1. ਮੈਂ : ਬੰਦੇ ਨੂੰ ਖੂਹ ਦਾ ਡੱਡੂ ਬਣਾ ਕੇ ਰੱਖਦੀ ਹੈ।
2. ਯਾਦ : ਸਹਾਰੇ ਦਾ ਰੂਪ ਧਾਰ ਕੇ ਉਮਰ ਨੂੰ ਖਾਂਦੀ ਹੈ।
3. ਰਾਜਨੀਤੀ : ਸਿਆਸਤ ਦਾ ਸਭ ਤੋਂ ਵੱਡਾ ਸਿਖਲਾਈ ਕੇਂਦਰ ਹੈ।
4. ਜ਼ਿੱਦ : ਲੜਾਈ ਦੀ ਜਨਮਦਾਤੀ ਹੁੰਦੀ ਹੈ।
5. ਔਕਾਤ : ਭੁੱਲਣਵਾਲੇ ਆਖਰ ਔਕਾਤਹੀਣ ਹੋ ਜਾਂਦੇ ਹਨ।
6. ਵਿੱਦਿਆ : ਐਸੀ ਜਾਇਦਾਦ ਹੈ, ਜਿਸ ਨੂੰ ਕੋਈ ਖੋਹ ਨਹੀਂ ਸਕਦਾ।
7. ਨਸ਼ੇ : ਖ਼ੁਸ਼ਹਾਲੀ ਤੇ ਫੁੱਲ ਸਟਾਪ ਲਾ ਦਿੰਦੇ ਹਨ।
8. ਮਿਹਨਤ : ਪੈਸੇ ਦੀ ਕੀਮਤ ਦੱਸਦੀ ਹੈ।
9. ਸਤਿਕਾਰ ਕਰਨਾ : ਸਤਿਕਾਰ ਕਰਾਉਣ ਦਾ ਸਹੀ ਤਰੀਕਾ ਹੈ।
10. ਪਾਪ ਦਾ ਬੂਟਾ : ਫਲਦਾਰ ਹੋ ਕੇ ਜੜ੍ਹੋਂ ਟੁਟਦਾ ਹੈ।
11. ਗੁਣ : ਸੁਹੱਪਣ ਨੂੰ ਚਾਰ ਚੰਨ ਲਾਉਂਦੇ ਹਨ।
12. ਆਦਮੀ ਨੂੰ ਖਰਾ, ਖੋਟਾ ਆਤਮਾ ਬਣਾਉਂਦੀ ਹੈ।
13. ਤਲਵਾਰ ਨਾਲ ਜੰਗ ਜਿੱਤੀ ਜਾਂਦੀ ਹੈ, ਦਿਲ ਨਹੀਂ।
14. ਰੂਹਾਂ ਦਾ ਮਿਲਾਪ ਰਿਸ਼ਤੇ ਦੀ ਸਹਾ ਪ੍ਰੀਭਾਸ਼ਾ ਹੈ।
15. ਜੰਗ ਜਿੰਨੀ ਮਰਜ਼ੀ ਲੰਬੀ ਚੱਲੇ, ਜਿੱਤ ਆਖਰ ਸਚਾਈ ਦੀ ਹੁੰਦੀ ਹੈ।
16. ਹੱਸ ਕੇ ਦਿੱਤੀ ਵਸਤੂ ਸੌਗਾਤ, ਖੋਹ ਕੇ ਲਈ ਵਸਤੂ ਲੁੱਟ ਹੁੰਦੀ ਹੈ।
17. ਸੁਆਰਥ, ਜ਼ਿੰਦਗੀ ਦਾ ਮਕਸਦ ਖਤਮ ਕਰ ਦਿੰਦਾ ਹੈ।
18. ਕਿਸੇ ਦਾ ਹੱਕ ਖਾਣਾ ਪਾਪ, ਆਪਣਾ ਹੱਕ ਛੱਡਣਾ ਕਾਇਰਤਾ ਹੈ।
19. ਵਿਛੋੜਨ ਵਾਲਾ ਸ਼ੈਤਾਨ ਤੇ ਮਿਲਾਉਣ ਵਾਲਾ ਫਰਿਸ਼ਤਾ ਹੁੰਦਾ ਹੈ।
20. ਪਿਆਰ, ਭ੍ਰਿਸ਼ਟਾਚਾਰ ਦਾ ਖਾਤਮਾ ਕਰਦਾ ਹੈ।
-ਮਕਾਨ ਨੰ: 138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ)।
ਮੋਬਾਈਲ : 98783-25301