18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

'ਬਾਥਰੂਮ ਵਿਚ ਸਿਰੇਮਿਕ ਫਲੋਰ ਟਾਈਲਜ਼' ਇਸ ਨੂੰ ਬਣਾਏ ਆਕਰਸ਼ਕ ਅਤੇ ਮਜ਼ਬੂਤ

Ad Position 21
No active advertisement
ਅਜੀਤ ਡੈਸਕ 25-09-2025

ਅੱਜਕਲ੍ਹ ਵੱਡੇ ਮਹਾਂਨਗਰਾਂ ਵਿਚ ਹੀ ਨਹੀਂ, ਛੋਟੇ ਵੱਡੇ ਸ਼ਹਿਰਾਂ ਵਿਚ ਲਿਵਿੰਗ ਰੂਮ, ਬਾਥਰੂਮ ਅਤੇ ਪੂਰੇ ਘਰ ਦੀ ਫਲੋਰਿੰਗ ਲਈ ਸਿਰੇਮਿਕ ਟਾਈਲਾਂ ਦਾ ਕਾਫ਼ੀ ਜ਼ਿਆਦਾ ਵਰਤੋਂ ਕੀਤੀ ਜਾਣ ਲੱਗੀ ਹੈ। ਇਨ੍ਹਾਂ 'ਤੇ ਦਾਗ਼-ਧੱਬੇ ਨਹੀਂ ਪੈਂਦੇ। ਵੱਖ-ਵੱਖ ਰੰਗਾਂ ਅਤੇ ਆਕਾਰਾਂ ਵਿਚ ਉਪਲਬਧ ਸਿਰੇਮਿਕ ਟਾਈਲ ਘਰ ਦੇ ਫਰਸ਼ ਨੂੰ ਇਕ ਵੱਖਰੀ ਸੁੰਦਰਤਾ ਪ੍ਰਦਾਨ ਕਰਦੀਆਂ ਹੀ ਹਨ, ਫਰਸ਼ ਸਾਫ਼-ਸੁਥਰਾ ਅਤੇ ਸੁੰਦਰ ਵੀ ਦਿੱਸਦੇ ਹਨ।
ਗੱਲ ਜਦੋਂ ਬਾਥਰੂਮ ਜਾਂ ਘਰ ਦੇ ਕਿਸੇ ਹੋਰ ਥਾਂ 'ਤੇ ਫਲੋਰ ਟਾਈਲਾਂ ਦੀ ਹੋਵੇ ਤਾਂ ਸਿਰੇਮਿਕ ਸਭ ਤੋਂ ਕਿਫਾਇਤੀ, ਟਿਕਾਊਪਨ ਕਾਰਨ ਪਹਿਲੀ ਹੀ ਨਜ਼ਰ ਵਿਚ ਪਸੰਦ ਆ ਜਾਂਦੀ ਹੈ। ਹਾਲਾਂਕਿ ਇਸ ਨੂੰ ਲਗਾਉਣ ਦਾ ਖ਼ਰਚ ਥੋੜ੍ਹਾ ਜ਼ਿਆਦਾ ਹੁੰਦਾ ਹੈ, ਪਰ ਇਸ ਦੀ ਸੰਭਾਲ ਦਾ ਖ਼ਰਚ ਨਾਂਹ ਦੇ ਬਰਾਬਰ ਹੁੰਦਾ ਹੈ। ਸਿਰੇਮਿਕ ਟਾਈਲ ਦੇ ਫਰਸ਼ ਸਾਲਾਂ ਤੱਕ ਵੀ ਆਪਣੀ ਚਮਕ ਨਹੀਂ ਗੁਆਉਂਦੇ। ਜੇਕਰ ਘਰ ਨੂੰ ਵੇਚਣਾ ਹੀ ਹੋਵੇ ਤਾਂ ਵੀ ਇਸ ਨਾਲ ਘਰ ਦੀ ਚੰਗੀ ਕੀਮਤ ਮਿਲਣ ਦੀ ਗੁੰਜਾਇਸ਼ ਰਹਿੰਦੀ ਹੈ।
ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਪਰੰਪਰਾਗਤ ਸੰਗਮਰਮਰ ਜਾਂ ਹੋਰ ਤਰ੍ਹਾਂ ਦੀ ਫਰਸ਼ ਦੇ ਟਾਈਲਾਂ ਹੋਣ, ਉਸ ਨੂੰ ਕਾਫ਼ੀ ਸੰਭਾਲਣ ਦੀ ਜ਼ਰੂਰਤ ਹੁੰਦੀ ਹੈ। ਸੰਗਮਰਮਰ ਦਾ ਫਰਸ਼ ਇਕ ਸਮੇਂ ਬਾਅਦ ਆਪਣੀ ਚਮਕ ਗੁਆ ਦਿੰਦਾ ਹੈ ਅਤੇ ਜੇਕਰ ਪੂਰੇ ਘਰ ਦੇ ਉਸ ਫਰਸ਼ ਨੂੰ ਦੁਬਾਰਾ ਨਵਾਂ ਕਰਾਉਣਾ ਹੋਵੇ ਤਾਂ ਉਸ 'ਤੇ ਚੰਗਾ ਖ਼ਰਚ ਆਉਂਦਾ ਹੈ। ਪਰ ਸਿਰੇਮਿਕ ਟਾਈਲ ਦੇ ਨਾਲ ਇਸ ਤਰ੍ਹਾਂ ਨਹੀਂ ਹੈ। ਸਿਰੇਮਿਕ ਟਾਈਲ ਨੂੰ ਬਸ ਲਗਾਤਾਰ ਸਾਫ਼-ਸਫ਼ਾਈ ਅਤੇ ਸਮੇਂ-ਸਮੇਂ 'ਤੇ ਸੀਲੇਂਟ ਲਗਾਉਣ ਦੀ ਜ਼ਰੂਰਤ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਬਾਥਰੂਮ ਲਈ ਇਹ ਸਭ ਤੋਂ ਉਪਯੋਗੀ ਅਤੇ ਸੌਖਿਆਂ ਨਾਲ ਬਾਜ਼ਾਰ ਵਿਚ ਉਪਲਬਧ ਇਕ ਇਸ ਤਰ੍ਹਾਂ ਦਾ ਬਦਲ ਹੈ, ਜੋ ਦਿਨੋ-ਦਿਨ ਹਰਮਨਪਿਆਰਾ ਹੋ ਰਿਹਾ ਹੈ।
ਮਜ਼ਬੂਤ ਅਤੇ ਲਕੀਲੀ ਹੋਣ ਦੇ ਬਾਵਜੂਦ ਇਨ੍ਹਾਂ ਟਾਈਲਾਂ ਵਿਚ ਵੀ ਤਰੇੜਾਂ ਆ ਸਕਦੀਆਂ ਹਨ। ਹਾਂ, ਏਨਾ ਜ਼ਰੂਰ ਹੈ ਕਿ ਇਕ ਦੋ ਟਾਈਲਾਂ ਵਿਚ ਜੇਕਰ ਕ੍ਰੇਕਸ ਆ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਟਾ ਕੇ ਉਸ ਦੀ ਥਾਂ ਦੂਜੀ ਨਵੀਂ ਟਾਈਲ ਦੁਬਾਰਾ ਲਗਵਾ ਸਕਦੇ ਹਾਂ। ਜਦੋਂ ਟਾਈਲਾਂ ਖਰੀਦਿਆ ਜਾਣ ਤਾਂ ਥੋੜ੍ਹੀ ਜ਼ਿਆਦਾ ਗਿਣਤੀ ਵਿਚ ਲੈ ਲੈਣਾ ਚਾਹੀਦਾ ਤਾਂ ਕਿ ਭਵਿੱਖ ਵਿਚ ਜੇਕਰ ਬਾਥਰੂਮ ਵਿਚ ਟੁੱਟ-ਭੱਜ ਹੁੰਦੀ ਹੈ ਤਾਂ ਉਸੇ ਡਿਜਾਈਨ ਅਤੇ ਉਸੇ ਪੈਟਰਨ ਦੀ ਟਾਈਲ ਭਵਿੱਖ ਵਿਚ ਵੀ ਵਰਤੀ ਜਾ ਸਕਦੀ ਹੈ। ਸਿਰੇਮਿਕ ਟਾਈਲ ਵਿਚ ਅੱਜ ਅਨੇਕਾਂ ਬਦਲ ਬਾਜ਼ਾਰ ਵਿਚ ਮੌਜੂਦ ਹਨ, ਜਿਨ੍ਹਾਂ ਵਿਚ ਆਕਾਰ ਅਤੇ ਡਿਜਾਈਨ ਦੀ ਭਰਮਾਰ ਹੈ। ਇਨ੍ਹਾਂ ਦੇ ਪੈਟਰਨ, ਰੰਗ, ਬਨਾਵਟ ਅਤੇ ਡਿਜਾਈਨ ਨੂੰ ਚੰਗੀ ਤਰ੍ਹਾਂ ਦੇਖ ਕੇ ਹੀ ਇਨ੍ਹਾਂ ਨੂੰ ਖ਼ਰੀਦਣ ਦਾ ਵਿਚਾਰ ਕਰਨਾ ਚਾਹੀਦਾ।
ਆਪਣੇ ਘਰ ਦੇ ਬਾਥਰੂਮ ਦੇ ਫਰਸ਼ 'ਤੇ ਇਨ੍ਹਾਂ ਟ੍ਰੇਂਡੀ ਟਾਈਲਜ਼ ਨੂੰ ਲਗਾਉਣ ਨਾਲ ਘਰ ਦੀ 'ਰੀ-ਸੇਲ ਵੈਲਿਊ' ਵਿਚ ਕਾਫ਼ੀ ਵਾਧਾ ਹੋ ਸਕਦਾ ਹੈ। ਇਹ ਫਰਸ਼ ਨੂੰ ਆਕਰਸ਼ਕ ਦਿੱਖ ਅਤੇ ਸੁੰਦਰਤਾ ਦਿੰਦੀਆਂ ਹਨ। ਇਹ ਵਾਤਾਵਰਨ ਲਈ ਵੀ ਸਹੀ ਹੁੰਦੀਆਂ ਹਨ। ਇਸ ਦੇ ਉਲਟ ਹਾਰਡਵੁੱਡ ਫਲੋਰਿੰਗ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਫਰਸ਼ ਹੈ। ਇਹ ਮਿੱਟੀ ਦੇ ਭਾਂਡਿਆਂ ਵਾਂਗ ਹੀ ਮਿੱਟੀ ਦੀ ਬਨਾਵਟ ਅਤੇ ਸੁੰਦਰਤਾ ਦਾ ਅਹਿਸਾਸ ਦਿੰਦੀਆਂ ਹਨ। ਇਕ ਵਾਰ ਫਰਸ਼ ਦੀ ਚੰਗੀ ਤਰ੍ਹਾਂ ਸਫ਼ਾਈ ਕਰ ਦਿੱਤੀ ਜਾਵੇ ਤਾਂ ਇਹ ਚਮਕਣ ਲਗਦੀਆਂ ਹਨ। ਦੂਜੇ ਹੋਰ ਤਰ੍ਹਾਂ ਦੇ ਫਰਸ਼ਾਂ ਦੇ ਮੁਕਾਬਲੇ ਇਹ ਛੇਤੀ ਖਰਾਬ ਵੀ ਨਹੀਂ ਹੁੰਦੀਆਂ। ਘਰ ਦਾ ਬਾਥਰੂਮ ਇਕ ਇਸ ਤਰ੍ਹਾਂ ਦੀ ਥਾਂ ਹੈ, ਜਿਥੇ ਹਰ ਸਮੇਂ ਪਾਣੀ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ 'ਚ ਇਹ ਵਾਤਾਵਰਨ ਵਿਚ ਬੈਕਟੀਰੀਆ ਪੈਦਾ ਹੋਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੁੰਦੀ ਹੈ। ਸਿਰੇਮਿਕ ਟਾਈਲਾਂ ਮਜ਼ਬੂਤ ਅਤੇ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਹੋਣ ਦੇ ਨਾਲ-ਨਾਲ ਆਪਣੇ ਕਿਨਾਰਿਆਂ 'ਤੇ ਬੈਕਟਰੀਆ ਨੂੰ ਜੰਮਣ ਦਾ ਮੌਕਾ ਨਹੀਂ ਦਿੰਦੀਆਂ। ਇਸ ਕਾਰਨ ਬਾਥਰੂਮ ਵਿਚ ਵੈਂਟੀਲੇਸ਼ਨ ਘੱਟ ਹੋਣ ਦੇ ਬਾਵਜੂਦ ਘੁਟਨ ਨਹੀਂ ਹੁੰਦੀ। ਸਿਰੇਮਿਕ ਟਾਈਲਜ਼ ਵਿਚ ਜਿੰਨੇ ਵੀ ਪਾਣੀ ਦੀ ਵਰਤੋਂ ਕੀਤੀ ਜਾਵੇ, ਪਾਣੀ ਇਨ੍ਹਾਂ 'ਤੇ ਨਾ ਤਾਂ ਜਮ੍ਹਾਂ ਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਟਾਈਲਾਂ ਦੇ ਅੰਦਰ ਜਜ਼ਬ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਬਾਥਰੂਮ ਦਾ ਸ਼ਾਵਰ, ਸਵੀਮਿੰਗ ਪੂਲ, ਬਾਥਟੱਬ ਅਤੇ ਬਾਹਰੀ ਥਾਵਾਂ ਜਿਥੇ ਪਾਣੀ ਜ਼ਿਆਦਾ ਸਮੇਂ ਤੱਕ ਰੁਕਿਆ ਰਹਿੰਦਾ ਹੈ, ਉਨ੍ਹਾਂ ਲਈ ਇਹ ਬੇਹੱਦ ਸਹੀ ਹੈ।
ਆਪਣੇ ਬਾਥਰੂਮ ਦੇ ਆਕਾਰ ਦੇ ਅਨੁਸਾਰ ਘਰ ਨੂੰ ਨਿਖਾਰਣ ਅਤੇ ਆਪਣੀ ਅਸਥੇਟਿਕ ਨੂੰ ਵਿਸਤਾਰ ਦੇਣ ਲਈ ਖ਼ਾਸ ਪੈਟਰਨ, ਫਨਿਸ਼ਿੰਗ, ਰੰਗਾਂ, ਆਕ੍ਰਿਤੀਆਂ ਵਾਲੀ ਇਨ੍ਹਾਂ ਸਿਰੇਮਿਕ ਟਾਈਲਾਂ ਨੂੰ ਲਗਾ ਕੇ ਆਪਣੇ ਬਾਥਰੂਮ ਦੀ ਫਲੋਰਨਿੰਗ ਨੂੰ ਸ਼ਾਨਦਾਰ ਬਣਾ ਸਕਦੇ ਹੋ। ਆਕਰਸ਼ਕ, ਮਕਾਨ ਦੀ ਲਾਗਤ ਵਧਾਉਣ ਵਾਲਾ, ਟਿਕਾਊ ਸਿਰੇਮਿਕ ਟਾਈਲ ਬਾਥਰੂਮ ਲਈ ਹੀ ਨਹੀਂ, ਸਗੋਂ ਘਰ ਦੇ ਕਿਸੇ ਵੀ ਹਿੱਸੇ ਦੇ ਫਰਸ਼ ਲਈ ਇਕ ਆਦਰਸ਼ ਬਦਲ ਹੈ।

Ad Position 22
No active advertisement
ਪਿਛਲੀ ਖ਼ਬਰ ਘਰ ਨੂੰ ਸਜਾਓ ਬੂਟਿਆਂ ਨਾਲ ਅਗਲੀ ਖ਼ਬਰ ਘਰ ਤੋਂ ਕੰਮ ਦੀ ਰਫ਼ਤਾਰ ਔਰਤਾਂ ਲਈ ਏਨੀ ਤੇਜ਼ ਕਿਉਂ ਹੋ ਗਈ ਹੈ?
Ad Position 24