ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਤਰਸ

Ad Position 21
No active advertisement
ਅਜੀਤ ਡੈਸਕ 02-09-2025

ਫ਼ਸਲਾਂ ਡੁੱਬੀਆਂ ਘਰ ਵੀ ਡੁੱਬੇ,
ਡੁੱਬ ਗਏ ਮੰਦਰ ਗੁਰੂ ਦੁਆਰੇ ਨੇ,
ਤੇਰੀਆਂ ਨੂੰ ਬਸ ਤੂੰ ਹੀ ਜਾਣੇ,
ਬੜੇ ਤੇਰੇ ਰੰਗ ਨਿਆਰੇ ਨੇ।
ਪੱਕੇ ਢਹਿ ਗਏ ਕੱਚੇ ਢਹਿ ਗਏ,
ਰੋਂਦੇ ਅਮੀਰ ਗਰੀਬ ਵਿਚਾਰੇ ਨੇ,
ਮਾਲਕ ਭੋਏਂ ਦੇ ਰੋਂਦੇ ਫਿਰਦੇ,
ਨਾਲੇ ਰੋਂਦੇ ਫਿਰਨ ਮੁਜ਼ਾਰੇ ਨੇ।
ਸੂਰਜ ਕਿਧਰੇ ਖੁੱਡ 'ਚ ਲੁਕਿਆ,
ਛੁੱਟੀ ਲੈ ਗਏ ਲਗਦੈ ਤਾਰੇ ਨੇ,
ਚੰਨ ਵੀ ਲੁਕ ਗਿਆ ਅੱਖ ਬਚਾ ਕੇ,
ਬੱਦਲ ਸਭ 'ਤੇ ਪੈ ਗਏ ਭਾਰੇ ਨੇ।
ਸਹਿਮੇ ਤੇਰਾ ਰੂਪ ਇਹ ਦੇਖ ਕੇ,
ਹਰ ਵਰਗ ਦੇ ਲੋਕ ਵਿਚਾਰੇ ਨੇ,
ਹੱਥ ਜੋੜ ਤੇਰੇ ਤਰਲੇ ਪਾਉਂਦੇ,
ਸਭ ਗਏ ਮੁਕੱਦਰੋਂ ਹਾਰੇ ਨੇ।
ਏ ਬੰਨ੍ਹ ਟੁੱਟਾ ਉਹ ਬੰਨ੍ਹ ਟੁੱਟਾ,
ਸੁਣ ਰੋਂਦੇ ਬਾਲ ਵਿਚਾਰੇ ਨੇ,
ਕਹਿਰ ਹੈ ਮਚਿਆ ਹੁਣ ਸਭ ਪਾਸੇ,
ਸਭ ਮੁੱਕ ਗਏ ਲੱਗਣ ਸਹਾਰੇ ਨੇ।
ਰੁੜ੍ਹ ਗਏ ਕਈ ਨੇ ਬੇਜ਼ੁਬਾਨੇ,
ਜ਼ੁਬਾਨਾਂ ਵਾਲੇ ਵੀ ਰੁੜ੍ਹੇ ਵਿਚਾਰੇ ਨੇ,
ਗੱਡੇ ਰੁੜ੍ਹ ਗਏ ਗੱਡੀਆਂ ਰੁੜ੍ਹੀਆਂ,
ਰੁੜ੍ਹੇ ਰੁੱਖ ਕਈ ਕਰਮਾਂ ਮਾਰੇ ਨੇ।
ਜਦੋਂ ਮਾਨਵ ਇਨਸਾਨੀਅਤ ਭੁੱਲਦਾ,
ਹੁੰਦੇ ਵੇਖੇ ਫਿਰ ਐਵੇਂ ਦੇ ਕਾਰੇ ਨੇ,
ਕੁਦਰਤ ਨੂੰ ਜਦ ਮਿਲੇ ਚੁਣੌਤੀ,
ਫਿਰ ਦਿਨ 'ਚ ਦਿਖਾਉਂਦੀ ਤਾਰੇ ਨੇ।
ਕੰਨ ਫੜ ਕੇ ਅਸੀਂ ਮਾਫ਼ੀ ਮੰਗਦੇ,
ਹਾਲਾਤ ਵੱਸੋਂ ਹੀ ਬਾਹਰੇ ਨੇ,
'ਸੁਖਵਿੰਦਰ' ਕਹੇ ਕਰਿ ਤਰਸ ਤੂੰ ਰੱਬਾ,
ਲੋਕ ਰੋ ਰੋ ਕੇ ਹੁਣ ਹਾਰੇ ਨੇ।

-ਸੁਖਵਿੰਦਰ ਸਿੰਘ ਜਲਾਲਪੁਰੀ
ਪਿੰਡ+ਡਾਕ-ਜਲਾਲਪੁਰ, ਤਹਿ-ਦਸੂਹਾ, ਹੁਸ਼ਿਆਰਪੁਰ।
ਮੋਬਾ: 9906381482

Ad Position 22
No active advertisement
ਪਿਛਲੀ ਖ਼ਬਰ Ajit Rate List ਅਗਲੀ ਖ਼ਬਰ ਹਵਾ ਵਿਚ ਉੱਡਦੇ ਲੋਕ
Ad Position 24
No active advertisement