ਅਜੋਕੇ ਸਮੇਂ ਵਿਚ ਪੁਲਾੜੀ ਖੋਜ ਖੇਤਰ ਸਮੁੱਚੇ ਵਿਗਿਆਨਕ ਖੋਜਾਂ ਦੇ ਖੇਤਰ ਵਿਚ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਨੇ ਧਰਤ ਗ੍ਰਹਿ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿਚ, ਧਰਤੀ ਉੱਤੇ ਜੀਵਨ ਦਾ ਮੁੱਢ ਜਾਣਨ ਵਿਚ, ਵਾਤਾਵਰਨੀ ਤਬਦੀਲੀਆਂ ਨੂੰ ਸਹੀ ਤਰੀਕੇ ਨਾਲ ਸਮਝਣ ਵਿਚ, ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਨਾ ਦੇਣ ਦੇ ਰਾਹ ਪੱਧਰੇ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੱਸਣਾ ਬਣਦਾ ਹੈ ਕਿ ਪੁਲਾੜੀ ਗਿਆਨ ਅਤੇ ਤਕਨੀਕ ਮਨੁੱਖ ਦੀ ਪਾਣੀ ਪ੍ਰਬੰਧਨ, ਮੱਛੀਆਂ ਫੜਨ ਦੇ ਨਿਰੀਖਣ, ਟੈਲੀਵਿਜ਼ਨ ਦੇ ਪ੍ਰਸਾਰਨ, ਦੂਰ ਸੰਚਾਰ, ਬਿਮਾਰੀਆਂ ਦੇ ਇਲਾਜ ਲਈ ਦੂਰ-ਦੁਰੇਡੇ ਥਾਵਾਂ ਤੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ, ਮਾਰਗ ਨਿਰਦੇਸ਼ਨ, ਧਰਤ ਗ੍ਰਹਿ ਦੇ ਨਿਰੀਖਣ ਅਤੇ ਸੂਚਨਾਵਾਂ ਦੇ ਆਦਾਨ ਪ੍ਰਦਾਨ ਤੋਂ ਇਲਾਵਾ ਅਨੇਕਾਂ ਹੋਰ ਤਰੀਕਿਆਂ ਨਾਲ ਮਦਦ ਕਰਦੀ ਹੈ। ਨੀਲੇ ਗ੍ਰਹਿ ਭਾਵ ਧਰਤੀ ਦੀਆਂ ਗਤੀਵਿਧੀਆਂ ਨੂੰ ਵਧੀਆ ਤਰੀਕੇ ਨਾਲ ਸਮਝਣ ਵਿਚ ਦੁਨੀਆ ਦੀਆਂ ਹੇਠ ਲਿਖੀਆਂ ਪੁਲਾੜ ਏਜੰਸੀਆਂ ਨੇ ਆਪਣਾ ਬੇਸ਼ਕੀਮਤੀ ਯੋਗਦਾਨ ਪਾਇਆ ਹੈ।
ਨਾਸਾ (©1S1): ਅਮਰੀਕਾ ਦੀ ਸਰਕਾਰੀ ਪੁਲਾੜ ਏਜੰਸੀ ਨਾਸਾ ਦੁਨੀਆ ਦੀਆਂ ਚੋਟੀ ਦੀਆਂ ਏਜੰਸੀਆਂ ਵਿਚ ਗਿਣੀ ਜਾਂਦੀ ਹੈ, ਜਿਸ ਦੀ ਸਥਾਪਨਾ 1958 ਵਿਚ ਕੀਤੀ ਗਈ ਸੀ। ਅਦਾਰੇ ਵਲੋਂ ਰੂਸ, ਜਪਾਨ, ਯੂਰਪੀ ਪੁਲਾੜ ਏਜੰਸੀ ਅਤੇ ਕੈਨੇਡਾ ਆਦਿ ਦੀਆਂ ਪੁਲਾੜੀ ਏਜੰਸੀਆਂ ਨਾਲ ਮਿਲ ਕੇ ਇੰਟਰਨੈਸ਼ਨਲ ਪੁਲਾੜ ਸਟੇਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅਦਾਰੇ ਨੇ ਅਪੋਲੋ 11 ਪ੍ਰੋਗਰਾਮ ਤਹਿਤ 20 ਜੁਲਾਈ, 1969 ਨੂੰ ਪਹਿਲੀ ਵਾਰ ਆਦਮੀ ਨੂੰ ਚੰਦਰਮਾ 'ਤੇ ਉਤਾਰਿਆ ਸੀ। ਇਸ ਮਿਸ਼ਨ ਅਧੀਨ ਕਮਾਂਡਰ ਨੀਲ ਆਰਮਸਟ੍ਰਾਂਗ ਅਤੇ ਪਾਇਲਟ ਐਲਡ੍ਰਿਨ ਚੰਦਰਮਾ ਦੀ ਧਰਤੀ 'ਤੇ ਪੈਰ ਰੱਖਣ ਵਾਲੇ ਪਹਿਲੇ ਅਤੇ ਦੂਜੇ ਇਨਸਾਨ ਬਣੇ ਸਨ। ਨਾਸਾ ਵਲੋਂ ਮਰੀਨਰ 9 ਅਤੇ ਪਾਇਨਰ 10 ਪੁਲਾੜਯਾਨਾਂ ਦੁਆਰਾ ਮੰਗਲ ($1RS) ਅਤੇ ਬ੍ਰਹਿਸਪਤੀ (*"P9"5R) ਦੇ ਅਧਿਐਨ ਲਈ ਪੁਲਾੜਯਾਨ ਭੇਜੇ ਗਹੇ ਸਨ। ਨਾਸਾ ਨੇ ਯੂਰਪੀ ਏਜੰਸੀ ਨਾਲ ਮਿਲ ਕੇ 25 ਅਪ੍ਰੈਲ, 1990 ਨੂੰ ਹੱਬਲ ਪੁਲਾੜੀ ਦੂਰਬੀਨ (8"22*5 SP135 "5*5S3®P5) ਜ਼ਮੀਨ ਤੋਂ 600 ਕਿਲੋਮੀਟਰ ਦੂਰ ਧਰਤੀ ਦੇ ਪੰਧ ਵਿਚ ਸਥਾਪਿਤ ਕੀਤੀ ਸੀ। ਨਾਸਾ ਤੋਂ ਇਲਾਵਾ ਅਮਰੀਕਾ ਵਿਚ ਅਨੇਕਾਂ ਪ੍ਰਾਈਵੇਟ ਪੁਲਾੜ ਏਜੰਸੀਆਂ ਹਨ, ਜਿਵੇਂ ਸਪੇਸ ਐਕਸ, ਬਲੂ ਓਰੀਜਨ, ਵਰਜਿਨ ਗਲੈਕਟਿਕ ਅਤੇ ਐਕਸਿਓਮ ਸਪੇਸ ਆਦਿ।
ਯੂਰਪੀ ਪੁਲਾੜ ਏਜੰਸੀ (5"R®P51© SP135 175©3Y): ਇਹ ਪੁਲਾੜ ਵੱਲ ਨੂੰ ਯੁੂਰਪ ਦੇ ਰਾਹ ਖੋਲ੍ਹਣ ਲਈ ਜਾਣੀ ਜਾਂਦੀ ਇਕ ਵੱਕਾਰੀ ਏਜੰਸੀ ਹੈ। 1975 ਵਿਚ ਸਥਾਪਿਤ ਕੀਤੀ ਗਈ ਇਸ ਏਜੰਸੀ ਦੇ ਕੁੱਲ 23 ਮੈਂਬਰ ਹਨ ਅਤੇ ਇਸ ਦਾ ਹੈੱਡਕੁਆਰਟਰ ਪੈਰਿਸ ਵਿਖੇ ਹੈ। ਭਾਵੇਂ ਕਿ ਇਸ ਏਜੰਸੀ ਨੇ ਅਮਰੀਕਾ ਦੀ ਨਾਸਾ ਨਾਲ ਮਿਲ ਕੇ ਅਨੇਕਾਂ ਮਿਸ਼ਨਾਂ ਨੂੰ ਸਿਰੇ ਚੜ੍ਹਾਇਆ ਹੈ, ਪਰ ਇਸ ਏਜੰਸੀ ਨੇ ਆਪਣੇ ਤੌਰ 'ਤੇ ਵੀ ਕਈ ਮਿਸ਼ਨਾਂ ਨੂੰ ਅੰਜਾਮ ਦਿੱਤਾ ਹੈ। ਜਿਵੇਂ ਕਿ 1986 ਵਿਚ ਹੈਲੀ ਧੂਮਕੇਤੂ ਜਾਂ ਹੈਲੀ ਪੂਛਲ ਤਾਰੇ (8a&&਼ s 3omet) ਦੇ ਅੰਦਰੂਨੀ ਹਿੱਸੇ ਕੋਰ (3ore) ਦੇ ਅਧਿਐਨ ਲਈ ਗਿਓਟੋ (7}otto) ਨਾਂਅ ਦੇ ਮਿਸ਼ਨ ਨੂੰ ਅੰਜਾਮ ਦਿੱਤਾ ਸੀ। ਇਸ ਮਿਸ਼ਨ ਨੇ ਪੂਛਲ ਤਾਰੇ ਦੇ 596 ਕਿਲੋਮੀਟਰ ਨੇੜੇ ਪਹੁੰਚ ਕੇ ਇਸ ਦੀਆਂ ਤਸਵੀਰਾਂ ਲਈਆਂ ਸਨ। 2 ਜੁਲਾਈ, 1985 ਨੂੰ ਲਾਂਚ ਕੀਤੇ ਗਏ ਮਿਸ਼ਨ ਨੇ ਵਿਗਿਆਨਕ ਤੌਰ 'ਤੇ ਬੇਸ਼ਕੀਮਤੀ ਅੰਕੜੇ ਇੱਕਠੇ ਕੀਤੇ ਸਨ। ਇਸ ਨੇ ਪਤਾ ਲਗਾਇਆ ਸੀ ਕਿ ਪੂਛਲ ਤਾਰਾ 80 ਫ਼ੀਸਦ ਪਾਣੀ ਦਾ ਹੀ ਬਣਿਆ ਹੋਇਆ ਹੈ ਅਤੇ ਬਾਕੀ ਦਾ ਬਾਹਰਲਾ ਹਿੱਸਾ ਕਾਲੇ ਰੰਗ ਦੀਆਂ ਗੈਸਾਂ ਅਤੇ ਧੂੜ ਦਾ ਬਣਿਆ ਹੋਇਆ ਹੈ।
ਇਸਰੋ (9SR®): 1969 ਵਿਚ ਸਥਾਪਿਤ ਕੀਤੀ ਗਈ ਇਸਰੋ ਭਾਰਤ ਦੀ ਸਰਕਾਰੀ ਪੁਲਾੜ ਏਜੰਸੀ ਹੈ। ਘੱਟ ਕੀਮਤ 'ਤੇ ਤਕਨਾਲੋਜੀ ਦਾ ਵਿਕਾਸ ਕਰਨ ਲਈ ਮਸ਼ਹੂਰ ਇਹ ਏਜੰਸੀ ਦੁਨੀਆ ਦੀਆਂ ਛੇ ਪ੍ਰਮੁੱਖ ਸਰਕਾਰੀ ਏਜੰਸੀਆਂ ਵਿਚੋਂ ਇਕ ਹੈ, ਜੋ ਪੁਲਾੜ ਦੇ ਖੇਤਰ ਵਿਚ ਖੋਜ ਅਤੇ ਵਿਕਾਸ ਦਾ ਕੰਮ ਕਰਦੀ ਹੈ। ਇਸ ਸੰਸਥਾ ਕੋਲ ਸਾਫ਼ਟ ਲੈਂਡਿੰਗ ਦੀ ਸਮਰੱਥਾ ਉਪਲਬੱਧ ਹੈ। ਇਸਰੋ ਨੇ ਕਈ ਪੁਲਾੜਯਾਨਾਂ ਨੂੰ ਪੁਲਾੜ ਵਿਚ ਲਾਂਚ ਕੀਤਾ ਹੈ, ਜਿਸ ਵਿਚ ਦੂਰਸੰਚਾਰ, ਟੈਲੀਵਿਜ਼ਨ ਪ੍ਰਸਾਰਣ, ਮੌਸਮ ਦੀ ਜਾਣਕਾਰੀ ਦੇਣਾ ਅਤੇ ਆਪਾਤਕਾਲ ਦੇ ਹਾਲਾਤਾਂ ਬਾਰੇ ਜਾਣਕਾਰੀਆਂ ਦੇਣਾ ਆਦਿ ਸ਼ਾਮਿਲ ਹਨ। ਇਸਰੋ ਨੇ ਕਈ ਵੱਡੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਜਿਵੇਂ ਉਸ ਵਲੋਂ ਚੰਦਰਯਾਨ 1, ਚੰਦਰਯਾਨ 3 ਅਤੇ ਆਦਿਤਯ ਐੱਲ 1 ਭੇਜ ਕੇ ਸਮੁੱਚੇ ਸੰਸਾਰ ਵਿਚ ਭਾਰਤੀ ਪੁਲਾੜ ਖੋਜ ਗਿਆਨ ਨੂੰ ਮੂਹਰਲੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਇਸ ਦੇ ਨਾਲ ਹੀ ਗਗਨਯਾਨ, ਸ਼ੁੱਕਰਯਾਨ ਅਤੇ ਚੰਦਰਯਾਨ 4 ਦੀ ਤਿਆਰੀ ਜ਼ੋਰਾਂ ਨਾਲ ਚੱਲ ਰਹੀ ਹੈ। ਭਾਰਤ ਵਿਚ ਵੀ ਸਰਕਾਰੀ ਏਜੰਸੀ ਤੋਂ ਇਲਾਵਾ ਪ੍ਰਾਈਵੇਟ ਏਜੰਸੀਆਂ ਹਨ ਜਿਵੇਂ ਅਗਨੀਕੁਲ, ਸਕਾਈਰੂਟ ਐਰੋਸਪੇਸ, ਧਰੁਵ ਪੁਲਾੜ, ਬੈਲਾਟਰਿਕਸ ਐਰੋਸਪੇਸ ਤੇ ਪਿਕਸਲ ਆਦਿ ਏਜੰਸੀਆਂ ਜੋ ਭਾਰਤ ਨੂੰ ਪੁਲਾੜ ਖੋਜ ਖੇਤਰ ਵਿਚ ਮੋਹਰੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।
ਰੌਸਕਾਸਮੌਸ (R®S3®S$®S): ਸੋਵੀਅਤ ਯੂਨੀਅਨ ਦੇ ਸਮੇਂ ਉੱਥੋਂ ਦੀ ਕੋਈ ਵੱਖਰੀ ਪੁਲਾੜ ਏਜੰਸੀ ਨਹੀਂ ਸੀ, ਸਗੋਂ ਉੱਥੇ 'ਸੋਵੀਅਤ ਪੁਲਾੜ ਪ੍ਰੋਗਰਾਮ' ਦੇ ਤਹਿਤ ਪੁਲਾੜੀ ਖੋਜਾਂ ਕੀਤੀਆਂ ਜਾਦੀਆਂ ਸਨ। 1992 ਵਿਚ ਸੋਵੀਅਤ ਯੂਨੀਅਨ ਦੇ ਟੁੱਟ ਜਾਣ ਮਗਰੋਂ 25 ਫਰਵਰੀ, 1992 ਨੂੰ ਰਾਸਕਾਸਮੌਸ ਦੀ ਸ਼ੁਰੂਆਤ ਕੀਤੀ ਗਈ ਸੀ। ਰੂਸੀ ਪੁਲਾੜੀ ਅਦਾਰੇ ਵਲੋਂ 1957 ਵਿਚ ਸਪੁਤਨਿਕ ਪੁਲਾੜ ਵਾਹਨ, 1961 ਵਿਚ ਯੂਰੀ ਗਾਗਰਿਨ ਨਾਂਅ ਦੇ ਵਿਗਿਆਨੀ ਨੂੰ ਪੁਲਾੜ ਵਿਚ, 1963 ਵਿਚ ਵੈਲਨਟੀਨਾ ਤੇਰਸਕੋਵਾ ਨਾਂਅ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਨੂੰ ਭੇਜਿਆ, 1971 ਵਿਚ ਪਹਿਲਾ ਪੁਲਾੜ ਸਟੇਸ਼ਨ ਸੈਲਯੂਟ 1 ਖਲਾਅ ਵਿਚ ਭੇਜਿਆ ਅਤੇ 1986 ਵਿਚ ਮੀਰ ਸਟੇਸ਼ਨ ਭੇਜਿਆ ਸੀ। ਰੂਸ ਕੌਮਾਂਤਰੀ ਪੁਲਾੜ ਸਟੇਸ਼ਨ (9©"5R©1"9®©1* SP135 S"1"9®©) ਦਾ ਸਰਗਰਮ ਮੈਂਬਰ ਵੀ ਹੈ।
ਚੀਨੀ ਪੁਲਾੜ ਏਜੰਸੀ (3©S1): ਚੀਨੀ ਪੁਲਾੜ ਅਦਾਰੇ ਵਲੋਂ ਚਾਂਗ 4, ਚਾਂਗ 5 ਅਤੇ ਚਾਂਗ 6 ਮਿਸ਼ਨਾਂ ਤਹਿਤ ਕ੍ਰਮਵਾਰ 2019 ਨੂੰ ਚੰਦਰਮਾ ਉੱਤੇ ਸਾਫਟ ਲੈਂਡਿਗ ਕੀਤੀ ਗਈ, 2020 ਵਿਚ ਚੰਦਰਮਾ ਤੋਂ ਮਿੱਟੀ ਲਿਆਂਦੀ ਗਈ ਅਤੇ 2024 ਵਿਚ ਚੰਦਰਮਾ ਦੇ ਦੂਰ ਦੇ ਇਲਾਕੇ ਤੋਂ ਮਿੱਟੀ ਦੇ ਸੈਂਪਲ ਇੱਕਠੇ ਕੀਤੇ ਗਏ ਸਨ। ਚੀਨੀ ਅਦਾਰੇ ਵਲੋਂ ਤਿਆਂਗਗਾਂਗ ("}an{on{) ਭਾਵ 'ਆਕਾਸ਼ੀ ਮਹਿਲ' ਨਾਂਅ ਦੇ ਪੁਲਾੜੀ ਸਟੇਸ਼ਨ ਦਾ ਪਹਿਲਾ ਹਿੱਸਾ 29 ਅਪ੍ਰੈਲ, 2021 ਨੂੰ, ਦੂਜਾ ਹਿੱਸਾ 24 ਜੁਲਾਈ, 2022 ਨੂੰ ਅਤੇ ਤੀਜਾ ਹਿੱਸਾ 31 ਅਕਤੁਬਰ, 2022 ਨੂੁੰ ਲਾਂਚ ਕੀਤਾ ਗਿਆ ਸੀ।
ਨਿਸਾਰ (©9S1R) : ਇਹ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਅਤੇ ਭਾਰਤ ਦੀ ਪੁਲਾੜ ਏਜੰਸੀ ਇਸਰੋ ਦਾ ਇਕ ਸਾਂਝਾ ਰਾਡਾਰ ਪ੍ਰੋਜੈਕਟ ਹੈ, ਜਿਸ ਕੋਲ ਸੰਸਾਰ ਭਰ ਦੇ ਵਿਲਖੱਣ ਕਿਸਮ ਦੇ ਰਾਡਾਰ ਪ੍ਰਣਾਲੀ ਵਿਕਸਿਤ ਕਰਨ ਦੀ ਸਮਰੱਥਾ ਹੈ। ਇਹ ਦੁਨੀਆ ਭਰ ਦੀ ਆਧੁਨਿਕ ਤਕਨੀਕ ਦੀ ਵਰਤੋਂ ਕਰਨ ਵਾਲੀ ਸਭ ਤੋਂ ਮੂਹਰਲੀ ਕਿਸਮ ਦੀ ਰਡਾਰ ਪ੍ਰਣਾਲੀ ਹੈ, ਜੋ ਧਰਤੀ ਗ੍ਰਹਿ ਦੀਆਂ ਗੁੰਝਲਦਾਰ ਪ੍ਰਕਿਰਿਆਵਾਂ ਜਿਵੇਂ ਭੁਚਾਲ ਆਉਣਾ, ਸੁਨਾਮੀ, ਬਰਫ਼ ਦੇ ਪਹਾੜਾਂ ਦਾ ਪਿਘਲ ਜਾਣਾ, ਜਵਾਲਾਮੁਖੀਆਂ ਦਾ ਫੁੱਟਣਾ ਅਤੇ ਜ਼ਮੀਨ ਦਾ ਖਿਸਕਣਾ ਆਦਿ ਜਿਹੀਆਂ ਗੜਬੜੀਆਂ ਦਾ ਪਤਾ ਲਗਾਉਣਾ ਆਦਿ ਵਿੱਚ ਮਦਦਗਾਰ ਹੋਏਗੀ। ਇਸ ਤੋਂ ਪ੍ਰਾਪਤ ਹੋਣ ਵਾਲਾ ਡਾਟਾ ਪੈਦਾ ਹੋਣ ਵਾਲੇ ਮੁਸ਼ਕਿਲ ਹਾਲਾਤਾਂ ਤੋਂ ਜਾਣੂ ਕਰਾਏਗਾ ਅਤੇ ਮੁਸ਼ਕਿਲਾਂ ਦੇ ਹਲ ਲਈ ਸਹਾਇਤਾ ਵੀ ਕਰੇਗਾ। ਨਿਸਾਰ ਤੋਂ ਪ੍ਰਾਪਤ ਡਾਟਾ ਧਰਤੀ ਦੇ ਵਿਕਾਸ ਦੀ ਜਾਣਕਾਰੀ ਦੇਵੇਗਾ ਅਤੇ ਜਲਵਾਯੂ ਵਿਚ ਆ ਰਹੀਆਂ ਤਬਦੀਲੀਆਂ ਸੰਬੰਧੀ ਜਾਣੂ ਵੀ ਕਰਾਏਗਾ। ਇਸ ਤੋਂ ਭਵਿੱਖ ਵਿਚ ਪੈਦਾ ਹੋਣ ਵਾਲੇ ਖ਼ਤਰਿਆਂ ਦੀ ਜਾਣਕਾਰੀ ਵੀ ਮਿਲ ਸਕੇਗੀ ਅਤੇ ਇਨ੍ਹਾਂ ਖ਼ਤਰਿਆਂ ਦੇ ਹਲ ਲੱਭਣ ਵਿਚ ਸਹਾਇਤਾ ਵੀ ਮਿਲੇਗੀ।
ਇਨ੍ਹਾਂ ਤੋਂ ਇਲਾਵਾ ਅਨੇਕਾ ਅਜਿਹੇ ਦੇਸ਼ ਹਨ, ਜਿਨ੍ਹਾਂ ਨੇ ਪੁਲਾੜਯਾਨ ਤਾਂ ਭੇਜੇ ਹਨ ਪਰ ਉਨ੍ਹਾਂ ਦਾ ਆਪਣਾ ਕੋਈ ਲਾਂਚਿੰਗ ਪੈਡ ਨਹੀਂ ਹੇੈ। ਜਿਵੇਂ ਕਿ ਇਜ਼ਰਾਈਲ, ਕੈਨੇਡਾ, ਜਰਮਨੀ, ਆਸਟ੍ਰੇਲੀਆ ਆਦਿ। ਜਰਮਨੀ ਅਤੇ ਯੂਰਪੀ ਦੇਸ਼, ਜਿਨ੍ਹਾਂ ਦਾ ਆਪਣਾ ਕੋਈ ਲਾਂਚ ਪੈਡ ਨਹੀਂ ਹੈ, ਉਹ ਯੂਰਪੀ ਪੁਲਾੜ ਏਜੰਸੀ ਦੇ ਲਾਂਚ ਪੈਡਾਂ ਤੋਂ ਆਪਣੇ ਪੁਲਾੜਯਾਨ ਭੇਜਦੇ ਹਨ। ਕੈਨੇਡਾ ਆਮ ਤੌਰ 'ਤੇ ਨਾਸਾ ਦੇ ਲਾਂਚ ਪੈਡਾਂ ਦੀ ਵਰਤੋਂ ਕਰਦਾ ਹੈ। ਇਜ਼ਰਾਈਲ ਅਮਰੀਕਾ ਅਤੇ ਰੂਸ ਦੇ ਲਾਂਚ ਪੈਡਾਂ ਦੀ ਵਰਤੋਂ ਕਰਦਾ ਰਿਹਾ ਹੈ। ਭਾਰਤ ਨੇ 2008 ਵਿਚ ਇਜ਼ਰਾਈਲ ਦਾ ਪੁਲਾੜ ਯਾਨ ਟੈਕਸਾਰ ("ecsar) ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਸੀ। ਆਸਟ੍ਰੇਲੀਆ ਨਾਸਾ, ਬਰਤਾਨੀਆ ਅਤੇ ਯੂਰਪੀ ਲਾਂਚਿੰਗ ਪੈਡਾਂ ਦੀ ਵਰਤੋਂ ਕਰਦਾ ਰਿਹਾ ਹੈ, ਪਰ ਹੁਣ ਉਹ ਆਪਣਾ ਵੀ ਲਾਂਚ ਪੈਡ ਤਿਆਰ ਕਰ ਰਿਹਾ ਹੈ।
-ਸੇਵਾ ਮੁਕਤ ਲੈਕਚਰਾਰ, ਚੰਦਰ ਨਗਰ, ਬਟਾਲਾ।
ਮੋਬਾਈਲ : 6284220595