ਜਲੰਧਰ, 31 ਅਕਤੂਬਰ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਦਾ ਕੈਂਪਸ ਉਸ ਦਿਨ ਇੱਕ ਡਰਾਉਣੀ ਅਤੇ ਰੋਮਾਂਚਕ ਦੁਨੀਆ ਵਿੱਚ ਬਦਲ ਗਿਆ, ਜਦੋਂ ਡਿਵਿਜ਼ਨ ਆਫ ਸਟੂਡੈਂਟ ਵੈਲਫੇਅਰ ਨੇ ਸਕੂਲ ਆਫ ਡਿਜ਼ਾਈਨ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ 'ਸੀਟੀਯੂ ਹੈਲੋਵੀਨ ਬੈਸ਼ 2025' ਦਾ ਆਯੋਜਨ ਕੀਤਾ | ਇਹ ਸਮਾਗਮ ਵਿਦਿਆਰਥੀਆਂ ਦੀ ਕਲਪਨਾਸ਼ਕਤੀ, ਰਚਨਾਤਮਕਤਾ ਅਤੇ ਕੈਂਪਸ ਸਪਿਰਿਟ ਨੂੰ ਮਨਾਉਣ ਲਈ ਕਰਵਾਇਆ ਗਿਆ ਸੀ ¢ਇਸ ਮੌਕੇ ਜ਼ੰਬੀ ਵਾਕ, ਫੇਸ ਪੇਂਟਿੰਗ ਮੁਕਾਬਲਾ, ਕੱਦੂ ਨੱਕਾਸ਼ੀ (ਪੰਪਕਿਨ ਕਾਰਵਿੰਗ) ਮੁਕਾਬਲੇ ਕਰਵਾਏ ਗਏ | ਜਦਕਿ 'ਦ ਡਾਰਕ ਫਰੇਮ' ਦਾ ਸ਼ੁਭਾਰੰਭ ਇੱਕ ਡਰਾਉਣੇ ਫੋਟੋ ਬੂਥ ਜੋ ਵਿਦਿਆਰਥੀਆਂ ਵਿੱਚ ਕਾਫ਼ੀ ਪ੍ਰਸਿੱਧ ਰਿਹਾ, ਜਿੱਥੇ ਸਭ ਨੇ ਮਸਤੀ ਅਤੇ ਡਰ ਨਾਲ ਭਰੇ ਪਲ ਕੈਮਰੇ 'ਚ ਕੈਦ ਕੀਤੇ | ਦਿਨ ਭਰ ਚੱਲੇ ਇਸ ਜਸ਼ਨ ਦਾ ਸਮਾਪਨ 'ਇਕ ਹੋਰਰ ਮੂਵੀ ਨਾਈਟ' ਨਾਲ ਹੋਇਆ, ਜਿਸ ਵਿੱਚ ਡਰ, ਹਾਸੇ ਅਤੇ ਯਾਦਾਂ ਨਾਲ ਭਰੀ ਸ਼ਾਮ ਦੇਖਣ ਨੂੰ ਮਿਲੀ ¢ ਸੀ.ਟੀ. ਯੂਨੀਵਰਸਿਟੀ ਦੀ ਪ੍ਰੋ ਵਾਈਸ ਚਾਂਸਲਰ ਡਾ. ਸਿਮਰਨਜੀਤ ਕÏਰ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ 'ਹੈਲੋਵੀਨ ਬੈਸ਼' ਨੇ ਵਿਦਿਆਰਥੀਆਂ ਦੀ ਪ੍ਰਤਿਭਾ, ਰਚਨਾਤਮਕਤਾ ਅਤੇ ਏਕਤਾ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾਇਆ ਹੈ ¢ ਵਿਭਾਗ ਦੇ ਡਾਇਰੈਕਟਰ ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਕਲਪਨਾ ਸ਼ਕਤੀ ਅਤੇ ਟੀਮਵਰਕ ਦਾ ਸ਼ਾਨਦਾਰ ਉਦਾਹਰਣ ਸੀ ¢