਡਾਰੀਆਂ ਲਈ ਰਿਹਾਇਸ਼, ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

-ਪ੍ਰਤੀਨਿਧ, ਜੋਧਾਂ, (ਲੁਧਿਆਣਾ)। ਮੋਬਾ: 94177-30000

Ad Position 22
No active advertisement
ਪਿਛਲੀ ਖ਼ਬਰ ਸੈਫ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ-2025 ਉੱਭਰਦੇ ਅਥਲੀਟਾਂ ਲਈ ਵਰਦਾਨ ਹਨ ਸੈਫ ਖੇਡਾਂ ਅਗਲੀ ਖ਼ਬਰ ਭਾਰਤੀ ਹਾਕੀ ਦਾ ਸੌ ਸਾਲਾ ਇਤਿਹਾਸਕ ਸਫ਼ਰ
Ad Position 24